ਸੁਖਵਿੰਦਰ ਸਿੰਘ ਬਾਵਾ
ਸੰਗਰੂਰ 31 ਮਾਰਚ
ਅੱਜ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਜੋ ਕਿ ਐਕਸਾਈਜ ਐਂਡ ਟੈਕਸੇਸ਼ਨ ਵਿਭਾਗ ਸੰਗਰੂਰ ਦੇ ਦਫਤਰ ਵਿੱਚ ਬਤੌਰ ਸੁਪਰਡੈਂਟ ਗ੍ਰੇਡ 2 ਤੈਨਾਤ ਹਨ , ਦੀ ਰਿਟਾਇਰਮੈਂਟ ਮੌਕੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਸੰਗਰੂਰ ਦੇ ਪ੍ਧਾਨ ਰਾਕੇਸ਼ ਸ਼ਰਮਾ, ਜਨਰਲ ਸਕੱਤਰ ਰਾਜਵੀਰ ਸ਼ਰਮਾ ਬਡਰੁੱਖਾਂ ਅਤੇ ਪ੍ਰੈੱਸ ਸਕੱਤਰ ਅਨੁਜ ਸ਼ਰਮਾ ਦੇ ਵਫਦ ਵੱਲੋਂ ਗੁਲਦਸਤਾ ਭੇਂਟ ਕਰਦੇ ਹੋਏ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਗਈਆਂ।
ਜਿਲਾ ਪ੍ਧਾਨ ਰਾਕੇਸ਼ ਸ਼ਰਮਾ, ਜਿਲਾ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਪ੍ਰੈੱਸ ਸਕੱਤਰ ਅਨੁਜ ਸ਼ਰਮਾ ਨੇ ਦੱਸਿਆ ਕਿ ਬਤੌਰ ਸੂਬਾ ਪ੍ਰਧਾਨ ਸ੍ ਵਾਸਵੀਰ ਸਿੰਘ ਭੁੱਲਰ ਵੱਲੋਂ ਸੂਬੇ ਦੇ ਮਨਿਸਟੀਰੀਅਲ ਮੁਲਾਜਮਾਂ ਦੇ ਹੱਕਾਂ ਲਈ ਬਹੁਤ ਤਿੱਖੇ ਸੰਘਰਸ਼ ਕੀਤੇ ਅਤੇ ਉਨਾਂ ਸੰਘਰਸ਼ਾਂ ਦੀ ਬਦੌਲਤ ਜਮਾਤ ਹਿੱਤ ਵਿੱਚ ਵਾਧੂ ਪ੍ਰਾਪਤੀਆਂ ਕਰਕੇ ਮੁਲਾਜਮਾਂ ਦੀ ਝੋਲੀ ਵਿੱਚ ਪਾਈਆਂ ਗਈਆਂ। ਇਸ ਮੌਕੇ ਜਿਲਾ ਕਮੇਟੀ ਆਗੂਆਂ ਵੱਲੋਂ ਇਹ ਕਾਮਨਾ ਕੀਤੀ ਗਈ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਦੀ ਰਿਟਾਇਰਮੈਂਟ ਤੋਂ ਬਾਅਦ ਦੀ ਜਿੰਦਗੀ ਖੁਸ਼ੀਆਂ ਤੇ ਖੇੜਿਆਂ ਭਰੀ ਹੋਵੇ।