ਸੰਤ ਬਾਬਾ ਸੁਖਦੇਵ ਸਿੰਘ ਜੀ ਅਲੌਹਰਾਂ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਵਿੱਚ ਕਰਵਾਇਆ ਗਿਆ ਮਹਾਨ ਗੁਰਮਤਿ ਸਮਾਗਮ

0
36

ਨਾਭਾ 1 ਜੁਲਾਈ (ਸੁਖਵੀਰ ਸਿੰਘ ਥੂਹੀ) ਸੱਚਖੰਡ ਵਾਸੀ ਸੰਤ ਬਾਬਾ ਸੁਖਦੇਵ ਸਿੰਘ ਜੀ ਅਲੌਹਰਾਂ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਪਿੰਡ ਗੁਰਦੁਆਰਾ ਸੰਤ ਈਸ਼ਰ ਸਿੰਘ ਜੀ ਆਸ਼ਰਮ ਸੁਰਾਜਪੁਰਾ ਵਿਖੇ ਸੰਤ ਬਾਬਾ ਹਰਭਜਨ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਜਿਸ ਵਿੱਚ ਗੁਰਬਾਣੀ ਗੁਰ ਇਤਿਹਾਸ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਪ੍ਰਸਿੱਧ ਕਥਾਵਾਚਕ ਗਿਆਨੀ ਰਜਿੰਦਰਪਾਲ ਨਾਭਾ, ਬਾਬਾ ਬਲਵੀਰ ਸਿੰਘ ਮੁੱਖ ਗ੍ਰੰਥੀ, ਬਾਬਾ ਜਸਵਿੰਦਰ ਸਿੰਘ ਬਿਲਾਸਪੁਰ, ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਕੀਰਤਨੀ ਜਥੇਦਾਰ ਬਾਬਾ ਮਨਵੀਰ ਸਿੰਘ, ਬਾਬਾ ਅਮਰ ਸਿੰਘ ਕਥਾਵਾਚਕ ਰਾੜਾ ਸਾਹਿਬ, ਸੰਤ ਬਾਬਾ ਰਣਜੀਤ ਸਿੰਘ ਢੀਂਗੀ ਵਾਲੇ, ਸੰਤ ਬਾਬਾ ਸਤਨਾਮ ਸਿੰਘ ਦੀ ਭੀਖੀ ਵਾਲਿਆਂ ਦੇ ਕੀਰਤਨੀ ਜੱਥਾ ਭਾਈ ਦਰਸ਼ਨ ਸਿੰਘ, ਬਾਬਾ ਜਗਸਿਰ ਸਿੰਘ ਕੁਲਬੁਰਛਾਂ ਵਾਲੇ, ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਵਾਲੇ, ਸੰਤ ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ ਰਾੜਾ ਸਾਹਿਬ ਦੇ ਜਥੇਦਾਰ ਬਾਬਾ ਹਰਬੰਸ ਸਿੰਘ, ਸੰਤ ਬਾਬਾ ਭਗਵਾਨ ਸਿੰਘ ਬੇਗੋਵਾਲ ਵਾਲਿਆਂ ਦੇ ਜਥਿਆਂ ਨੇ ਨਿਹਾਲ ਕੀਤਾ। ਰਾਗੀ ਢਾਡੀ ਕਵੀਸ਼ਰੀ ਜਥਿਆਂ ਨੇ ਵੀ ਹਾਜ਼ਰੀ ਲਵਾਈ । ਸਟੇਜ ਸਕੱਤਰ ਦੀ ਜ਼ਿੰਮੇਵਾਰੀ ਭਾਈ ਕਰਮ ਸਿੰਘ ਭੋਜੋਮਾਜਰੀ ਅਤੇ ਭਾਈ ਲਾਲ ਸਿੰਘ ਨੇ ਬਾਖੂਬੀ ਨਿਭਾਈ । ਮਹਾਂਪੁਰਖਾਂ ਦੀ ਨਿੱਘੀ ਯਾਦ ਵਿਚ ਖੂਨ ਦਾਨ ਕੈਂਪ ਵੀ ਲਗਾਇਆ ਗਿਆ ਜ਼ਿਕਰਯੋਗ ਹੈ ਕਿ ਖ਼ੂਨ ਦਾਨੀਆਂ ਵਿੱਚੋਂ ਭਾਈ ਜਸਵਿੰਦਰ ਸਿੰਘ ਬਿਲਾਸਪੁਰ ਨੇ 58ਵੀ ਵਾਰ ਖੂਨਦਾਨ ਕੀਤਾ।ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Google search engine

LEAVE A REPLY

Please enter your comment!
Please enter your name here