विशेष समाचार

ਖਨੌਰੀ ਨੇੜੇ ਪਿੰਡ ਬੋਪਰ ਦੇ ਕੰਡਕਟਰ ਨੇ ਪੰਜਾਹ ਹਜਾਰ ਰੁਪਏ ਅਤੇ ਮੂਬਾਇਲ ਵਾਪਿਸ ਕਰਕੇ ਇਮਾਨਦਾਰੀ ਦਿਖਾਈ (ਰਿਪੋਰਟਰ ਕਮਲੇਸ਼ ਗੋਇਲ ਖਨੌਰੀ)

ਮੂਬਾਇਲ ਅਤੇ ਕੈਸ਼ ਵਾਲਾ ਬੈਗ ਮੋੜ ਕੇ ਇਮਾਨਦਾਰੀ ਦਿਖਾਈ
ਕਮਲੇਸ਼ ਗੋਇਲ ਖਨੌਰੀ
ਖਨੌਰੀ 20 ਅਗਸਤ – ਜਿਥੇ ਅੱਜ ਕਲ ਪੰਜਾਬ ਵਿੱਚ ਠੱਗੀਆਂ ਦਾ ਦੋਰ ਦਿਨੋਂ ਦਿਨ ਵੱਧ ਰਿਹਾ ਹੈ , ਇਸ ਯੁੱਗ ਵਿੱਚ ਇੱਕ ਕੰਡਕਟਰ ਨੇ ਮੁਬਾਇਲ ਅਤੇ ਨਕਦੀ ਵਾਲਾ ਥੈਲਾ ਮਾਲਿਕ ਨੂੰ ਮੋੜ ਕੇ ਇਮਾਨਦਾਰੀ ਦੀ ਮਿਸ਼ਾਲ ਪੈਦਾ ਕੀਤੀ ਹੈ । ਸੋਨੂੰ ਸਿੰਘ ਜੋ ਕਿ ਪੰਜਾਬ ਰੋਡਵੇਜ਼ ਚੰਡੀਗੜ੍ਹ ਬਸ ਨੰਬਰ ਪੀ ਬੀ 65 , 3373 ਵਿੱਚ ਨੌਕਰੀ ਕਰਦਾ ਹੈ ਬਸ ਦਾ ਡਰਾਇਵਰ ਨਿਰਮਲ ਸਿੰਘ ਚੀਕੇ ਵਾਲਾ ਚਲਾ ਰਿਹਾ ਸੀ । ਉਸ ਨੂੰ ਬਸ ਵਿਚੋਂ ਮੂਬਾਇਲ ਅਤੇ ਨਕਦੀ ਵਾਲਾ ਥੈਲਾ ਮਿਲਿਆ , ਮਾਲਿਕ ਦੇ ਆਉਣ ਤੇ ਸੋਨੂੰ ਸਿੰਘ ਜੋ ਖਨੌਰੀ ਦੇ ਨਜ਼ਦੀਕ ਪਿੰਡ ਬੋਪਰ ਦਾ ਰਹਿਣ ਵਾਲਾ ਹੈ ਉਸ ਨੂੰ ਮੂਬਾਇਲ ਅਤੇ ਨਕਦੀ ਵਾਲਾ ਥੈਲਾ ਜਿਸ ਵਿੱਚ ਤਕਰੀਬਨ ਪੰਜਾਹ ਹਜਾਰ ਰੁਪਏ ਸੀ ਵਾਪਸ ਕੀਤੇ l ਮਿੱਥਲੇਸ਼ ਨੇ ਸੋਨੂੰ ਦਾ ਧੰਨਵਾਦ ਕੀਤਾ l


Team Punjab Nama

Punjab Nama Bureau ਪੰਜਾਬ ਨਾਮਾ ਤੁਹਾਡੇ ਆਲੇ ਦੁਆਲੇ ਦੀਆਂ ਖ਼ਬਰਾਂ ਅਤੇ ਵਿਚਾਰਾਂ ਨੂੰ ਜਨਾਣ ਦੀ ਤਾਂਘ ਲਈ ਇਕ ਭਰੋਸੇਯੋਗ ਗਾਈਡ ਦਾ ਕੰਮ ਕਰੇਗਾ। ਡੂੰਘੇ ਅਤੇ ਖੋਜੀ ਵਿਚਾਰਸ਼ੀਲ ਵਿਸ਼ਲੇਸ਼ਣ ਅਤੇ ਨਿਡਰ ਵਿਚਾਰਾਂ ਦੇ ਨਾਲ ਸਾਡੀ ਸੰਪਾਦਕਾਂ ਦੀ ਟੀਮ ਪੰਜਾਬ, ਭਾਰਤ ਅਤੇ ਵਿਸ਼ਵ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਹੀ ਤੱਥਾਂ ਨਾਲ ਵਿਚਾਰਕੇ ਇਕ ਸਾਫ ਅਤੇ ਬਦਲਦੀ ਗਤੀਸ਼ੀਲਤਾ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ।

ਜਵਾਬ ਦੇਵੋ

ਹੋਮ
ਪੜ੍ਹੋ
ਦੇਖੋ
ਸੁਣੋ