ਮਹਿਲਾ ਕਾਂਗਰਸ ਦੀ ਜ਼ਿਲ੍ਹਾ ਜਨਰਲ ਸਕੱਤਰ ਜੀਤੀ ਬਲਜੀਤ ਕੌਰ ਦਰਜ਼ਨਾਂ ਆਗੂਆਂ ਸਮੇਤ ਭਾਜਪਾ ਵਿੱਚ ਸ਼ਾਮਿਲ
ਸੁਖਵਿੰਦਰ ਸਿੰਘ ਬਾਵਾ
ਸੰਗਰੂਰ, 30 ਮਾਰਚ
-ਅੱਜ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਮਹਿਲਾ ਕਾਂਗਰਸ ਜ਼ਿਲ੍ਹਾ ਸੰਗਰੂਰ ਦੀ ਜਨਰਲ ਸਕੱਤਰ ਤੇ ਚੇਅਰਪਰਸਨ ਕਾਂਗਰਸ ਐਸ ਸੀ ਮੋਰਚਾ ਜ਼ਿਲ੍ਹਾ ਸੰਗਰੂਰ ਮੈਡਮ ਬਲਜੀਤ ਕੌਰ ਜੀਤੀ ਨੇ ਦਰਜ਼ਨਾਂ ਆਗੂਆਂ ਸਮੇਤ ਕਾਂਗਰਸ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਅਗਵਾਈ ਵਿੱਚ ਭਾਜਪਾ ਵਿੱਚ ਸਾਮਿਲ ਹੋਣ ਦਾ ਐਲਾਨ ਕੀਤਾ।
ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਜੀਤੀ ਬਲਜੀਤ ਕੌਰ ਅਤੇ ਕਾਂਗਰਸੀ ਆਗੂਆਂ ਦਾ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਵਿੱਚ ਆਉਣ ਵਾਲੇ ਇਨ੍ਹਾਂ ਸਾਰੇ ਆਗੂਆਂ ਨੂੰ ਪਾਰਟੀ ਅੰਦਰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ।
ਇਸ ਤੋਂ ਇਲਾਵਾ ਆਪਣੇ ਸੰਬੋਧਨ ਵਿੱਚ ਖੰਨਾ ਨੇ ਆਖਿਆ ਕਿ ਹੋਰਨਾਂ ਰਾਜਾਂ ਦੇ ਨਾਲ ਨਾਲ ਪੰਜਾਬ ਵਿੱਚ ਕਾਂਗਰਸ ਦਾ ਬੇੜਾ ਡੁੱਬ ਰਿਹਾ ਹੈ ਕਾਂਗਰਸ ਨੇ ਭਿ੍ਸ਼ਟਾਚਾਰ ਕਰਕੇ ਆਪਣਾ ਖਜਾਨਾ ਭਰਿਆ ਹੈ, ਅਜਿਹੇ ਹਾਲਾਤਾਂ ਕਾਰਨ ਕਾਂਗਰਸ ਪੰਜਾਬ ਵਿੱਚ ਲਗਭਗ ਖਤਮ ਹੋਣ ਦੇ ਕਿਨਾਰੇ ਪਹੁੰਚ ਚੁੱਕੀ ਹੈ ।
ਸ੍ਰੀ ਖੰਨਾ ਨੇ ਕਿਹਾ ਕਿ ਪੂਰੇ ਦੇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਮੁੜ ਸੱਤਾ ਹਾਸਲ ਕਰਨ ਵੱਲ ਵਧ ਰਹੀ ਹੈ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਸਮੁੱਚੇ ਦੇਸ ਵਿੱਚ ਆਪਣੀ ਜਿੱਤ ਦਾ ਪਰਚਮ ਲਹਿਰਾਏਗੀ ਅਤੇ ਨਾਲ ਨਾਲ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤ ਕੇ ਇਤਿਹਾਸ ਬਣਾਏਗੀ ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਵੀ ਭਾਜਪਾ ਪਰਿਵਾਰ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ । ਜੀਤੀ ਬਲਜੀਤ ਕੌਰ ਦਾ ਦਾ ਭਾਜਪਾ ਵਿੱਚ ਸਾਮਿਲ ਹੋਣ ਤੇ ਸਵਾਗਤ ਕਰਦੇ ਹਾਂ ।
ਇਸ ਮੌਕੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਵਿੱਚ ਮੈਡਮ ਜੀਤੀ ਦੇ ਨਾਲ ਨਿਰਮਲਾ ਦੇਵੀ, ਸੁਖਵਿੰਦਰ ਕੌਰ, ਬੰਤ ਕੌਰ, ਸੀਤੋ ਦੇਵੀ, ਮੋਹਿੰਦਰ ਸਿੰਘ, ਸਰਬਜੀਤ ਸਿੰਘ, ਰਾਕੇਸ਼ ਕੁਮਾਰ ਅਤੇ ਮਦਨ ਸਿੰਘ ਆਦਿ ਦੇ ਨਾਂਅ ਸ਼ਾਮਿਲ ਹਨ ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਧਰਮਿੰਦਰ ਸਿੰਘ ਦੁੱਲਟ ਜਨਰਲ ਸਕੱਤਰ ਭਾਜਪਾ ਜ਼ਿਲ੍ਹਾ ਸੰਗਰੂਰ1, ਨਗਰ ਕੌਂਸਲਰ ਜੱਗਾ ਸੁਰਿੰਦਰ ਸਿੰਘ, ਲੱਛਮੀ ਦੇਵੀ ਸਕੱਤਰ ਭਾਜਪਾ ਜ਼ਿਲ੍ਹਾ ਸੰਗਰੂਰ 1, ਮਨਜੀਤ ਕੌਰ ਸੇਖੋਂ ਮੀਤ ਪ੍ਰਧਾਨ ਭਾਜਪਾ ਮਹਿਲਾ ਮੋਰਚਾ ਜ਼ਿਲ੍ਹਾ ਸੰਗਰੂਰ 1, ਅਤੇ ਲੱਕੀ ਸੰਜੀਵ ਜਿੰਦਲ ਜਨਰਲ ਸਕੱਤਰ ਭਾਜਪਾ ਸਰਕਲ ਸੰਗਰੂਰ ਪ੍ਰੋਗਰਾਮ ਵਿੱਚ ਸ਼ਾਮਿਲ ਸਨ ।