ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਅਰਨੌ ਸਫਾਈ ਪੱਖੋਂ ਜਿਲ੍ਹੇ ਵਿੱਚ ਪੰਜਵੇਂ ਨੰਬਰ ਤੇ

71

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਰਨੋਂ ਸਫਾਈ ਪੱਖੋਂ ਜਿਲ੍ਹੇ ਵਿੱਚ ਪੰਜਵੇਂ ਨੰਬਰ ਤੇ ਰਿਹਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 29 ਜੂਨ – ਇਥੋਂ ਨੇੜਲੇ ਪਿੰਡ ਅਰਨੌ ਜਿਲ੍ਹਾ ਪਟਿਆਲਾ , ਪਟਿਆਲਾ ਜਿਲ੍ਹੇ ਦਾ ਆਖਰੀ ਪਿੰਡ ਹਰਿਆਣਾ ਦੀ ਹੱਦ ਨਾਲ ਲੱਗਦਾ ਰਿਮੋਟ ਏਰੀਏ ਵਿੱਚ ਹੋਣ ਦੇ ਬਾਵਯੂਦ ਸਕੂਲ ਸਵੱਛ ਵਿਦਿਆਲਿਆ ਪੁਰਸਕਾਰ 2021 – 22 ਜਿਲ੍ਹਾ ਪੱਧਰ ਤੇ ਪੁਰੇ ਪਟਿਆਲੇ ਦੇ ਸਕੂਲਾਂ ਵਿੱਚੋਂ ਸਰਕਾਰੀ ਸੀਨੀਅਰ ਸਕੈੰਡਰੀ ਸਮਾਰਟ ਸਕੂਲ ਅਰਨੌ ਪੰਜਵੇ ਨੰਬਰ ਤੇ ਆਉਣ ਤੇ ਸਕੂਲ ਦੇ ਪ੍ਰਿੰਸੀਪਲ ਸਰਵੇਸ਼ ਕੁਮਾਰ ਜੀ ਨੂੰ ਮਾਨਯੋਗ ਡਿਪਟੀ ਕਮੀਸ਼ਨਰ ਪਟਿਆਲਾ ਮੈਡਮ ਸਾਕਸ਼ੀ ਸਾਹਨੀ ਜੀ ਦੁਆਰਾ ਦਫਤਰ ਬੂਲਾ ਕੇ ਸਨਮਾਨਿਤ ਕੀਤਾ ਗਿਆ l ਜਿਸ ਨਾਲ ਸਕੂਲ ਦੇ ਜਿਲ੍ਹਾ ਪੱਧਰ ਤੇ ਮੋਹਰੀ ਆਉਣ ਕਾਰਣ ਸਕੂਲ ਸਟਾਫ , ਵਿਦਿਆਰਥੀਆਂ , ਪਿੰਡ ਅਤੇ ਲਾਗਲੇ ਪਿੰਡਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ l

Google search engine