विशेष समाचार

ਇੱਕ ਮੌਕਾ ਪਿਆ ਪੰਜਾਬ ਨੂੰ ਭਾਰੀ, ਇਸ ਵਾਰ ਗੋਲਡੀ ਨੂੰ ਦਿਓ ਜਿੰਮੇਵਾਰੀ ‘ਰਾਜਾ ਵੜਿੰਗ

ਸੰਗਰੂਰ ਚੋਣਾਂ ਲਈ ਕਾਂਗਰਸ ਵੱਲੋਂ ਤਿਆਰੀ ਖਿੱਚੀ ਜਾ ਰਹੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਾਂਗਰਸ ਉਮੀਦਵਾਰ ਦਲਵੀਰ ਗੋਲਡੀ  ‘ਤੇ ਗਾਣਾ ਰਿਲੀਜ ਕੀਤਾ ਗਿਆ

Punjab Nama Live: ਸੰਗਰੂਰ ਚੋਣਾਂ ਲਈ ਕਾਂਗਰਸ ਵੱਲੋਂ ਤਿਆਰੀ ਖਿੱਚੀ ਜਾ ਰਹੀ ਹੈ ਇਸ ਨੂੰ ਲੈ ਕੇ  ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ Raja Waring ਵੱਲੋਂ ਕਾਂਗਰਸ ਉਮੀਦਵਾਰ ਦਲਵੀਰ ਗੋਲਡੀ  ‘ਤੇ ਗਾਣਾ ਰਿਲੀਜਦ਼ ਕੀਤਾ ਗਿਆ ਹੈ ਜਿਸ ‘ਚ ਉਹਨਾਂ ਨੇ ‘ਆਪ’ ਸਰਕਾਰ  ‘ਤੇ ਤੰਜ ਕਸਿਆ ਗਿਆ ਹੈ। ਗਾਣੇ ਦੇ ਪੋਸਟਰ  ‘ਤੇ ਲਿਖਿਆ ਹੈ ਕਿ ਇੱਕ ਮੌਕਾ ਪਿਆ ਪੰਜਾਬ ਨੂੰ ਭਾਰੀ, ਇਸ ਵਾਰ ਗੋਲਡੀ ਨੂੰ ਦਿਓ ਜਿੰਮੇਵਾਰੀ

https://fb.watch/dBMAbWkkty/      

ਦਸ ਦਈਏ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਇੱਕ ਪੋਸਟ ਪਾ ਕੇ ਸਰਪ੍ਰਾਈਜ਼ ਦੇਣ ਦਾ ਐਲਾਨ ਕੀਤਾ ਗਿਆ ਸੀ। ਵੜਿੰਗ ਨੇ ਲਿਖਿਆ ਸੀ ਕਿ ਪੰਜਾਬ ਕੋਲ ਆਪਣੇ ਹੱਕਾਂ ਅਤੇ ਭਵਿੱਖ ਦੀ ਰਾਖੀ ਲਈ ਇੱਕ ਮੌਕਾ ਹੈ। ਜਿਸ ਤੋਂ ਬਾਅਦ ਹੁਣ ਇੱਕ ਹੋਰ ਪੋਸਟ ਪਾ ਕੇ ਉਮੀਦਵਾਰ ਦਲਵੀਰ ਗੋਲਡੀ ਦੇ ਹੱਕ ‘ਚ ਗਾਣਾ ਰਿਲੀਜ਼ ਕੀਤਾ ਗਿਆ ਹੈ ਅਤੇ ‘ਆਪ’ ਸਰਕਾਰ ‘ਤੇ ਹਮਲਾ ਬੋਲਿਆ ਗਿਆ।

ਗੌਰਤਲਬ ਹੈ ਕਿ 23 ਜੂਨ ਨੂੰ ਸੰਗਰੂਰ ਜ਼ਿਮਨੀ ਚੋਣ ਹੋਣ ਵਾਲੀ ਹੈ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾਂ ਭਾਰ ਹੈ। ਸਾਰੀੀਆਂ ਪਾਰਟੀਆਂ ਵੱਲੋਂ ਸੀਟ  ‘ਤੇ ਕਬਜ਼ਾ ਕਰਨ ਲਈ ਪ੍ਰਚਾਰ ਤੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ।

Team Punjab Nama

Punjab Nama Bureau ਪੰਜਾਬ ਨਾਮਾ ਤੁਹਾਡੇ ਆਲੇ ਦੁਆਲੇ ਦੀਆਂ ਖ਼ਬਰਾਂ ਅਤੇ ਵਿਚਾਰਾਂ ਨੂੰ ਜਨਾਣ ਦੀ ਤਾਂਘ ਲਈ ਇਕ ਭਰੋਸੇਯੋਗ ਗਾਈਡ ਦਾ ਕੰਮ ਕਰੇਗਾ। ਡੂੰਘੇ ਅਤੇ ਖੋਜੀ ਵਿਚਾਰਸ਼ੀਲ ਵਿਸ਼ਲੇਸ਼ਣ ਅਤੇ ਨਿਡਰ ਵਿਚਾਰਾਂ ਦੇ ਨਾਲ ਸਾਡੀ ਸੰਪਾਦਕਾਂ ਦੀ ਟੀਮ ਪੰਜਾਬ, ਭਾਰਤ ਅਤੇ ਵਿਸ਼ਵ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਹੀ ਤੱਥਾਂ ਨਾਲ ਵਿਚਾਰਕੇ ਇਕ ਸਾਫ ਅਤੇ ਬਦਲਦੀ ਗਤੀਸ਼ੀਲਤਾ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ।

ਜਵਾਬ ਦੇਵੋ

ਹੋਮ
ਪੜ੍ਹੋ
ਦੇਖੋ
ਸੁਣੋ