ਖਨੌਰੀ ਨੇੜਲੇ ਪਿੰਡ ਬਨਾਰਸੀ ਵਿਖੇ ਮਨਾਇਆ ਸੁਤੰਤਰਤਾ ਦਿਵਸ
ਕਮਲੇਸ਼ ਗੋਇਲ ਖਨੌਰੀ
ਖਨੌਰੀ 15 ਅਗਸਤ – ਖਨੌਰੀ ਨੇੜਲੇ ਪਿੰਡ ਬਨਾਰਸੀ ਵਿੱਚ ਸੁਤੰਤਰਤਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ l ਗਰਾਮ ਪੰਚਾਇਤ ਬਨਾਰਸੀ ਵੱਲੋਂ “ਸ਼ਹੀਦ ਏ ਆਜ਼ਮ ” ਭਗਤ ਸਿੰਘ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ । ਨਾਲ ਹੀ ਤਿਰੰਗਾ ਝੰਡਾ ਲਹਿਰਾਇਆ ਗਿਆ l ਇਸ ਪ੍ਰੋਗਰਾਮ ਵਿੱਚ ਰਿਸ਼ੀ ਰਾਮ ਸਰਪੰਚ ਸਮੇਤ ਸਮੂਹ ਗ੍ਰਾਮ ਪੰਚਾਇਤ ਬਨਾਰਸੀ ਮਹਾਂਵੀਰ ਜਾਂਗੜਾ ਮੈਂਬਰ ਸੰਦੀਪ ਗਿੱਲ ਮੈਂਬਰ ਸਹਿਜ ਸਿੰਘ ਮੈਂਬਰ , ਕੁਲਦੀਪ ਸ਼ਰਮਾ ਸੋਸ਼ਲ ਵਰਕਰ ਅਤੇ ਪਿੰਡ ਵਾਸੀਆਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ l ਝੰਡਾ ਲਹਿਰਾਉਣ ਦੀ ਰਸਮ ਸਰਪੰਚ ਰਿਸ਼ੀ ਰਾਮ ਅਤੇ ਕੁਲਦੀਪ ਸਿੰਘ ਗਿੱਲ ਸਾਬਕਾ ਫੌਜੀ ਵੱਲੋਂ ਨਿਭਾਈ ਗਈ । ਉਸ ਤੋਂ ਬਾਅਦ ਪੂਰੇ ਪਿੰਡ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਸਮੂਹ ਨਗਰ ਨਿਵਾਸੀਆਂ ਨੇ ਤਿਰੰਗਾ ਯਾਤਰਾ ਦਾ ਆਪੋ ਆਪਣੇ ਘਰਾਂ ਚੋਂ ਬਾਹਰ ਆ ਕੇ ਸਵਾਗਤ ਕੀਤਾ ਗਿਆ l ਸਾਰੇ ਮੋਹਤਬਰ ਵਿਅਕਤੀਆਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ।
ਟਿੱਪਣੀ ਕਰਨ ਲਈ ਤੁਹਾਨੂੰ ਦਾਖਲ ਹੋਣਾ ਪਵੇਗਾ।