ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮਾਂ ਦੇ ਚੱਲਦੇ ਵੱਡੇ ਫਰਕ ਨਾਲ ਲੋਕ ਸਭਾ ਸੀਟ ਜਿੱਤਾਂਗੇ …ਅਮਨ ਅਰੋੜਾ
ਸੁਨਾਮ ਊਧਮ ਸਿੰਘ ਵਾਲਾ 16 ਜੂਨ (ਅੰਸ਼ੂ ਡੋਗਰਾ)ਲੋਕ ਸਭਾ ਚੋਣਾਂ ਦੇ ਨੇੜੇ ਆਉਂਦੇ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ
ਇਸੇ ਦੇ ਚਲਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਚੋਣ ਪ੍ਰਚਾਰ ਲਈ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ,ਮਨਦੀਪ ਕੌਰ ਰਾਮਗਡ਼੍ਹੀਆ ਬੀ ਸੀ ਵਿੰਗ ਪ੍ਰਧਾਨ ਬਠਿੰਡਾ ਸ਼ਹਿਰੀ ਅਤੇ ਸਕੱਤਰ ਲੀਗਲ ਸੈੱਲ ਆਪ ਐਡਵੋਕੇਟ ਹਰਦੀਪ ਭਰੂਰ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ
ਇਸ ਮੌਕੇ ਵੱਖ ਵੱਖ ਆਗੂਆਂ ਨੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਦੀ ਜਾਣਕਾਰੀ ਦਿੰਦੇ ਕਿਹਾ ਕਿ ਪੰਜਾਬ ਸਰਕਾਰ ਹਰ ਫ਼ੈਸਲਾ ਪੰਜਾਬ ਵਾਸੀਆਂ ਦੇ ਹਿੱਤ ਵਿੱਚ ਲੈ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿਚ ਪੰਜਾਬ ਦੇ ਹਿੱਤਾਂ ਲਈ ਹੋਰ ਬਹੁਤ ਵੱਡੇ ਕੰਮ ਕੀਤੇ ਜਾਣਗੇ
ਪੰਜਾਬ ਸਰਕਾਰ ਅਜਿਹੇ ਅਜਿਹੇ ਲੋਕ ਹਿੱਤੀ ਫ਼ੈਸਲੇ ਲੈ ਰਹੀ ਹੈ ਜੋ ਅੱਜ ਤਕ ਕਿਸੇ ਵੀ ਪਾਰਟੀ ਵੱਲੋਂ ਪੰਜਾਬ ਦੇ ਹਿੱਤਾਂ ਲਈ ਨਹੀਂ ਦਿੱਤੇ ਗਏ
ਇਸ ਮੌਕੇ ਜਗਤਾਰ ਸਿੰਘ ,ਗੁਰਤੇਜ ਸਿੰਘ , ,ਪ੍ਰਮੋਦ ਜੋਸ਼ੀ ਆਦਿ ਮੌਜੂਦ ਸੀ
ਟਿੱਪਣੀ ਕਰਨ ਲਈ ਤੁਹਾਨੂੰ ਦਾਖਲ ਹੋਣਾ ਪਵੇਗਾ।