विशेष समाचार

ਈਟੀਟੀ ਅਧਿਆਪਕਾਂ ਦੀ ਜੁਆਇਨਿੰਗ ਵਾਰੇ ਕੇਜਰੀਵਾਲ ਸਾਹਿਬ ਅਤੇ ਸ੍ਰ ਭਗਵੰਤ ਮਾਨ ਦੁਬਾਰਾ ਗੋਰ ਕਰਨ

ਕੇਜਰੀਵਾਲ ਸਾਹਿਬ ਈਟੀਟੀ ਅਧਿਆਪਕਾਂ ਦੀ ਜੁਆਇਨਿੰਗ ਸਹੀ ਢੰਗ ਨਾਲ ਦੂਬਾਰਾ ਕਰੋ , ਨਹੀ ਆਉਣ ਵਾਲੀਆਂ ਐੱਮ ਸੀ ਦੀਆਂ ਵੋਟਾਂ ਵਿੱਚ ਹਾਲ ਐੱਮ ਪੀ ਵਰਗਾ ਹੋਵੇਗਾ
ਖਨੌਰੀ 1 ਅਗਸਤ – ਪੰਜਾਬ ਦੇ ਈਟੀਟੀ ਅਧਿਆਪਕਾਂ ਨੇ ਆਮ ਆਦਮੀ ਦੇ ਬਾਨੀ ਕੇਜਰੀਵਾਲ ਸਾਹਿਬ ਨੂੰ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨੂੰ ਬੇਨਤੀ ਕੀਤੀ ਹੈ ਕਿ ਈਟੀਟੀ ਅਧਿਆਪਕਾਂ ਦੀ ਜੁਆਇਨਿੰਗ ਗਲਤ ਢੰਗ ਨਾਲ ਹੋਈ ਹੈ । ਕਿ੍ਪਾ ਕਰਕੇ ਇਸ ਤੇ ਦੁਬਾਰਾ ਵਿਚਾਰ ਕਰੋ l ਘੱਟ ਨੰਬਰਾਂ ਵਾਲੇ ਨੂੰ ਲੋਕਲ ਸਟੇਸਨ ਐਲਾਨ ਕਰ ਦਿੱਤੇ ਅਤੇ ਵੱਧ ਨੰਬਰ ਵਾਲੇ ਦੋ ਦੋ ਸੋ ਕਿਲੋਮੀਟਰ ਦੁਰ ਸਟੇਸ਼ਨ ਦੇ ਦਿੱਤੇ ਕਿਓਂ ? ਕੀ ਉਹ ਈ ਵੀ ਐਸ ਵਾਲੇ ਹਨ ? ਕੀ ਉਨਾਂ ਦੀ ਮਾਲੀ ਹਾਲਤ ਮਾੜੀ ਹੈ ? ਕੀ ਉਨ੍ਹਾਂ ਨੇ ਤੁਹਾਨੂੰ ਵੋਟ ਨਹੀਂ ਪਾਈ ? ਜਦ ਕਿ ਲੋਕਲ ਸਟੇਸਨ ਖਾਲੀ ਪਏ ਹਨ l ਜੇ ਇਸ ਤੇ ਗੋਰ ਨਾਂ ਕੀਤਾ ਤਾਂ ਆਉਣ ਵਾਲੀਆਂ ਐਮ ਸੀ ਵੋਟਾਂ ਤੇ ਅਸਰ ਐੱਮ ਪੀ ਵਰਗਾ ਹੋਵੇਗਾ l

Team Punjab Nama

Punjab Nama Bureau ਪੰਜਾਬ ਨਾਮਾ ਤੁਹਾਡੇ ਆਲੇ ਦੁਆਲੇ ਦੀਆਂ ਖ਼ਬਰਾਂ ਅਤੇ ਵਿਚਾਰਾਂ ਨੂੰ ਜਨਾਣ ਦੀ ਤਾਂਘ ਲਈ ਇਕ ਭਰੋਸੇਯੋਗ ਗਾਈਡ ਦਾ ਕੰਮ ਕਰੇਗਾ। ਡੂੰਘੇ ਅਤੇ ਖੋਜੀ ਵਿਚਾਰਸ਼ੀਲ ਵਿਸ਼ਲੇਸ਼ਣ ਅਤੇ ਨਿਡਰ ਵਿਚਾਰਾਂ ਦੇ ਨਾਲ ਸਾਡੀ ਸੰਪਾਦਕਾਂ ਦੀ ਟੀਮ ਪੰਜਾਬ, ਭਾਰਤ ਅਤੇ ਵਿਸ਼ਵ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਹੀ ਤੱਥਾਂ ਨਾਲ ਵਿਚਾਰਕੇ ਇਕ ਸਾਫ ਅਤੇ ਬਦਲਦੀ ਗਤੀਸ਼ੀਲਤਾ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ।

ਜਵਾਬ ਦੇਵੋ

ਹੋਮ
ਪੜ੍ਹੋ
ਦੇਖੋ
ਸੁਣੋ