ਸਰਵਹਿਕਾਰਿ ਵਿਦਿਆ ਮੰਦਰ ਮਨਾਇਆ ਅਜਾਦੀ ਦਿਵਸ
ਕਮਲੇਸ਼ ਗੋਇਲ ਖਨੌਰੀ
ਖਨੌਰੀ 15 ਅਗਸਤ – ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਵਿੱਚ 75 ਵਾਂ ਆਜ਼ਾਦੀ ਦਿਵਸ ਮਨਾਇਆ ਗਿਆ , ਜਿਸ ਵਿੱਚ ਸ੍ਰੀ ਜਗਦੀਸ਼ ਚੰਦ ਜੀ ਅਤੇ ਪ੍ਰਧਾਨ ਸ੍ਰੀ ਰੁਲਦੂ ਰਾਮ ਜੀ ਨੇ ਤਿਰੰਗਾ ਝੰਡਾ ਲਹਿਰਾਇਆ l ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਵਿੱਚ ਪਰੇਡ ਕੱਢੀ ਅਤੇ ਹੋਰ ਵੀ ਬਹੁਤ ਸਾਰੇ ਰੰਗਾਰੰਗ ਪ੍ਰੋਗਰਾਮ ਵੀ ਦਿਖਾਏ ਗਏ ਅਤੇ ਕਮੇਟੀ ਮੈਂਬਰਾਂ ਸ੍ਰ ਰਾਮਪਾਲ ਜੀ ਸ੍ਰੀ ਜਗਦੀਸ਼ ਜੀ , ਸ੍ਰੀ ਰੁਲਦੂ ਰਾਮ ਜੀ, ਸ੍ਰੀ ਜੀਤ ਸਿੰਘ ਜੀ ਅਤੇ ਖਨੌਰੀ ਮੰਡੀ ਦੇ ਹੋਰ ਵੀ ਪ੍ਰਧਾਨਾਂ ਨੇ ਆਪਣੇ ਸੁਵਿਚਾਰ ਵੀ ਸਾਂਝੇ ਕੀਤੇ l ਸਰਵਹਿਤਕਾਰੀ ਵਿੱਦਿਆ ਮੰਦਿਰ ਦੇ ਸ੍ਰੀ ਪ੍ਰਿੰਸੀਪਲ ਸਾਹਿਬਾਨ ਹਰ ਨਾਰਾਇਣ ਪਟੇਲ ਜੀ ਅਤੇ ਅਧਿਆਪਕ ਸਾਹਿਬਾਨਾਂ ਨੇ ਸਭ ਦਾ ਦਿਲੋਂ ਧੰਨਵਾਦ ਕੀਤਾ।