ਰਾਸ਼ਟਰੀਯ ਸਵਯੰਸੇਵਕ ਸੰਘ ਅਤੇ ਸੇਵਾ ਭਾਰਤੀ ਰਜਿ, ਖਨੌਰੀ ਮੰਡੀ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਚ ਮਨਾਇਆ
ਕਮਲੇਸ਼ ਗੋਇਲ ਖਨੌਰੀ
ਖਨੌਰੀ 21 ਜੂਨ –
ਰਾਸ਼ਟਰੀਯ ਸਵਯੰਸੇਵਕ ਸੰਘ ਅਤੇ ਸੇਵਾ ਭਾਰਤੀ ਰਜਿ: ਖਨੌਰੀ ਮੰਡੀ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਚ ਮਨਾਇਆ ਗਿਆ l ਜਿਸ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਖਨੌਰੀ ਦੇ ਸਮੂਹ ਮੈਂਬਰਾਂ ਅਤੇ ਸਟਾਫ ਨੇ ਅਤੇ ਭੈਣਾਂ , ਨੌਜਵਾਨ ਵੀਰਾਂ ਨੇ ਭਾਗ ਲਿਆ , ਯੋਗ ਦਿਵਸ ਤੇ ਏ ਐਸ ਆਈ ਕੁਲਵਿੰਦਰ ਸਿੰਘ ਅਤੇ ਸਹਿਜਪਾਲ ਸਿੰਘ ਭੱਟੀ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ਅਤੇ ਯੋਗ ਨੂੰ ਆਪਣੇ ਜੀਵਨ ਦਾ ਅੰਗ ਬਨਾਉਣ ਲਈ ਪ੍ਰੇਰਿਤ ਕੀਤਾ l ਸੇਵਾ ਭਾਰਤੀ ਦੇ ਪ੍ਰਧਾਨ ਰਾਮਪਾਲ ਗੋਇਲ ਨੇ ਰਾਸ਼ਟਰੀਯ ਸਵਯੰਸੇਵਕ ਸੰਘ ਬਾਰੇ ਜਾਂ ਦਿਤੀ ਅਤੇ ਯੋਗ ਦੇ ਨਾਲ ਅਪਨੇ ਸ਼ਰੀਰ ਨੂੰ ਨਿਰੋਗ ਰੱਖਣ ਲਈ ਪ੍ਰੇਰਿਤ ਕੀਤਾ l
ਇਹ ਯੋਗ ਕੈਂਪ ਇਕ ਹਫਤੇ ਤੋਂ ਚਲ ਰਿਹਾ ਹੈ l ਅੱਜ ਦੇ ਯੋਗ ਸੰਜੇ ਬਾਂਸਲ , ਅਨਿਲ ਮਿਤਲ ਅਤੇ ਰਾਜਿੰਦਰ ਗੁਪਤਾ ਵੱਲੋਂ ਕਰਵਾਏ ਗਏ ਗੀਤ ਕਿ੍ਰਸ਼ਨ ਗੋਇਲ ਅਤੇ ਸੁਭਸਾਤਿ ਨਰੇਸ਼ ਕੁਮਾਰ ਮਾਸਟਰ ਵਲੋਂ ਕਰਵਾਇਆ ਗਿਆ l ਯੋਗ ਦਿਵਸ ਦੀ ਸ਼ੁਰੂਆਤ ਰਾਮਪਾਲ ਗੋਇਲ ਵਲੋਂ ਏਕਾਤਮਤਾਸਤੋਤਰ ਤੋਂ ਕਰਵਾਈ ਗਈ l ਮੰਚ ਸੰਚਾਲਨ ਹਰ ਨਰਾਇਣ ਪਟੇਲ ਵਲੋਂ ਕੀਤਾ ਗਿਆ ਅੰਤ ਵਿੱਚ ਕੇਲਿਆਂ ਦਾ ਪ੍ਰਸ਼ਾਦ ਵੰਡਿਆ ਗਿਆ l