ਸੰਗਰੂਰ 4 ਜੁਲਾਈ (ਸੁਖਵਿੰਦਰ ਸਿੰਘ ਬਾਵਾ)
-ਪੰਜਾਬ ਵਿੱਚ ਅਟਲ ਅਖਾੜਾ ਪੀਠਦੀਸ਼ਵਰ ਸੰਤ ਸ਼ਿਰੋਮਣੀ ਰਾਜਗੁਰੂ ਮਹਾਮੰਡਲੇਸ਼ਵਰ ਸਵਾਮੀ ਸ਼੍ਰੀ ਵਿਸ਼ਵਾਤਮਾਨੰਦ ਸਰਸਵਤੀ ਜੀ, ਮਹੰਤ ਬਾਬਾ ਬੁੱਢਾ ਅਮਰਨਾਥ ਯਾਤਰਾ ਪੂੰਛ ਦੀ ਅਗਵਾਈ ਹੇਠ ਗੁਰੂਪੂਰਨੀਮਾ ਮੌਕੇ ਸ਼ਾਨਦਾਰ ਉਤਸਵ ਦਾ ਪ੍ਰਬੰਧ ਕੀਤਾ ਗਿਆ।
ਪ੍ਰਮਾਤਮਾ ਵਿੱਚ ਸ਼ਰਧਾ ਅਤੇ ਮਨੁੱਖਤਾ ਦੀ ਭਲਾਈ ਮੰਗਣ ਵਾਲੇ ਲੋਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਗੁਰੂਦੇਵ ਦੀ ਪੂਜਾ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਪੂਰੇ ਪੰਜਾਬ ਤੋਂ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਿਹਾ। ਸਵਾਮੀ ਜੀ ਮਹਾਰਾਜ ਨੇ ਸਾਧ ਸੰਗਤ ਦੀ ਮੰਗਲ ਕਾਮਨਾ ਲਈ ਅਸ਼ੀਰਬਚਨ ਦਿੱਤੇ ਅਤੇ ਰੱਖੜੀ ਦੇ ਤਿਉਹਾਰ ਤੇ ਬਾਬਾ ਬੁੱਢਾ ਅਮਰਨਾਥ ਯਾਤਰਾ ਲਈ ਸੱਦਾ ਦਿੱਤਾ। ਉਹਨਾਂ ਦੱਸਿਆ ਕਿ ਖਨਾਲ ਕਲਾਂ ਨਜ਼ਦੀਕ ਦਿੜਬਾ ਵਿਖੇ ਅਧਿਆਤਮਕ ਕੇਂਦਰ ਅਤੇ ਮੱਠ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿੱਥੇ ਸਰੋਵਰ, ਸ਼ਿਵ ਮੰਦਿਰ, ਗਿਆਨ ਕੇਂਦਰ, ਯੱਗਸ਼ਾਲਾ ਆਦਿ ਦੀ ਉਸਾਰੀ ਹੋਵੇਗੀ।
ਗੁਰੂ ਗੰਗਦੇਵ ਸੇਵਾ ਕਮੇਟੀ ਦੇ ਜਨਰਲ ਸਕੱਤਰ ਮਨਦੀਪ ਅਗਰਵਾਲ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਨੂੰ ਗੁਰੂਪੂਰਨੀਮਾ ਮਨਾਉਣ ਦਾ ਮੌਕੇ ਮਿਲ ਰਿਹਾ ਹੈ ਨਹੀਂ ਤਾਂ ਦੇਸ਼ ਭਰ ਤੋਂ ਗੁਰੂਭਗਤਾਂ ਦੇ ਦੁਆਰੇ ਗਿਆਨ ਗੰਗਾ ਮੱਠ ਸੁੰਦਰਬਨੀ ਜੰਮੂ ਕਸ਼ਮੀਰ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ। ਇਸ ਮੌਕੇ ਮੁੱਖਮੰਤਰੀ ਪੰਜਾਬ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਸ਼ਾਮਲ ਹੋ ਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲਿਆ। ਓਹਨਾ ਸਵਾਮੀ ਜੀ ਮਹਾਰਾਜ ਵਲੋਂ ਕੀਤੇ ਜਾ ਰਹੇ ਧਰਮ ਕਰਮ ਅਤੇ ਸਮਾਜਿਕ ਕੰਮਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ। ਕੈਬਿਨੇਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ, ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਆਪਣੇ ਪਰਿਵਾਰ ਨਾਲ ਹਾਜ਼ਰ ਰਹੀ।ਗਊਸ਼ਾਲਾ ਦੇ ਪ੍ਰਧਾਨ ਅਮਿਤ ਸਿੰਗਲਾ, ਮਦਨ ਲਾਲ ਜਯੋਤੀ ਕੋਟਸਪੀਨ , ਸੋਨੀ ਬਾਬਾ, ਸੱਤਪਾਲ ਪਟਿਆਲਾ, ਟੋਨੀ ਸਮਾਣਾ, ਅਕਾਸ਼, ਰਾਜ ਗਰਗ, ਸਰੋਜ ਰਾਣੀ, ਆਸ਼ੂ ਜਾਖਲ, ਰੋਹਿਤ ਗੁਪਤਾ , ਕੁਲਵੀਰ ਸਿੰਗਲਾ ਸੇਕ੍ਰੇਟਰੀ, ਗੁਰਦੇਵ ਟਿਵਾਣਾ , ਵਿੱਕੀ ਸੁਨਾਮ, ਡਾ. ਸ਼ਾਮ ਸਿੰਘ, ਨਵਦੀਪ ਗਰਗ ,ਰਵੀ ਮਿੱਤਲ, ਸੁਰੇਸ਼ ਭਾਰਤੀਆਂ , ਅਸ਼ਵਨੀ ਬਾਲਾਜੀ ਆਦਿ ਨੇ ਸੇਵਾ ਨਿਭਾਈ। ਇਸ ਮੌਕੇ ਮਨਦੀਪ ਅਗਰਵਾਲ ਨੇ ਕਮੇਟੀ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ, ਸ਼ਰਧਾਲੂਆਂ ਅਤੇ ਆਯੋਜਕਾਂ ਦਾ ਧੰਨਵਾਦ ਕੀਤਾ।