ਸੁਖਵਿੰਦਰ ਸਿੰਘ ਬਾਵਾ
ਸੰਗਰੂਰ 25 ਮਾਰਚ

ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸਮਾਜ ਸੇਵੀ ਸੰਸਥਾ ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ  ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਕੀਤਾ ਗਿਆ ।

ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਰਵਿੰਦਰ ਗੁੱਡੂ, ਸਰਪ੍ਰਸਤ ਪ੍ਰੋ. ਸੁਰੇਸ਼ ਗੁਪਤਾ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਸੇਖੋਂ, ਡਾ. ਮਨਮੋਹਣ ਸਿੰਘ, ਓ.ਪੀ.ਖਿੱਪਲ, ਕਿਸ਼ੋਰੀ ਲਾਲ, ਮੀਤ ਪ੍ਰਧਾਨ ਰਜਿੰਦਰ ਸਿੰਘ ਚੰਗਾਲ, ਜਗਦੀਸ਼ ਕਾਲੜਾ (ਬੈਂਕ), ਬਿਪਨ ਮਲਿਕ (ਬੈਂਕ), ਸੁਰਿੰਦਰ ਸਿੰਘ ਸੋਢੀ, ਰਜਿੰਦਰ ਸਿੰਘ ਚੰਗਾਲ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਮੁੱਖ ਸਲਾਹਕਾਰ ਡਾ. ਚਰਨਜੀਤ ਸਿੰਘ ਉਡਾਰੀ, ਸਲਾਹਕਾਰ ਆਰ.ਐਲ.ਪਾਂਧੀ, ਅਵਿਨਾਸ਼ ਸ਼ਰਮਾ ਅਤੇ ਸੱਤ ਦੇਵ ਸ਼ਰਮਾ ਮੌਜੂਦ ਸਨ।

ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅੱਜ ਦਾ ਇਹ ਸਮਾਗਮ ਕੌਮ ਦੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਮਹਾਨ ਕੁਰਾਨੀ ਨੂੰ ਸਮਰਪਿਤ ਕੀਤਾ ਜਾਂਦਾ ਹੈ। ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਰਧਾਂਜਲੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਕਰਕੇ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਨ੍ਹਾਂ ਮਹਾਨ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦਾ ਕਰਵਾਇਆ ਜਿਸ ਦਾ ਨਿੱਘ ਅਸੀਂ ਹੁਣ ਮਾਣ ਰਹੇ ਹਾਂ। ਅੱਜ ਦਾ ਦਿਨ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਨਤਮਸਤਿਕ ਹੁੰਦਾ ਹੈ ਜਿੰਨ੍ਹਾਂ ਨੇ ਕੌਮ ਨੂੰ ਨਵਾਂ ਕੌਮ ਨੂੰ ਇੱਕ ਨਵਾਂ ਰਾਹ ਦਿਖਾਇਆ ਅਤੇ ਅਨਖ ਨਾਲ ਜਿਉਣ ਦੀ ਜਾਂਚ ਸਿਖਾਈ।

ਸ਼੍ਰੀ ਅਰੋੜਾ ਨੇ ਸਾਬਕਾ ਬੈਂਕ ਅਧਿਕਾਰੀਆਂ ਵੱਲੋਂ ਬਣਾਈ ਗਈ ਸਮਾਜ ਸੇਵੀ ਸੰਸਥਾ, ਬੈਂਕ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਦੀ ਸ਼ਲਾਘਾ ਕਰਦਿਆਂ ਮੁਬਾਰਕਬਾਦ ਦਿੱਤੀ। ਸ਼੍ਰੀ ਵਾਸਦੇਵ ਸ਼ਰਮਾ, ਮਹੇਸ਼ ਜੌਹਰ, ਸੁਰਿੰਦਰ ਪਾਲ ਸਿੰਘ ਸਿਦਕੀ, ਸੱਤਦੇਵ ਸ਼ਰਮਾ, ਮਹਿੰਦਰ ਸਿੰਘ ਢੀਂਡਸਾ, ਬਲਦੇਵ ਸਿੰਘ ਰਤਨ, ਅਸ਼ੋਕ ਨਾਗਪਾਲ, ਰਾਜ ਕੁਮਾਰ ਬਾਂਸਲ ਨੇ ਵੀ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਵਿਚਾਰ ਅਤੇ ਦੇਸ਼ ਭਗਤੀ ਦੇ ਗੀਤ ਸੁਣਾਏ। ਸਮਾਗਮ ਦੌਰਾਨ ਮਾਰਚ ਮਹੀਨੇ ਵਿੱਚ ਜਨਮੇ ਸ਼੍ਰੀ ਰਜਿੰਦਰ ਸਿੰਘ ਚੰਗਾਲ, ਦਰਸ਼ਨ ਸਿੰਘ ਚੀਮਾ, ਰਾਜ ਕੁਮਾਰ ਅਰੋੜਾ, ਅਵਿਨਾਸ਼ ਸ਼ਰਮਾ ਆਦਿ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਤੇ ਜਗਦੀਸ਼ ਰਾਏ ਸਿੰਗਲਾ, ਰਾਮ ਕੁਮਾਰ, ਮੁਕੇਸ਼ ਕੁਮਾਰ, ਓ.ਪੀ.ਗਰੋਵਰ, ਜਨਕ ਰਾਜ ਜੋਸ਼ੀ, ਸੀਤਾ ਰਾਮ ਸੁਰਜੀਤ, ਗਿਰਧਾਰੀ ਲਾਲ, ਮਦਨ ਮੋਵਾਲ ਸੋਢੀ, ਵੈਦ ਹਾਕਮ ਸਿੰਘ, ਨਰਾਇਣ ਦਾਸ ਗੋਇਲ, ਮਨਮੋਹਣ ਲਾਲ, ਕਰਮਜੀਤ ਪਾਲ, ਤਰਸੇਮ ਜਿੰਦਲ, ਅਸ਼ੋਕ ਨਾਗਪਾਲ, ਮੰਗਤ ਰਾਜ ਸਤੀਜਾ, ਰਜਿੰਦਰ ਗੋਇਲ, ਸੁਰਿੰਦਰ ਪਾਲ ਗਰਗ, ਰਾਜ ਕੁਮਾਰ ਸ਼ਰਮਾ, ਥਾਣੇਦਾਰ ਬਲਜਿੰਦਰ ਸਿੰਘ, ਮਦਨ ਲਾਲ, ਰਜਿੰਦਰ ਕਾਂਸਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਨਾਲ ਸੰਬੰਧਤ ਮੈਂਬਰ ਹਾਜ਼ਰ ਸਨ।