Thursday, August 18, 2022

ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਨਤੀਜੇ ਵਿੱਚ ਫੀਲਖਾਨਾ ਸਕੂਲ ਦਾ ਵਿਦਿਆਰਥੀ ਆਇਆ ਮੈਰਿਟ ਵਿੱਚ (ਰਿਪੋਰਟਰ ਕਮਲੇਸ਼ ਗੋਇਲ ਖਨੌਰੀ)

*ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਨਤੀਜੇ ਵਿੱਚ ਪਟਿਆਲੇ ਦੇ ਸਮਾਰਟ ਸਕੂਲ ਫ਼ੀਲਖ਼ਾਨਾ ਦਾ ਵਿਦਿਆਰਥੀ ਹਰਮਨਦੀਪ ਸਿੰਘ ਪੰਜਾਬ ਦੀ ਮੈਰਿਟ ਵਿੱਚ ਆਇਆ* ਕਮਲੇਸ਼ ਗੋਇਲ ਖਨੌਰੀ ਖਨੌਰੀ 17...

ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਨਤੀਜੇ ਵਿੱਚ ਫੀਲਖਾਨਾ ਸਕੂਲ ਦਾ ਵਿਦਿਆਰਥੀ ਆਇਆ ਮੈਰਿਟ ਵਿੱਚ (ਰਿਪੋਰਟਰ ਕਮਲੇਸ਼ ਗੋਇਲ ਖਨੌਰੀ)

*ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਨਤੀਜੇ ਵਿੱਚ ਪਟਿਆਲੇ ਦੇ ਸਮਾਰਟ ਸਕੂਲ ਫ਼ੀਲਖ਼ਾਨਾ ਦਾ ਵਿਦਿਆਰਥੀ ਹਰਮਨਦੀਪ ਸਿੰਘ ਪੰਜਾਬ ਦੀ ਮੈਰਿਟ ਵਿੱਚ ਆਇਆ* ਕਮਲੇਸ਼ ਗੋਇਲ ਖਨੌਰੀ ਖਨੌਰੀ 17...

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਸੇਰਗੜ ਵਿਖੇ 10 ਰੋਜ਼ਾ ਲਗਾਇਆ ਕੈਂਪ (ਰਿਪੋਰਟਰ ਕਮਲੇਸ਼ ਗੋਇਲ ਖਨੌਰੀ)

ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਿ੍ਤਸਰ ਸਾਹਿਬ ਵੱਲੋਂ ਸ਼ੇਰਗੜ੍ਹ ਵਿਖੇ 10 ਰੋਜਾ ਲਗਾਇਆ ਕੈਂਪ ਕਮਲੇਸ਼ ਗੋਇਲ ਖਨੌਰੀ ਖਨੌਰੀ 17 ਅਗਸਤ - ਸ਼੍ਰੀ ਅਮ੍ਰਿਤਸਰ ਸਾਹਿਬ ਵੱਲੋਂ ਪਿੰਡ...
spot_img
Homeਖਾਸ ਖਬਰਾਂਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਹੈਪਾਟਾਇਟਸ ਦਿਵਸ

ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਹੈਪਾਟਾਇਟਸ ਦਿਵਸ

ਬਰਨਾਲਾ, ਜੁਲਾਈ 28

ਸਿਹਤ ਵਿਭਾਗ ਬਰਨਾਲਾ ਵੱਲੋਂ ਵਿਸ਼ਵ ਹੈਪਾਟਾਇਟਸ ਦਿਵਸ ਜਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਚ ਮਨਾਇਆ ਜਾ ਰਿਹਾ ਹੈ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸ਼ਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਕੀਤਾ ਗਿਆ।

ਡਾ ਔਲ਼ਖ ਨੇ ਦੱਸਿਆ ਕਿ ਹੈਪਾਟਾਇਟਸ ਤੋਂ ਬਚਾਅ ਲਈ ਸਾਨੂੰ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਜਰੂਰਤ ਹੈ ਤਾਂ ਜੋ ਸਮੇਂ ਸਿਰ ਇਸ ਦਾ ਪਤਾ ਲਗਾ ਕੇ ਇਲਾਜ ਕਰਵਾਇਆ ਜਾ ਸਕੇ। ਹੈਪਾਟਾਇਟਸ ਜਿਗਰ ਦੀ ਬਿਮਾਰੀ ਹੈ ਜਿਹੜੀ ਕਿ ਵਾਇਰਸ ਕਾਰਨ ਫੈਲਦੀ ਹੈ ।ਸਮੇਂ ਸਿਰ ਇਲਾਜ ਨਾਂ ਕਰਵਾਉਣ ਤੇ ਬਹੁਤ ਖ਼ਤਰਨਾਕ ਅਤੇ ਜਾਨਲੇਵਾ ਹੋ ਸਕਦੀ ਹੈ।

ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਹੈਪਾਟਾਇਟਸ ਦਾ ਟੈਸਟ ਸਰਜਰੀ ਤੋਂ ਪਹਿਲਾਂ, ਦੰਦਾ ਦੇ ਇਲਾਜ ਸਮੇਂ , ਮੌਕੇ ਤੇ ਖ਼ੂਨ-ਦਾਨ ਮੌਕੇ ਜ਼ਰੂਰ ਕਰਵਾਉਣਾ ਚਾਹੀਦਾ ਹੈ । ਉਹਨਾਂ ਦੱਸਿਆ ਕਿ ਉੱਚ ਜੋਖਿਮ ਵਾਲੇ ਮਰੀਜਾਂ,ਟੈਟੂ ਖੁਦਵਾਉਣ ਵਾਲੇ,ਗਰਭਵਤੀ ਔਰਤਾਂ ਤੇ ਹੈਲਥ ਕੇਅਰ ਵਰਕਰ  ਨੂੰ ਇਹ ਟੈਸਟ ਜ਼ਰੂਰ ਕਰਵਾਉਣ ਚਾਹੀਦਾ ਹੈ।

ਇਸ ਸਮੇਂ ਡਾ.ਪਰਵੇਸ ਕੁਮਾਰ ਜਿਲ੍ਹਾ ਪਰਿਵਾਰ ਭਲਾਈ ਅਫਸਰ ਤੇ ਡਾ ਤਪਿੰਦਰਜੋਤ ਕੌਸ਼ਲ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ   ਨੇ ਦੱਸਿਆ ਕਿ ਹੈਪਾਟਾਇਟਸ ਏ ਤੇ ਈ ਦੂਸ਼ਿਤ ਪਾਣੀ ਪੀਣ , ਗਲੇ ਸੜੇ ਫਲ ਖਾਣ , ਮੱਖੀਆਂ ਦੁਆਰਾਂ ਦੂਸ਼ਿਤ ਫਲ ਜਾਂ ਖਾਣਾ ਖਾਣ ਨਾਲ ਜਾਂ ਬਿਨਾ ਹੱਥ ਧੋਏ ਖਾਣਾ ਖਾਣ ਨਾਲ ਫੈਲਦਾ ਹੈ ਤੇ ਇਸਦੇ ਲੱਛਣ ਹਲਕਾ ਬੁਖ਼ਾਰ ਤੇ ਮਾਸਪੇਸ਼ੀਆਂ ਵਿੱਚ ਦਰਦ ਹੋਣ ਨਾਲ , ਭੁੱਖ ਨਾ ਲਗਣਾ ਤੇ ਉਲਟੀਆਂ ਆਉਣਾ, ਪਿਸ਼ਾਬ ਦਾ ਰੰਗ ਗੂੜ੍ਹਾ ਪੀਲ਼ਾ ਹੋਣਾ , ਕਮਜ਼ੋਰੀ ਮਹਿਸੂਸ ਕਰਨਾ ਤੇ ਜਿਗਰ ਖ਼ਰਾਬ ਹੋਣਾ ਆਦਿ ਹੋ ਸਕਦੇ ਹਨ।
ਡਾ.ਮੁਨੀਸ ਕੁਮਾਰ ਜਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਮੁੱਖ ਮੰਤਰੀ ਹੈਪੇਟਾਈਟਸ ਰਲੀਫ ਫੰਡ ਤਹਿਤ ਜੂਨ 2016 ਤੋਂ ਹੁਣ ਤੱਕ 3321 ਮਰੀਜ ਇਲਾਜ ਕਰਵਾ ਚੁੱਕੇ ਹਨ । ਕੁਲਦੀਪ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਤੇ ਹਰਜੀਤ ਸਿੰਘ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਦੇ ਦੱਸਿਆ ਕਿ ਹੈਪਾਟਾਇਟਸ ਬੀ ਤੇ ਸੀ ( ਕਾਲਾ ਪੀਲੀਆ) ਬਹੁਤ ਗੰਭੀਰ ਹੈ ਇਸਦੇ ਫੈਲਣ ਦੇ ਕਾਰਨ ਨਸ਼ਿਆਂ ਦੇ ਟੀਕੇ ਜਾਂ ਇਸਤੇਮਾਲ ਕਰਨ ਨਾਲ, ਦੂਸ਼ਿਤ ਖੂਨ ਚੜਾਉਣ ਨਾਲ , ਦੂਸ਼ਿਤ ਸੂਈਆਂ ਦੇ ਸਾਂਝੇ ਇਸਤੇਮਾਲ ਕਰਨ ਨਾਲ,ਗ੍ਰਸਤ ਮਰੀਜਾਂ ਦੇ ਖੂਨ ਦੇ ਸੰਪਰਕ ਵਿੱਚ ਆਉਣ ਨਾਲ , ਟੂਥ ਬਰਸ਼ ਤੇ ਰੇਜਰ ਆਪਸ ਵਿੱਚ ਸਾਂਝੇ ਕਰਨ ਨਾਲ, ਗ੍ਰਸਤ ਵਿਅਕਤੀ ਨਾਲ ਸੰਭੋਗ ਕਰਨ ਨਾਲ, ਲੰਮੇ ਸਮੇਂ ਤੱਕ ਗੁਰਦਿਆਂ ਦਾ ਡਾਇਲੇਸਿਸ ਹੋਣ ਨਾਲ , ਸਰੀਰ ਉੱਤੇ ਟੈਟੂ ਬਣਵਾਉਣ ਨਾਲ, ਗ੍ਰਸਤ ਮਾਂ ਤੋਂ ਨਵਜੰਮੇ ਬੱਚੇ ਨੂੰ ਹੋ ਸਕਦੇ ਹਨ । ਉਹਨਾਂ ਦੱਸਿਆ ਕਿ ਹੈਪਾਟਾਇਟਸ ਬੀ ਤੇ ਸੀ ( ਕਾਲਾ ਪੀਲੀਆ) ਦੇ ਲੱਛਣ  ਬੁਖ਼ਾਰ ਤੇ ਕਮਜ਼ੋਰੀ ਮਹਿਸੂਸ ਕਰਨਾ , ਭੁੱਖ ਨਾ ਲੱਗਣਾ ਤੇ ਪਿਸ਼ਾਬ ਦਾ ਪੀਲ਼ਾ ਪਨ , ਜਿਗਰ ਦਾ ਕੈਂਸਰ ਹੋਣਾ ਆਦਿ ਹੋ ਸਕਦੇ ਹਨ ਤੇ ਇਸਤੋਂ ਬਚਾਅ ਲਈ ਨਸ਼ੀਲੇ ਟੀਕਿਆਂ ਦੀ ਵਰਤੋਂ ਨਾ ਕਰੋ, ਸੂਈਆਂ ਦਾ ਸਾਂਝਾਂ ਇਸਤੇਮਾਲ ਨਾ ਕਰੋ, ਸਮੇਂ ਸਮੇਂ ਸਿਰ ਤੇ ਡਾਕਟਰੀ ਜਾਂਚ ਕਰਵਾਓ , ਸੁਰੱਖਿਅਤ ਸੰਭੋਗ ਸਬੰਧ, ਸਿਹਤ ਕਰਮਚਾਰੀ ਸੁਰੱਖਿਅਤ ਤਰੀਕੇ ਨਾਲ ਕੰਮ ਕਰਨ , ਜ਼ਖ਼ਮਾਂ ਨੂੰ ਖੁੱਲਾ ਨਾ ਛੱਡੋ, ਸਰਕਾਰ ਤੋਂ ਮਨਜ਼ੂਰ ਸ਼ੂਦਾ ਬਲੱਡ ਬੈਂਕ ਤੋਂ ਹੀ ਮਰੀਜਾਂ ਲਈ ਟੈਸਟ ਕੀਤਾ ਖੂਨ ਵਰਤੋਂ ਵਿੱਚ ਲਿਆਓ ਤੇ ਮੇਲ਼ਿਆ ਤੇ ਟੈਟੂ ਆਦਿ ਨਾ ਬਣਵਾਏ ਜਾਣ ।

ਸੈਮੀਨਾਰ ਦੱਸਿਆ ਕਿ ਸਾਰੇ ਜਿਲਾ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਹੈਪਾਟਾਇਟਸ ਸੀ ਤੇ ਬੀ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।ਇਸ ਸਮੇਂ ਭੁਪਿੰਦਰ ਸਿੰਘ,ਵਿੱਪਨ ਗੁਪਤਾ , ਸੁਰਿੰਦਰ ਸਿੰਘ ਵਿਰਕ ,ਜਗਜੀਤ ਸਿੰਘ ,ਗਣੇਸ ਦੱਤ,ਰੁਪਿੰਦਰ ਸਿੰਘ ਹਾਜ਼ਰ ਸਨ ।

sukhwinder bawahttps://punjabnama.com
ਪੰਜਾਬਨਾਮਾ ਨਾਲ ਜੁੜੋ : ਸੰਪਰਕ ਸੁਖਵਿੰਦਰ ਸਿੰਘ ਬਾਵਾ : 90566 64887, 98551 54888
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments