ਸ੍ਰੀ ਨੈਣਾਂ ਦੇਵੀ ਮੰਦਿਰ ਖਨੌਰੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ
ਕਮਲੇਸ਼ ਗੋਇਲ ਖਨੌਰੀ
ਖਨੌਰੀ 20 ਅਗਸਤ – ਸ੍ਰੀ ਨੈਣਾਂ ਦੇਵੀ ਮੰਦਿਰ ਖਨੌਰੀ ਵਿੱਚ ਜਨਮ ਅਸ਼ਟਮੀ ਭਗਵਾਨ ਸ੍ਰੀ ਕਿ੍ਸ਼ਨ ਦਾ ਜਨਮ ਬੜੀ ਸਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਤੋਂ ਪਹਿਲਾਂ 9 ਅਗਸਤ ਤੋਂ 13 ਅਗਸਤ ਤਕ ਪੰਡਤ ਵਿਸ਼ਨੂੰ ਦਤ ਸ਼ਰਮਾ ਮੱਥਰਾ ਬਰਿੰਦਾਵਨ ਨੇ ਭਗਵਾਨ ਸ੍ਰੀ ਕਿ੍ਸ਼ਨ ਦੀ ਕਥਾ ਕੀਤੀ l ਜਨਮ ਅਸ਼ਟਮੀ ਵਾਲੇ ਦਿਨ ਮੰਦਿਰ ਨੂੰ ਦੁਲਹਨ ਦੀ ਤਰਾਂ ਸਜਾਇਆ ਗਿਆ । ਮੰਦਰ ਦੇ ਆਲੇ ਦੁਆਲੇ ਖਾਲੀ ਥਾਂ ਵਿੱਚ ਖੇਡ ਖਿਡੌਣੇ ਅਤੇ ਖਾਣ ਪੀਣ ਦੀਆਂ ਵਸਤੂਆਂ ਦੇਖ ਕੇ ਪ੍ਰਤੀਤ ਹੁੰਦਾ ਸੀ ਮਾਨੋਂ ਬਰਿੰਦਾਵਨ ਇਸੇ ਹੀ ਆ ਗਿਆ ਏ l ਸਟੇਜ ਦਾ ਉਦਘਾਟਨ ਸ੍ਰੀ ਭਗਵਾਨ ਦਾਸ ਸਿੰਗਲਾ (ਬਲੂ ) ਸ਼ੇਰਗੜ੍ਹ ਵਾਲੇ ਪ੍ਰਧਾਨ ਵਿਸਕਰਮਾ ਟਰੱਕ ਮਾਰਕੀਟ ਨੇ ਆਪਣੇ ਕਰ ਕਮਲਾਂ ਦੁਆਰਾ ਕੀਤਾ l ਜੋਤੀ ਪ੍ਰਚੰਡ ਸੁਰਿੰਦਰ ਕੁਮਾਰ ਸ਼ੇਰਗੜ੍ਹ ਵਾਲੇ ਨੇ ਕੀਤਾ l ਝੰਡਾ ਲਹਿਰਾਉਣ ਦੀ ਰਸ਼ਮ ਸ੍ਰ ਜੋਰਾ ਸਿੰਘ ਉੱਪਲ ਪ੍ਰਧਾਨ ਟਰੱਕ ਯੂਨੀਅਨ ਖਨੌਰੀ ਨੇ ਸਰਧਾ ਪੂਰਵਕ ਨਿਭਾਈ l ਇਨਾਮ ਵੰਡਣ ਦੀ ਰਸ਼ਮ ਉਘੇ ਸਮਾਜ ਸੇਵਕ ਬੰਟੀ ਮਿੱਤਲ ਪਤੀ ਮਿਨਾਕਸ਼ੀ ਮਿੱਤਲ ਵਾਰਡ ਨੰਬਰ ਨੇ ਵਧੀਆ ਢੰਗ ਨਾਲ ਨਿਭਾਈ l ਬੱਚਿਆਂ ਨੇ ਅਤਿ ਸੁੰਦਰ ਆਈਟਮਾਂ ਪੇਸ਼ ਕਰਕੇ ਦਰਸ਼ਕਾਂ ਦਾ ਮੰਨ ਮੋਹ ਲਿਆ ਅਤੇ ਉਨਾਂ ਨੂੰ ਝੂਮਣ ਲਾ ਦਿੱਤਾ l ਇਸ ਮੋਕੇ ਤੇ ਇਸ਼ਵਰ ਚੰਦ ਸਿੰਗਲਾ , ਬਗੀਰਥ ਕਾਂਸਲ , ਰਾਮ ਲਾਲ ਗੋਇਲ , ਸ਼ਾਮ ਲਾਲ ਸਿੰਗਲਾ , ਅਸ਼ੋਕ ਗੋਇਲ , ਤਰਸੇਮ ਚੰਦ ਸਿੰਗਲਾ ਸਾਬਕਾ ਵਾਇਸ ਪ੍ਰਧਾਨ ਮਾਰਕੀਟ ਕਮੇਟੀ ਖਨੌਰੀ , ਡਾ ਪ੍ਰੇਮ ਚੰਦ ਬਾਂਸਲ , ਸ਼ਾਮ ਲਾਲ ਗਰਗ , ਸਤੀਸ਼ ਬਾਂਸਲ , ਰਾਜੇਸ਼ ਅਗਰਵਾਲ ਭਗਵਾਨ ਦਾਸ ਢਾਬੀ ਵਾਲੇ , ਹਾਜਿਰ ਸਨ l ਰਣਧੀਰ ਵਰਮਾ ਜੀ ਨੇ ਸਟੇਜ਼ ਸਕੱਤਰ ਦੀ ਡਿਉਟੀ ਵਾ-ਖੁਬੀ ਨਿਭਾਈ