ਪਿਛਲਾ ਰਿਕਾਰਡ ਵੀ ਇਸ ਵਾਰ ਟੁੱਟੇਗਾ ਅਤੇ ਆਪ ਉਮੀਦਵਾਰ ਵੱਡੀ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ ..ਜਗਦੀਪ ਸਿੰਘ ਗੋਲਡੀ
ਸੁਨਾਮ ਊਧਮ ਸਿੰਘ ਵਾਲਾ 14 ਜੂਨ (ਅੰਸ਼ੂ  ਡੋਗਰਾ   )ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਦੇ ਵੱਖ ਵੱਖ ਲੀਡਰਾਂ ਵੱਲੋਂ ਸ਼ਹਿਰ ਚ ਲੋਕਾਂ ਨਾਲ ਮਿਲੀਆ ਜਾ ਰਿਹਾ ਹੈ ਅਤੇ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਕਿਹਾ ਜਾ ਰਿਹਾ ਹੈ ਇਸ ਸੰਬੰਧੀ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਵੱਲੋਂ ਉੱਘੇ ਵਪਾਰੀ ਨੇਤਾ ਰਾਜਨ ਸਿੰਗਲਾ ਦੀ ਦੁਕਾਨ ਤੇ ਵਪਾਰੀ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਉਥੇ ਦੀ ਦੁਕਾਨਾਂ ਤੇ ਦੁਕਾਨਦਾਰਾਂ ਕੋਲ ਜਾ ਕੇ ਆਪਣੀ ਪਾਰਟੀ ਲਈ ਵੋਟਾਂ ਮੰਗੀਆਂ
ਜਗਦੀਪ ਸਿੰਘ ਗੋਲਡੀ ਕੰਬੋਜ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹੀਦ ਏ ਆਜ਼ਮ ਸ਼ਹੀਦ ਊਧਮ ਸਿੰਘ ਜੀ ਦੀ ਧਰਤੀ ਤੇ ਆ ਕੇ ਬਹੁਤ ਵਧੀਆ ਲੱਗਿਆ ਅਤੇ ਪਾਰਟੀ ਦੇ ਕੰਮਾਂ ਨੂੰ ਲੈ ਕੇ ਲੋਕਾਂ ਦਾ ਉਨ੍ਹਾਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਇਸ ਵਾਰ ਦੀਆਂ ਚੋਣਾਂ ਚ ਪਿਛਲੀ ਵਿਧਾਨ ਸਭਾ ਚੋਣਾਂ ਨਾਲੋਂ ਵੀ ਵੱਧ ਆਮ ਆਦਮੀ ਪਾਰਟੀ ਨੂੰ ਰਿਕਾਰਡ ਤੋੜ ਜਿੱਤ ਮਿਲੇਗੀ ,ਲੋਕ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਵਿਧਾਇਕਾਂ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਹਨ ਅਤੇ ਪੂਰਾ ਡਟ ਕੇ ਸਾਥ ਦੇਣ ਦੀ ਗੱਲ ਕਹਿ ਰਹੇ ਹਨ
ਇਸ ਮੌਕੇ ਰਾਜੀਵ ਸਿੰਗਲਾ ਦੀ ਕਰਿਆਨਾ ਐਸੋਸੀਏਸ਼ਨ ਪ੍ਰਧਾਨ ,ਰਾਜਨ ਸਿੰਗਲਾ ,ਮਨਪ੍ਰੀਤ ਬਾਂਸਲ, ਸੁਮਿਤ ਬੰਦਲਿਸ਼ ,ਰਵੀ ਕਮਲ ਗੋਇਲ ,ਸੋਨੂੰ ਵਰਮਾ , ਹਰੀਸ਼ ਗੋਇਲ, ਰਾਕੇਸ਼ ਆਜ਼ਾਦ ਆਦਿ ਮੌਜੂਦ ਸੀ