ਸੁਖਵਿੰਦਰ ਸਿੰਘ ਬਾਵਾ
ਸੰਗਰੂਰ 31 ਮਾਰਚ

ਪ੍ਰਾਚੀਨ ਮੰਦਿਰ ਸ਼੍ਰੀ ਹਨੂੰਮਾਨ ਜੀ (ਸੰਕਟ ਮੋਚਨ) ਮੰਡੀ ਗਲੀ ਸੰਗਰੂਰ ਵਿਖੇ ਸ਼੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਅਤੇ 355ਵੇਂ ਸਥਾਪਨਾ ਦਿਵਸ ਦੇ ਸ਼ੁਭ ਮੌਕੇ ਤੇ ਸ਼੍ਰੀ ਬਾਲਾ ਜੀ ਦਾ ਵਿਸ਼ਾਲ ਜਗਰਾਤਾ 5 ਅਪ੍ਰੈਲ ਨੂੰ ਰਾਤ 8—15 ਵਜੇ ਮੰਦਿਰ ਸ਼੍ਰੀ ਮਹਾਂ ਕਾਲੀ ਦੇਵੀ ਪਟਿਆਲਾ ਗੇਟ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਅੱਜ ਮੰਦਿਰ ਦੇ ਮੁੱਖ ਸੇਵਾਦਾਰ ਸ਼੍ਰੀ ਪੰਕਜ ਬਾਵਾ ਨੇ ਆਪਣੇ ਸਹਿਯੋਗੀਆਂ ਨੂੰ ਨਾਲ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੂੰ ਜਗਰਾਤੇ ਵਿੱਚ ਪਹੁੰਚਣ ਲਈ ਸੱਦਾ ਪੱਤਰ ਦਿੱਤਾ ਅਤੇ ਸ਼੍ਰੀ ਜ਼ੋਰਵਾਲ ਨੂੰ ਸਨਮਾਨਿਤ ਕਰਕੇ ਬਾਲਾ ਜੀ ਦਾ ਪ੍ਰਸ਼ਾਦ ਵੀ ਦਿੱਤਾ ਗਿਆ। ਮਹੰਤ ਸ਼੍ਰੀ ਪੰਕਜ ਬਾਵਾ ਨੇ ਦੱਸਿਆ ਕਿ ਜਾਗਰਨ ਦੂਰਾਨ 2 ਅਪ੍ਰੈਲ ਨੂੰ ਸਵੇਰੇ 9—15 ਵਜੇ ਸ਼੍ਰੀ ਰਮਾਇਣ ਜੀ ਦੇ ਪਾਠ ਸ਼ੁਰੂ ਕੀਤੇ ਜਾਣਗੇ। 3 ਅਪ੍ਰੈਲ ਨੂੰ ਭੋਗ ਉਪਰੰਤ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਵਿਸ਼ਾਲ ਜਾਗਰਨ ਦੇ ਵਿੱਚ ਪਵਿੱਤਰ ਜੋਤ ਸ਼੍ਰੀ ਬਾਲਾ ਜੀ ਮੰਦਿਰ ਸਾਲਾਸਰ ਧਾਮ ਤੋਂ ਬੜੀ ਸ਼ਰਧਾ ਨਾਲ ਲਿਆਂਦੀ ਜਾਵੇਗੀ ਅਤੇ 3 ਅਪ੍ਰੈਲ ਨੂੰ ਹੀ ਦੁਪਹਿਰ 1—30 ਵਜੇ 551 ਸ਼ਰਧਾਲੂਆਂ ਵੱਲੋਂ ਵਿਸ਼ਾਲ ਝੰਡਾ ਯਾਤਰਾ ਮੰਦਿਰ ਤੋਂ ਸ਼ੁਰੂ ਹੋਵੇਗੀ ਜੋ ਸਮੁੱਚੇ ਬਜ਼ਾਰਾਂ ਵਿੱਚੋਂ ਦੀ ਹੁੰਦੇ ਹੋਏ ਵਾਪਿਸ ਮੰਦਰ ਵਿਖੇ ਪਹੁੰਚੇਗੀ।

ਇਸ ਵਿਸ਼ਾਲ ਜਗਰਾਤੇ ਵਿੱਚ ਮੁੱਖ ਮਹਿਮਾਨ ਸ਼੍ਰੀ ਸ਼੍ਰੀ 108 ਸ਼੍ਰੀ ਰਾਮ ਗਿਰੀ ਮਹਾਰਾਜ ਦੁਆਰਾ ਅਤੇ ਸਮਾਜ ਸੇਵਿਕਾ ਪ੍ਰੀਤੀ ਮਹੰਤ ਵੱਲੋਂ ਸ਼ਿਰਕਤ ਕੀਤੀ ਜਾਵੇਗਾ। ਜਾਗਰਨ ਦੌਰਾਨ ਮਸ਼ਹੂਰ ਭਜਨ ਗਾਇਕ ਪਰਵਿੰਦਰ ਪਲਕ ਅਤੇ ਬਿਕਰਮ ਰਠੌਰ ਸ਼੍ਰੀ ਬਾਲਾ ਜੀ ਦਾ ਗੁਣਗਾਣ ਕਰਨਗੇ।

ਮੰਦਿਰ ਸ਼੍ਰੀ ਕਾਲੀ ਦੇਵੀ ਮੰਦਿਰ ਅਤੇ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਨਗਰ ਨਿਵਾਸੀਆਂ ਦਾ ਇਸ ਜਾਗਰਨ ਵਿੱਚ ਵਿਸੇਸ਼ ਸਹਿਯੋਗ ਹੋਵੇਗਾ।

ਇਸ ਮੌਕੇ ਤੇ ਸਟੇਟ ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਅਤੇ ਜੈ ਜਵਾਲਾ ਸੇਵਾ ਸੰਮਤੀ ਦੇ ਚੇਅਰਮੈਨ ਸ਼੍ਰੀ ਰਾਜ ਕੁਮਾਰ ਅਰੋੜਾ, ਸ਼੍ਰੀ ਸਾਲਾਸਰ ਧਾਰਮ ਲੰਗਰ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਰੇਸ਼ ਗੁਪਤਾ, ਜਗਦੀਸ਼ ਕਾਲੜਾ, ਬਿਪਨ ਗੋਇਲ, ਸੁਖਵਿੰਦਰ ਕਟਾਰੀਆ, ਪਵਨ ਕੁਮਾਰ, ਰਾਜ ਕੁਮਾਰ ਟੋਨੀ, ਸਮਾਜ ਸੇਵੀ ਵਿਜੇ ਢੋਲੇਵਾਲ, ਮੁਕੇਸ਼ ਗਰਗ, ਅਰਜਨ ਪੰਡਿਤ, ਵੇਦ ਗੁਪਤਾ, ਵਿਸ਼ਾਲ ਸ਼ਰਮਾ, ਪਿੰਕੀ ਲੋਟੇ, ਰਾਜੀਵ ਜੈਨ, ਅੰਕੁਰ ਕਾਲੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਗਤਜਨ ਹਾਜਰ ਸਨ।