ਸਰਕਾਰੀ ਐਲੀਮੈਂਟਰੀ ਸਕੂਲ ਤਲਵੰਡੀ ਮਲਿਕ ਵਿਖੇ ਬੱਚਿਆਂ ਨੂੰ ਵੰਡੀਆਂ ਵਰਦੀਆਂ
ਕਮਲੇਸ਼ ਗੋਇਲ ਖਨੌਰੀ
ਖਨੌਰੀ 23 ਜੁਲਾਈ – ਸਰਕਾਰੀ ਐਲੀਮੈਂਟਰੀ ਸਕੂਲ ਤਲਵੰਡੀ ਮਲਿਕ ਵਿਖੇ ਬੱਚਿਆਂ ਦੀਆਂ ਵਰਦੀਆਂ ਵੰਡੀਆਂ ਗਈਆਂ l ਸਕੂਲ ਵਿੱਚ ਪਿੰਡ ਦੇ ਮੋਹਤਬਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ ਅਤੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ l ਪਿੰਡ ਦੇ ਸਰਪੰਚ ਪਿਰਥਪਾਲ ਸਿੰਘ ਅਤੇ ਪਿੰਡ ਦੇ ਨੰਬਰਦਾਰ ਅਤੇ ਪੰਚਾਇਤ ਮੈਂਬਰ ਸਾਹਿਬਾਨ ਪ੍ਰਿਤਪਾਲ ਸਿੰਘ ਯਸ਼ ਵਿਰਕ ਅਮਰੀਕ ਸਿੰਘ ਕੋਠੇ ਵਾਲੇ ਚੇਅਰਮੈਨ ਕਿਰਨਦੀਪ ਸਿੰਘ ਮੁੱਖ ਅਧਿਆਪਕ ਪ੍ਰਗਟ ਸਿੰਘ ਹਾਜ਼ਰ ਸਨ l ਸਕੂਲ ਸਟਾਫ ਅਤੇ ਸਭ ਦਾ ਧੰਨਵਾਦ ਕੀਤਾ ਗਿਆ