ਘੱਗਰ ਨਾਲ ਲੱਗਦੇ ਪਿੰਡ ਮਕੋਰੜ ਸਾਹਿਬ ਨੂੰ ਦੂਸਿਤ ਪਾਣੀ ਬਾਰੇ ਦਿੱਤੀ ਜਾਣਕਾਰੀ
ਖਨੌਰੀ 11 ਜੂਨ (ਕਮਲੇਸ਼ ਗੋਇਲ) – ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ਼ ਗੋਬਿੰਦ ਟੰਡਨ ਦੀ ਅਗਵਾਈ ਵਿਚ ਡਾ਼ ਰੀਚਾ ਪਾਂਡਵ ਨੂੰ ਅੱਜ ਘੱਗਰ ਨਾਲ ਲੱਗਦੇ ਪਿੰਡ ਮਕੋਰੜ ਸਾਹਿਬ ਵਿਖੇ ਦੂਸਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਬਲਕਾਰ ਸਿੰਘ ਐਸ ਆਈ ਨੇ ਲੋਕਾਂ ਨੂੰ ਚੰਗੀ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ l ਮੋਕੇ ਅਜੈ ਸੋਨੀ ਸੀ ਐਚ ਓ ਸਿਹਤ ਕਰਮਚਾਰੀ ਮਨਜੀਤ ਸਿੰਘ ਬਲਿੰਦਰ ਨੈਨ ਜਸਪਾਲ ਕੌਰ ਹਾਜਿਰ ਸਨ l