ਸਰਕਾਰ ਦੇ ਖਾਣ ਦੇ ਦੰਦ ਹੋਰ ਨੇ ‘ਤੇ ਦਿਖਾਉਣ ਦੇ ਦੰਦ ਹੋਰ ?

ਆਬਕਾਰੀ ਡਵੀਜ਼ਨ ਦਾ ਡਿਸਟਿਲਰੀਆਂ ਦੇ ਕੰਮ ਕਾਰ ਨਾਲ ਕੋਈ ਦੂਰ ਨੇੜੇ ਦਾ ਵੀ ਵਾਸਤਾ ਨਹੀਂ ਹੁੰਦਾ, ਫੇਰ ਚੱਕਰ ਕੀ ਹੈ ?

ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ। ਪੰਜਾਬ ਨਾਮਾ ਇਸ ਖ਼ਬਰ ਨਾਲ ਨਸ਼ਿਆਂ ਦੇ ਵਪਾਰ ਦੀ ਮਸ਼ਹੂਰੀ ਨਹੀਂ ਕਰ ਰਿਹਾ।

ਆਪ ਸਰਕਾਰ ਦੇ ਰਾਜ ਵਿੱਚ ਮਾਇਆ ਇਕੱਠੀ ਕਰਨ ਦਾ ਇਕ ਵੱਖਰਾ ਤਰੀਕਾ ਅਪਣਾਇਆ ਗਿਆ ਹੈ। ਉਸ ਤਰੀਕੇ ਲਈ ਇਕ ਪੁਰਾਣੀ ਕਹਾਵਤ ਹੈ ਕਿ ਹਾਥੀ ਦੇ ਖਾਣ ਦੇ ਦੰਦ ਹੋਰ, ਦਿਖਾਉਣ ਦੇ ਹੋਰ। ਸਰਕਾਰ ਦੇ ਐਕਸਾਈਜ਼ ਵਿਭਾਗ ਨੇ ਸ਼ਰਾਬ ਦੇ ਠੇਕਿਆਂ ਦੀ, ਸ਼ਰਾਬ ਦੀ ਥੋਕ ਦੀ ਨਿਲਾਮੀ ਕਰ ਦਿੱਤੀ ਅਤੇ 8841.4 ਕਰੋੜ ਰੁਪਏ ਕਮਾਏ ਹਨ। ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿਛਲੇ ਸਾਲ 6254.74 ਕਰੋੜ ਤੋਂ 2587 ਕਰੋੜ ਰੁਪਏ ਜ਼ਿਆਦਾ ਕਮਾਉਣ ਦਾ ਦਾਅਵਾ ਕੀਤਾ ਹੈ। ਪੰਜਾਬ ਵਾਸੀ ਬਹੁਤ ਖ਼ੁਸ਼ ਹੋਏ ਕਿ ਸਰਕਾਰ ਨੇ ਸ਼ਰਾਬ ਦੇ ਮਾਮਲੇ ਵਿੱਚ 2587 ਕਰੋੜ ਜ਼ਿਆਦਾ ਕਮਾਏ ਹਨ, ਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਚੱਲਦੀ ਰਿਸ਼ਵਤਖ਼ੋਰੀ ਨੂੰ ਠੱਲ੍ਹ ਪਾਕੇ 30 ਹਜ਼ਾਰ ਕਰੋੜ ਦੇ ਲਗਭਗ ਹੁੰਦੀ ਲੀਕੇਜ ਨੂੰ ਰੋਕ ਕੇ ਪੰਜਾਬ ਨੂੰ ਹੋਰ ਸੌਖਾ ਬਣਾਉਣਗੇ। ਪਰ ਰਿਸ਼ਵਤਖ਼ੋਰੀ ਦੀ ਜਿਊਂਦੀ ਜਾਗਦੀ ਤਸਵੀਰ ਆਬਕਾਰੀ ਵਿਭਾਗ ਵਿੱਚ ਸਾਫ਼ ਸਾਫ਼ ਜੋ ਦਿਖਾਈ ਦੇ ਰਹੀ ਹੈ, ਕੀ ਉਹ ਹਰਪਾਲ ਚੀਮਾ ਨੂੰ ਦਿਖਾਈ ਨਹੀਂ ਦੇ ਰਹੀ ਹੈ। ਜਾਂ ਫਿਰ ਸਰਕਾਰ ਦੇ ਖਾਣ ਦੇ ਦੰਦ ਹੋਰ ਨੇ ‘ਤੇ ਦਿਖਾਉਣ ਦੇ ਦੰਦ ਹੋਰ ਹਨ?

ਸਰਕਾਰ ਦੇ ਖਾਣ ਦੇ ਦੰਦ ਹੋਰ ਨੇ ‘ਤੇ ਦਿਖਾਉਣ ਦੇ ਦੰਦ ਹੋਰ ?

ਵਿਭਾਗ ਵਿੱਚ ਸ਼ਰਾਬ ਨਾਲ ਜੁੜਿਆ ਖ਼ਾਸ ਕਰ ਠੇਕਿਆ ਦੀ ਵਿੱਕਰੀ, ਥੋਕ ਦੀ ਵਿੱਕਰੀ, ਸ਼ਰਾਬ ਫ਼ੈਕਟਰੀਆਂ ਦੇ ਲੇਬਲ ਪਾਸ ਕਰਨ ਅਤੇ ਇਸ ਸਭ ਦੇ ਸਹੀ ਸੰਚਾਲਨ ਨੂੰ ਕਰਨ ਲਈ ਸਹਾਇਕ ਕਮਿਸ਼ਨਰ ਦਾ ਅਹੁਦਾ ਹੈ। ਜੀਐਸਟੀ ਦੇ ਕੰਮ ਕਾਰ ਦੇਖਣ ਲਈ ਸਹਾਇਕ ਕਮਿਸ਼ਨਰ ਜੀਐਸਟੀ ਦਾ ਅਹੁਦਾ ਹੈ। ਜੀਐਸਟੀ ਦਾ ਨਵਾਂ ਲੱਗਿਆ ਸਹਾਇਕ ਕਮਿਸ਼ਨਰ ਜੀਐਸਟੀ ਸੰਬੰਧੀ ਆਪਣਾ ਕੰਮਕਾਰ ਦੇਖ ਰਿਹਾ ਹੈ, ਪਰ ਡਿਸਟਿਲਰੀਆਂ ਦੇ ਸਹਾਇਕ ਕਮਿਸ਼ਨਰ ਨੂੰ ਉਸ ਦੇ ਕੰਮ ਤੋਂ ਦੂਰ ਕੀਤਾ ਹੋਇਆ ਹੈ।

ਡਿਸਟਿਲਰੀਆਂ ਦੇ ਸਹਾਇਕ ਕਮਿਸ਼ਨਰ ਸਿਰਫ਼ ਅਰਜ਼ੀਆਂ ਫੜਨ ਦਾ ਕੰਮ ਕਰ ਰਿਹਾ ਹੈ, ਜਦੋਂ ਕਿ ਬਾਕੀ ਸਾਰੇ ਕੰਮ ਆਬਕਾਰੀ ਆਬਕਾਰੀ ਦਾ ਸਹਾਇਕ ਕਮਿਸ਼ਨਰ ਦੇਖ ਰਿਹਾ ਹੈ। ਇਹ ਸਰਕਾਰ ਕੰਮ ਹੋ ਰਿਹਾ ਹੈ ਜਾਂ ਕੋਈ ਕਾਮੇਡੀ ਸੀਰੀਅਲ ਦੀ ਦੂਜੀ ਕਿਸ਼ਤ ਚੱਲ ਰਹੀ ਹੈ?

ਪੰਜਾਬ ਵਿੱਚ ਠੇਕਿਆਂ ‘ਤੇ ਭਾਰਤ ਵਿੱਚ ਬਣੀ ਵਿਦੇਸ਼ੀ ਸ਼ਰਾਬ ਦੀ ਘਾਟ ਚੱਲ ਰਹੀ ਹੈ, ਜਿਸ ਦਾ ਕਾਰਨ ਹੈ ਇਹ ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਦੇ ਲੇਬਲ ਵਿਭਾਗ ਵੱਲੋਂ ਹਾਲੇ ਤੀਕ ਪਾਸ ਨਾ ਕੀਤੇ ਜਾਣਾ ਹੈ। ਘੱਟੋ ਘੱਟ 25 ਤੋਂ 25 ਕੰਪਨੀਆਂ ਦੇ 50 ਦੇ ਕਰੀਬ ਲੇਬਲ ਫਸੇ ਹੋਏ ਹਨ। ਆਬਕਾਰੀ ਦੇ ਸਹਾਇਕ ਕਮਿਸ਼ਨਰ ਵਜੋਂ ਸੁਰਿੰਦਰ ਗਰਗ ਨੂੰ 17/12/22 ਤੋਂ ਭਗਵੰਤ ਮਾਨ ਦੇ ਰਾਜ ਵੇਲੇ ਵੱਖਰੇ ਤਰਾਂ ਦੇ ਆਦੇਸ਼ਾਂ ਤਹਿਤ ਲੇਬਲਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਮਿਲਿਆ ਸੀ, ਜੋ ਅੱਜ ਤੱਕ ਜਾਰੀ ਹੈ। ਜਦੋਂ ਕਿ DETC ਡਿਸਟਿਲਰੀਆਂ ਲਈ ਵਿਸ਼ੇਸ਼ ਤੌਰ ਤੇ ਖੜ੍ਹੀ ਕੀਤੀ ਗਈ ਬ੍ਰਾਂਚ ਹੈ। ਸੁਰਿੰਦਰ ਗਰਗ ਦੀ ਸਰਕਾਰ ਵਿੱਚ ਕੀ ਵੱਕਾਰ ਹੈ ? ਇਸ ਦਾ ਤਾਂ ਪਤਾ ਨਹੀਂ, ਪਰ 20 ਮਾਰਚ 2023 ਨੂੰ ਜਦੋਂ ਉਸ ਦੀ ਤਰੱਕੀ ਹੋ ਜਾਂਦੀ ਹੈ ਤਾਂ ਆਬਕਾਰੀ ਕਮਿਸ਼ਨਰ ਵਰੁਨ ਰੂਜ਼ਮ ਵੱਲੋਂ ਵਿਸ਼ੇਸ਼ ਰੁਚੀ ਲੈ ਕੇ ਲੇਬਲਾਂ ਦਾ ਕੰਮ ਫਿਰ ਤੋਂ ਸੁਰਿੰਦਰ ਗਰਗ ਨੂੰ ਦਿੱਤਾ ਗਿਆ ਹੈ।

ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ। ਪੰਜਾਬ ਨਾਮਾ ਇਸ ਖ਼ਬਰ ਨਾਲ ਨਸ਼ਿਆਂ ਦੇ ਵਪਾਰ ਦੀ ਮਸ਼ਹੂਰੀ ਨਹੀਂ ਕਰ ਰਿਹਾ।

ਨੀਲਾਮੀ ਹੋਣ ਤੋਂ ਬਾਦ ਵੀ ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਨੂੰ ਰੋਜ਼ ਦਫ਼ਤਰ ਵਿੱਚ ਬੁਲਾ ਕੇ ਖੱਜਲ ਕੀਤਾ ਜਾਂਦਾ ਹੈ। ਕਮੇਟੀਆਂ ਬਣਾ ਕੇ ਕੰਪਨੀਆਂ ਨਾਲ ਚਿੜੀ ਛੱਕੇ ਦੀ ਖੇਡ ਖੇਡੀ ਜਾਂਦੀ ਹੈ। ਕੋਈ ਇਮਾਨਦਾਰ ਅਫ਼ਸਰ ਤਾਂ ਇਹ ਕੰਮ ਕਰੇਗਾ ਨਹੀਂ, ਸਰਕਾਰ ਦੇ ਵੱਡੇ ਅਫ਼ਸਰ ਰੂਜ਼ਮ ਸਾਹਿਬ ਦੀ ਮਨਮਰਜ਼ੀ ਨਾਲ ਗਰਗ ਸਾਹਿਬ ਵਿਦੇਸ਼ੀ ਸ਼ਰਾਬ ਦੇ ਲੇਬਲਾਂ ਉਪਰ ਆਪਣੇ ਲੇਬਲ ਚਿਪਕਾਉਣਾ ਚਾਹੁੰਦੇ ਹਨ ਜਾਂ ਨਹੀਂ, ਇਸ ਬਾਰੇ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਹੋ, ਹੋ ਸਕਦਾ ਹੈ ਕਿ ਅਫ਼ਸਰ ਦੀ ਗ਼ਲਤੀ ਨਾ ਹੋਵੇ ਮੰਤਰੀ ਸਾਹਿਬ ਇਹ ਕਰਵਾ ਰਹੇ ਹੋਣ, ਇਸ ਦੀ ਜਾਂਚ ਤਾਂ ਹੋਣੀ ਚਾਹੀਦੀ ਹੈ। ਆਖ਼ਿਰ ਹੋ ਕੀ ਰਿਹਾ ਹੈ।

Varun Roojam (@RoojamV) / Twitter

ਵਰੁਨ ਰੂਜ਼ਮ ਕੋਈ ਹੋਰ ਨਹੀਂ ਹੈ। 2016 ਵਿੱਚ ਆਪ ਪੁੱਡਾ ਦੇ ਸਰਕਾਰੀ ਮਾਲਕ ਸਨ ਅਤੇ ਅੱਜ ਕੱਲ੍ਹ ਆਪ ਦੀ ਘਰਵਾਲੀ ਉਪਰ ਪੁੱਡਾ ਨਾਲ ਕਰੋੜਾਂ ਦੇ ਘਪਲੇ ਦੀ ਜਾਂਚ ਚੱਲ ਰਹੀ ਹੈ। ਇਹਨਾਂ ਤੋਂ ਤੋਂ ਬਾਦ ਇਕ ਹੋਰ ਅਫ਼ਸਰ ਪੁੱਡਾ ਦੇ ਸਰਕਾਰੀ ਮਾਲਕ ਰਹੇ ਹਨ, ਜਿਨ੍ਹਾਂ ਦਾ ਨਾਮ ਰਾਜੇਸ਼ ਧੀਮਾਨ ਹੈ, ਉਨ੍ਹਾਂ ਦੀ ਬੀਬੀ ਦੀ ਅਮਰੂਦਾਂ ਦੇ ਕਰੋੜਾਂ ਦੇ ਘਪਲੇ ਦੀ ਜਾਂਚ ਹੋ ਰਹੀ ਹੈ।

ਇਹ ਮਹਿਜ਼ ਇਤਫ਼ਾਕ ਤਾਂ ਨਹੀਂ ਹੋ ਸਕਦਾ ਕਿ ਦੋ ਵੱਡੇ ਅਫ਼ਸਰਾਂ ਦੀਆਂ ਘਰਵਾਲੀਆਂ ਉਪਰ ਕਰੋੜਾਂ ਦੀ ਠੱਗੀ ਦੀ ਜਾਂਚ ਚੱਲ ਰਹੀ ਹੋਵੇ ਅਤੇ ਉਨ੍ਹਾਂ ਦੇ ਘਰਵਾਲੇ ਪੰਜਾਬ ਦੇ ਸਭ ਤੋਂ ਤਾਕਤਵਰ ਸਰਕਾਰੀ ਅਹੁਦਿਆਂ ਉਪਰ ਬਿਰਾਜਮਾਨ ਹੋਣ ਅਤੇ ਉਹ ਜਾਂਚ ਅਧਿਕਾਰੀਆਂ ਨੂੰ ਆਪਣਾ ਕੰਮ ਕਰਨ ਤੋਂ ਰੋਕ ਨਾ ਸਕਣ, ਭੋਲੀ ਸਰਕਾਰ ਤਾਂ ਇਹੋ ਸੋਚਦੀ ਹੈ।

ਸਵਾਲ ਸਿੱਧਾ ਸਿੱਧਾ ਆਬਕਾਰੀ ਮੰਤਰੀ ਅਤੇ ਉਪ ਮੁੱਖ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਜੀ ਨੂੰ ਹੈ

ਪਹਿਲਾ ਸਵਾਲ:- ਸ਼੍ਰੀਮਾਨ ਸੁਰਿੰਦਰ ਗਰਗ ਜੀ ਉਪਰ ਐਨੀ ਮਿਹਰਬਾਨੀ ਕਿਉਂ ? ਆਖੀਰ ਉਸ ਨੇ ਐਸਾ ਕੀ ਕੀਤਾ ਹੈ ਕਿ ਲੇਬਲਾਂ ਲਈ ਅਫ਼ਸਰ ਹੋਣ ਦੇ ਬਾਵਜੂਦ, ਉਸ ਦਾ ਕੰਮ ਦੂਜੀ ਬ੍ਰਾਂਚ ਦੇ ਦੂਜੇ ਅਫ਼ਸਰ ਨੂੰ ਦਿੱਤਾ ਗਿਆ ਹੈ? ਅਤੇ ਉਹ ਦੂਜਾ ਅਫ਼ਸਰ ਸ਼ਰਾਬ ਉਤਪਾਦਕਾਂ ਨੂੰ ਲੇਬਲ ਪਾਸ ਕਰਨ ਦੇ ਨਾਮ ‘ਤੇ ਪਰੇਸ਼ਾਨ ਕਰ ਰਿਹਾ ਹੈ। ਕਮੇਟੀਆਂ ਬਣਾ ਰੱਖੀਆਂ ਹਨ, ਕੰਮ ਫਿਰ ਵੀ ਪੂਰਾ ਨਹੀਂ ਹੋਇਆ, ਮਈ ਮਹੀਨਾ ਵੀ ਲੰਘ ਚੱਲਿਆ ਹੈ, ਮਾਰਚ ਦੀਆਂ ਬੋਲੀਆਂ ਹੋਈਆਂ ਹਨ, ਇਹ ਵਿਚਾਰੇ ਵਪਾਰੀ ਕਦੋਂ ਕੰਮ ਕਰਨਗੇ, ਡਰਦਾ ਕੋਈ ਬੋਲਦਾ ਨਹੀਂ, ਕਿਉਂਕਿ ਜੇ ਹੁਣ ਬੋਲਿਆ ਤਾਂ ਅਫ਼ਸਰ ਨੇ ਤਾਂ ਵਿਭਾਗ ਵਿੱਚ ਹੀ ਰਹਿਣਾ ਹੈ, ਕਰੋੜਾਂ ਰੁਪਏ ਲਾਈ ਬੈਠੀ ਕੰਪਨੀ ਵਾਲੇ ਨੂੰ ਫੇਰ ਫਸਾ ਲਵੇਗਾ, ਅਫ਼ਸਰ ਦਾ ਜਾਣਾ ਕੁਝ ਨਹੀਂ ਤੇ ਕੰਪਨੀ ਵਾਲੇ ਦਾ ਰਹਿਣਾ ਕੁਝ ਨਹੀਂ।

ਦੂਜਾ ਸਵਾਲ:- ਜਿਸ ਅਫ਼ਸਰ ਦੀ ਤੁਹਾਡੀ ਸਰਕਾਰ ਦੀ ਸਭ ਤੋਂ ਲਾਡਲੀ ਫ਼ੌਜ ਵਿਜੀਲੈਂਸ ਖ਼ੁਦ ਜਾਂਚ ਕਰ ਰਹੀ ਹੋਵੇ, ਅਤੇ ਉਸ ਜਾਂਚ ਵਿੱਚ ਆਉਂਦੇ ਦਰਜਨਾਂ ਇਨਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੋਵੇ, ਉਸ ਨੂੰ ਆਬਕਾਰੀ ਵਿਭਾਗ ਦਾ ਮਾਲਕ ਬਣਾ ਕੇ ਕਿਉਂ ਬਿਠਾ ਰੱਖਿਆਂ ਹੈ? ਵਰੁਨ ਰੂਜ਼ਮ ਅਤੇ ਰਾਜੇਸ਼ ਧੀਮਾਨ ਜੇਕਰ ਪੁੱਡਾ ਦੇ ਮੁੱਖ ਅਫ਼ਸਰ ਰਹੇ ਤਾਂ ਉਨ੍ਹਾਂ ਦੀਆਂ ਬੀਬੀਆਂ ਦਾ ਨਾਮ ਇਸ ਕੇਸ਼ ਵਿੱਚ ਆਇਆ, ਜਦੋਂ ਕਿ ਉਨ੍ਹਾਂ ਵਿਚਾਰੀਆਂ ਦਾ ਤਾਂ ਇਹੋ ਕਸੂਰ ਹੈ ਕਿ ਉਹ ਇਹਨਾਂ ਅਫ਼ਸਰਾਂ ਦੀਆਂ ਘਰਵਾਲੀਆਂ ਹਨ, ਜਾਂਚ ਇਹਨਾਂ ਅਫ਼ਸਰਾਂ ‘ਤੇ ਚੱਲਣੀ ਚਾਹੀਦੀ ਸੀ, ਜੋ ਕਿ ਹਾਲੇ ਤੀਕ ਸ਼ੁਰੂ ਨਹੀਂ ਹੋਈ ਅਤੇ ਇਹ ਆਪਣੇ ਅਹੁਦਿਆਂ ‘ਤੇ ਬਿਰਾਜਮਾਨ ਹਨ, ਕਿਉਂ ?

ਨੋਟ: ਜੇਕਰ ਤੁਹਾਡੇ ਕੋਲ ਕੋਈ ਵੱਡੀ ਖ਼ਬਰ ਹੈ, ਤਾਂ ਤੁਸੀਂ ਉਸ ਨੂੰ ਸਮੇਤ ਸਬੂਤ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਡੇ ਪੁਰਾਣੇ ਕੰਮਾਂ ਦੇ ਇਤਿਹਾਸ ਨੂੰ ਦੇਖਦੇ ਹੋਏ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਖ਼ਬਰ ਸਹੀ ਹੋਣ ਦੀ ਸੂਰਤ ਵਿੱਚ ਜ਼ਰੂਰ ਲੱਗੇਗੀ, ਚਾਹੇ ਕਿਸੇ ਦੇ ਵੀ ਖ਼ਿਲਾਫ਼ ਹੋਵੇ। ਡਰਨਾ ਨਹੀਂ ਹੈ,ਅਸੀਂ ਪੰਜਾਬ ਨੂੰ ਬਣਾਉਣਾ ਹੈ। ਪੰਜਾਬ ਨਾਮਾ ਦੇ ਨਾਲ ਖਲੋਣਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ Google Store ‘ਤੇ ਸਾਡੇ  ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Punjab Nama ਦੇ YouTube ਚੈਨਲ ਨੂੰ Subscribe ਕਰ ਲਵੋ। Punjab Nama ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ ਫੋਲੋ ਕਰ ਸਕਦੇ ਹੋ।

ਨੋਟ:: ਪੰਜਾਬ ਨਾਮਾ ਵਟਸਐਪ ਪਾਠਕ ਸਮੂਹ ਦਾ ਹਿੱਸਾ ਬਣਨ ਲਈ ਇਸ ਲਿੰਕ ਨੂੰ ਦੱਬੋ ਤੇ ਇਸ ਸਮੂਹ ਦਾ ਹਿੱਸਾ ਬਣੋ। ਵੱਡੀਆਂ ਖ਼ਬਰਾਂ ਦੇ ਲਿੰਕ ਅਤੇ ਹਫ਼ਤਾਵਾਰੀ ਅੰਕ ਦੇ ਲਿੰਕ ਇਸੇ ਸਮੂਹ ਵਿੱਚ ਸਾਂਝਾ ਕੀਤਾ ਜਾਇਆ ਕਰੇਗਾ। ਤੁਸੀਂ ਆਪ ਵੀ ਇਸ ਦਾ ਹਿੱਸਾ ਬਣੋ ਅਤੇ ਆਪਣੇ ਸੁਹਿਰਦ ਜਾਣਕਾਰਾਂ ਨੂੰ ਵੀ ਇਸ ਦਾ ਹਿੱਸਾ ਬਣਨ ਦਾ ਸੁਝਾਅ ਦਿਓ। ਧੰਨਵਾਦ ਗੁਰਮਿੰਦਰ ਸਮਦ
Follow this link to join my WhatsApp group: https://chat.whatsapp.com/BSnEygMSz1l9czBfrEchJv