ਫਰੀਡਮ ਫਾਈਟਰ,ਉਤਰਾਅਧਿਕਾਰੀ ਜਥੇਬੰਦੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਲਏ ਅਹਿਮ ਫੈਸਲੇ

ਜਲੰਧਰ ਜ਼ਿਮਨੀ ਚੋਣਾਂ ਵਿੱਚ ਕਰਾਂਗੇ 7 ਮਈ ਨੂੰ ਖੁਲਾਸੇ –ਮੇਜਰ ਸਿੰਘ
ਸੰਗਰੂਰ 1 ਮਈ

ਅੱਜ ਗੁਰਦੁਆਰਾ ਮਸਤੁਆਣਾ ਸਾਹਿਬ ਸੰਗਰੂਰ ਵਿਖੇ ਫਰੀਡਮ ਫਾਇਟਰ ਉਤਰਾਅਧਿਕਾਰੀ ਜਥੇਬੰਦੀ ਰਜਿ 196 ਪੰਜਾਬ ਦੀ ਸੂਬੇ ਦੇ ਆਹੁਦੇਦਾਰਾਂ ਦੀ ਮੀਟਿੰਗ ਹਰਿੰਦਰਪਾਲ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੁਬਾ ਖਜਾਨਚੀ ਭਰਪੂਰ ਸਿੰਘ ਰੰਗੜਿਆਲ, ਸਤਨਾਮ ਸਿੰਘ ਤਰਨਤਾਰਨ, ਬਲਵਿੰਦਰ ਸਿੰਘ ਲੁਧਿਆਣਾ, ਨਾਜ਼ਮ ਸਿੰਘ ਮਨਧੀਰ ਮੁਕਤਸਰ ,ਰਾਮ ਸਿੰਘ ਮਿੱਡਾ ਜੋਨ ਇਨਚਾਰਜ, ਸਿਆਸਤ ਸਿੰਘ ਸੰਗਰੂਰ, ਅਵਤਾਰ ਸਿੰਘ ਰਾਏਕੋਟ, ਬਲਜੀਤ ਸਿੰਘ ਸੇਠੀ , ਸੁਖਵਿੰਦਰ ਸਿੰਘ ਪਟਿਆਲਾ, ਅਜੀਤਪਾਲ ਪਾਲੀ ਸੁਬਾ ਪ੍ਰੈਸ ਸਕੱਤਰ ਸ਼ਾਮਿਲ ਹੋਏ ਅਤੇ ਹੋਰ ਵੱਖ ਵੱਖ ਜ਼ਿਲ੍ਹਿਆਂ ਤੋਂ ਪੰਜਾਬ ਬਾਡੀ ਮੈਂਬਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਨੇ ਸ਼ਮੁਲੀਅਤ ਕੀਤੀ ।

ਇਸ ਮੌਕੇ ਦੇਸ਼ ਲਈ ਸ਼ਹੀਦ ਹੋਏ ਪੰਜ ਫੋਜੀ ਜਵਾਨਾਂ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਅਤੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਾਡੇ ਫਰੀਡਮ ਫਾਇਟਰ ਪ੍ਰੀਵਾਰਾ ਦੇ ਮੈਂਬਰਾਂ ਦੀ ਹੋਈ ਮੌਤ ਤੇ ਮੋਨ ਵਰਤ ਰੱਖਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ।

ਸੁਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਕਿਸੇ ਪਾਰਟੀ ਦੀ ਸਰਕਾਰ ਹੋਵੇ, ਉਨ੍ਹਾਂ ਦੇਸ਼ ਨੂੰ ਅਜ਼ਾਦ ਕਰਾਉਣ ਵਾਲੇ ਪ੍ਰੀਵਾਰਾਂ ਨੂੰ ਸਿਆਸੀ ਤੌਰ ਤੇ ਵਰਤਿਆ ਹੈ । ਉਨ੍ਹਾਂ ਦੇ ਹੱਕ ਨਹੀਂ ਦਿੱੱਤੇ। ਅਕਾਲੀ ਦਲ 85% ਸਿੱਖਾ ਦੀਆ ਕੁਬਾਨੀਆ ਹੋਣ ਤੇ ਸਿਆਸਤ ਕਰਦੀ ਰਹੀ, ਕਦੇ ਵੀ ਉਨ੍ਹਾਂ ਪ੍ਰੀਵਾਰਾਂ ਲਈ ਡੱਕਾ ਦੂਹਰਾ ਨਹੀਂ ਕੀਤਾ । ਅਜ਼ਾਦੀ ਘੁਲਾਟੀਆ ਨੂੰ ਸਨਮਾਨਿਤ ਤਾਂ ਕੀ ਕਰਨਾ ਉਨ੍ਹਾਂ ਨੂੰ ਰਹਿਣ ਲਈ ਕਮਰਾ ਤੱਕ ਨਸੀਬ ਨਹੀਂ ਹੁੰਦਾ। ਐਸ਼ ਜੀ ਪੀ ਸੀ ਦੇ ਸਕੂਲ, ਕਾਲਜਾਂ ਵਿੱਚ ਉਨ੍ਹਾਂ ਦੇ ਬੱਚਿਆਂ ਲਈ ਪੜ੍ਹਾਈ ਦਾ ਪ੍ਰਬੰਧ ਨਹੀਂ । ਹਸਪਤਾਲਾਂ ਵਿਚ ਇਲਾਜ ਦੀ ਸੁਵਿਧਾ ਨਹੀਂ । ਉਨ੍ਹਾਂ ਦਾ ਮੈਂਬਰ ਤੱਕ ਨੋਮੀਨੇਟ ਨਹੀਂ ਕੀਤਾ ਜਾਂਦਾ। ਇਸੇ ਤਰਾਂ ਬਾਂਕੀ ਪਾਰਟੀਆਂ ਕਾਂਗਰਸ, ਬੀਜੇਪੀ ਤੇ ਆਪ ਪਾਰਟੀ 85% ਪੰਜਾਬੀਆਂ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀ ਦੇ ਨਾਂ ਤੇ ਪੰਜਾਬ ਵਿੱਚ ਸਿਆਸਤ ਕਰਦੀਆਂ ਰਹੀਆਂ। ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਭਗਤ ਸਿੰਘ ਦੇ ਪਿੰਡ ਤੋਂ ਸੌਹ ਖਾਕੇ ਸਰਕਾਰ ਬਣਾਈ ਪਰ ਸਵਾ ਸਾਲ ਹੋ ਗਿਆ ਸਰਕਾਰ ਬਣੀ, ਪਰ ਇੱਕ ਮੀਟਿੰਗ ਤੱਕ ਫਰੀਡਮ ਫਾਇਟਰ ਪ੍ਰੀਵਾਰਾਂ ਨਾਲ ਨਹੀਂ ਕੀਤੀ । ਸਿਰਫ ਦੇਸ਼ ਭਗਤਾਂ ਦੇ ਨਾਂ ਤੇ ਸਿਆਸਤ ਕਰ ਰਹੇ ਹਨ । ਇਹ ਪਾਰਟੀਆਂ ਸਿਰਫ ਬੁੱਤ ਪੁਜਦੀਆਂ ਨੇ ਜਿਉਂਦਿਆਂ ਲਈ ਇਨ੍ਹਾਂ ਪਾਸ ਟਾਇਮ ਨਹੀਂ, ਕਿਉਂ ਕਿ ਬੁੱਤ ਬੋਲਦੇ ਨਹੀਂ। ਉਨ੍ਹਾਂ ਕਿਹਾ ਕਿ ਜਲਦੀ ਹੀ ਹੱਕਾ ਲਈ ਅਜ਼ਾਦੀ ਘੁਲਾਟੀਏ ਪ੍ਰੀਵਾਰਾਂ ਨੂੰ ਲਾਮਬੰਦ ਕਰਕੇ ਵੱਡਾ ਸੰਘਰਸ਼ ਚਲਾਵਾਂਗੇ।

ਸੁਬਾ ਸਕੱਤਰ ਮੇਜਰ ਸਿੰਘ ਬਰਨਾਲਾ ਨੇ  ਕਿਹਾ ਕਿ 7 ਮਈ ਨੂੰ ਲੋਕ ਸਭਾ ਜ਼ਿਮਨੀ ਚੋਣ ਜਲੰਧਰ ਵਿਖੇ ਪਹੁੰਚ ਕੇ ਸਿਆਸੀ ਪਾਰਟੀਆਂ ਦੀ ਦੇਸ਼ ਭਗਤ ਪ੍ਰੀਵਾਰਾ ਤੇ ਕੀਤੀ ਜਾ ਰਹੀ ਗੰਧਲੀ ਸਿਆਸਤ ਦਾ ਖੁਲਾਸਾ ਕੀਤਾ ਜਾਵੇਗਾ।

ਇਸ ਮੌਕੇ ਦਸਵੀਰ ਸਿੰਘ ਡੱਲੀ ਲੀਗਲ ਅਡਵਾਈਜ਼ਰ ਨੇ ਕਿਹਾ ਕਿ ਸਰਕਾਰ ਖਿਡਾਰੀਆਂ ਦਾ ਵੀ ਸੋਸ਼ਨ ਕਰ ਰਹੀਆਂ ਹਨ, ਜੋ ਦੇਸ਼ ਲਈ ਮੈਡਲ ਜਿੱਤਕੇ ਦੇਸ ਦਾ ਨਾਮ ਰੋਸ਼ਨ ਕਰਦੇ ਹਨ ਅੱਜ ਉਹ ਮਹਿਲਾ ਪਹਿਲਵਾਨਾ ਨਾਲ ਹੋਏ ਜਿਨਸੀ ਸੋਸ਼ਨ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਜੰਤਰ ਮੰਤਰ ਤੇ ਧਰਨਾ ਲਾਉਣ ਲਈ ਮਜਬੂਰ ਹਨ। ਸਾਡੀ ਫਰੀਡਮ ਫਾਇਟਰ ਜਥੇਬੰਦੀ ਉਨ੍ਹਾਂ ਦੇ ਧਰਨੇ ਦਾ ਸਮਰਥਨ ਕਰਦੀ ਹੈ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਰਕਾਰ ਨੂੰ ਅਪੀਲ ਕਰਦੇ ਹਾਂ । ਅੰਤ ਵਿਚ ਚਤਿੰਨ ਸਿੰਘ ਜ਼ਿਲਾ ਪ੍ਰਧਾਨ ਮਾਨਸਾ ਨੇ ਵੱਖ ਜ਼ਿਲ੍ਹਿਆਂ ਤੋਂ ਆਏ ਆਗੂਆਂ ਤੇ ਆਹੁਦੇਦਾਰਾ ਦਾ ਧੰਨਵਾਦ ਕੀਤਾ । ਇਸ ਮੌਕੇ ਸੁਰਿੰਦਰ ਸਿੰਘ ਢੱਡਰੀਆਂ,ਰਵੇਲ ਸਿੰਘ,ਸਾਧੂ ਸਿੰਘ ਮਾਨਸਾ,ਮੋਹਣ ਸਿੰਘ ਤਰਨਤਾਰਨ, ਪਿਆਰਾ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ, ਸੁਖਮਿੰਦਰ ਸਿੰਘ ਭੋਲਾ ਆਦਿ ਆਗੂ ਹਾਜਰ ਸਨ।