ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੇ ਵੰਡੇ ਲੱਡੂ

101

ਸ੍ਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਵਿੱਚ ਪਿੰਡ ਵਾਸੀਆਂ ਵੰਡੇ ਲੱਡੂ
ਕਮਲੇਸ਼ ਗੋਇਲ ਖਨੌਰੀ
ਖਨੌਰੀ 29 ਜੂਨ – ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ਵਿੱਚ ਪਿੰਡ ਬੁਸੈਹਿਰਾ ਹਲਕਾ ਲਹਿਰਾ ਦੇ ਲੋਕਾਂ ਨੇ ਲੱਡੂ ਵੰਡੇ ਤੇ ਬਹੁਤ ਖੁਸ਼ੀ ਮਨਾਈ l ਪਿੰਡ ਬੁਸੈਹਿਰਾ ਦੇ ਬਹੁਤ ਮੇਹਨਤੀ ਮਾਨ ਪਾਰਟੀ ਦੇ ਪੁਰਾਣੇ ਵਰਕਰ ਜਗਸੀਰ ਸਿੰਘ ਦੀ ਅਗਵਾਈ ਵਿਚ ਲੱਡੂ ਵੰਡੇ l ਜਗਸੀਰ ਸਿੰਘ ਦੇ ਨਾਲ ਗਿਆਨੀ ਗਿਆਨ ਸਿੰਘ ਬੰਗਾ ਜੱਗੀ ਬੁਸੈਹਿਰਾ , ਤਰਸੇਮ ਸਿੰਘ , ਲਾਭ ਸਿੰਘ , ਸੋਨੂੰ ਸਿੰਘ , ਗੁਲਾਬ ਸਿੰਘ , ਜੱਸੂ ਸਿੰਘ , ਬਲਜੀਤ ਸਿੰਘ ਆਦਿ ਵਰਕਰ ਹਾਜ਼ਰ ਸਨ l

Google search engine