ਸੰਗਰੂਰ 26 ਜੂਨ: (ਭੁਪਿੰਦਰ ਵਾਲੀਆ) ਆਪਣੇ ਗਾਣਿਆਂ ਨਾਲ ਸੰਗਰੂਰ ਜ਼ਿਲ੍ਹੇ ਦਾ ਨਾਮ ਚਮਕਾਉਣ ਵਾਲੇ ਰਵੀ ਦਿਓਲ ਨੇ ਕੈਂਸਰ ਹਸਪਤਾਲ ਸੰਗਰੂਰ ਵਿੱਖੇ ਪਹੁੰਚ ਕੇ ਮਰੀਜ਼ਾਂ ਲਈ ਲੰਗਰ ਦੀ ਸੇਵਾ ਨਿਭਾ ਕੇ ਆਪਣਾ ਜਨਮ ਦਿਨ ਮਨਾਇਆ। ਜਿਕਰਯੋਗ ਹੈ ਕਿ ਰਵੀ ਦਿਓਲ ਨੇ ਪ੍ਰਸਿੱਧ ਗਾਣਾ ‘ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ’ ਤੇ ‘ਸਹਿਰ ਸੰਗਰੂਰ ਜ਼ਿਲ੍ਹ ਚੱਕਵਾਂ ਨਾ ਕਿਸੇ ਨਾਲੋਂ ਅਸੀਂ ਘੱਟ ਨੀ’ ਤੇ ‘ਵੈਲੀ ਚੋਟੀ ਦਾ’ ਅਤੇ ‘ਚੱਕੀਆਂ ਚ ਬੰਦ ਤੇਰਾ ਯਾਰ ਨੀ’ ਆਦਿ ਗਾਣਿਆਂ ਨਾਲ ਸੰਗਰੂਰ ਦਾ ਨਾਮ ਉੱਚਾ ਕੀਤਾ। ਇਸ ਸਬੰਧੀ ਗੱਲਬਾਤ ਕਰਦਿਆਂ ਲੰਗਰ ਕਮੇਟੀ ਦੇ ਆਗੂ ਜੈ ਪ੍ਰਕਾਸ਼ ਪਿੰਟੂ ਨੇ ਕਿਹਾ ਕਿ ਰਵੀ ਦਿਓਲ ਸਮਾਜ਼ ਸੇਵਕ ਹੋਣ ਦੇ ਨਾਲ ਨਾਲ ਇੱਕ ਚੰਗੇ ਇਨਸਾਨ ਅਤੇ ਨੇਕ ਸੁਭਾਅ ਦੇ ਮਾਲਕ ਹਨ ਜੋ ਹਰ ਸਮੇਂ ਲੋੜਬੰਦਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ।ਆਪਣੇ ਤੇ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਣ ਦੇ ਰਵਾਇਤੀ ਢੰਗ ਤਰੀਕਿਆਂ ਤੋਂ ਹਟ ਕੇ ਕੁਝ ਨਵਾਂ ਕਰਨਾ ਚਾਹੀਦਾ ਹੈ ਸਾਨੂੰ ਆਪਣਾ ਜਨਮ ਦਿਨ ਗ਼ਰੀਬ ਅਤੇ ਲੋੜਵੰਦਾਂ ਦੇ ਨਾਲ ਮਨਾਉਣਾ ਚਾਹੀਦਾ ਹੈ ਜ਼ਿਕਰਯੋਗ ਹੈ ਕਿ ਗੁਰੂ ਅੰਗਦ ਦੇਵ ਸੇਵਾ ਸੁਸਾਇਟੀ ਵੱਲੋਂ ਸਥਾਨਕ ਕੈਂਸਰ ਹਸਪਤਾਲ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਲੰਗਰ ਚਲਾਇਆ ਜਾ ਰਿਹਾ ਹੈ। ਇਸ ਮੌਕੇ ਅਮਿਤ ਵਾਲੀਆ ਨੇ ਕਿਹਾ ਕਿ ਅਕਸਰ ਅਸੀਂ ਆਪਣੇ ਬੱਚਿਆਂ ਦੀਆਂ ਖ਼ੁਸ਼ੀਆਂ ਆਪਣੇ ਪਰਿਵਾਰਾਂ ਵਿੱਚ ਹੀ ਬੈਠ ਕੇ ਮਨਾ ਲੈਂਦੇ ਹਾਂ ਪ੍ਰੰਤੂ ਉਨ੍ਹਾਂ ਦੀ ਦਲੀਲ ਹੈ ਕਿ ਇਨ੍ਹਾਂ ਖ਼ੁਸ਼ੀਆਂ ਨੂੰ ਲੋੜਵੰਦ ਅਤੇ ਲਾਚਾਰ ਲੋਕਾਂ ਨਾਲ ਮਨਾਇਆ ਜਾਵੇ ਤੇ ਬਿਮਾਰਾਂ ਅਤੇ ਗਰੀਬਾਂ ਦੀ ਸੇਵਾ ਕੀਤੀ ਜਾਵੇ ।ਇਸ ਮੌਕੇ ਲੰਗਰ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਅਤੇ ਇਕੱਤਰ ਲੋਕਾਂ ਵੱਲੋਂ ਦਿਓਲ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ । ਇਸ ਮੌਕੇ ਜਸਵਿੰਦਰ ਸਿੰਘ ਜੈ ਪ੍ਰਕਾਸ ਪਿੰਟੂ,ਸੁਖਵਿੰਦਰ ਸਿੰਘ ਢੀਂਡਸਾ, ਹਰਜਿੰਦਰ ਦੁੱਗਾਂ, ਇੰਦਰਜੀਤ ਸਿੰਘ ,ਹਿੰਮਤ ਵਾਲੀਆ ਸਮਾਜ ਸੇਵੀ ਅਵਤਾਰ ਸਿੰਘ ਤਾਰਾ, ਕਪਿਲ ਗਰੇਵਾਲ, ਬਿੰਦਰ ਕੁੱਕ ਅਤੇ ਮਨਦੀਪ ਸਿੰਘ ਹਾਜਰ ਸਨ।
ਟਿੱਪਣੀ ਕਰਨ ਲਈ ਤੁਹਾਨੂੰ ਦਾਖਲ ਹੋਣਾ ਪਵੇਗਾ।