ਰਾਜ ਕੁਮਾਰ ਟੋਨੀ ਅਗਰਵਾਲ ਸਭਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

0
154

ਸੰਗਰੂਰ 11ਜੂਨ( ਭਪਿੰਦਰ ਵਾਲੀਆ ) ਅੱਗਰਵਾਲ ਸਭਾ ਸੰਗਰੂਰ ਦੇ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਐਡਵੋਕੇਟ ਵੱਲੋਂ ਸੰਗਰੂਰ ਦੇ ਨੌਜਵਾਨ ਨਿਰਧੜਕ ਅਤੇ ਝੁਜਾਰੂ ਆਗੂ ਰਾਜ ਕੁਮਾਰ ਟੋਨੀ ਨੂੰ ਅਗਰਵਾਲ ਸਭਾ ਸੰਗਰੂਰ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਦਾ ਜਿੱਥੇ ਸਾਰੇ ਸੰਗਰੂਰ ਨਿਵਾਸੀਆਂ ਅਤੇ ਪੰਜਾਬ ਦੇ ਕੋਨੇ-ਕੋਨੇ ਦੇ ਜਥੇਬੰਦੀਆਂ ਅਤੇ ਵਰਕਰਾਂ ਵੱਲੋਂ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਿਯੁਕਤੀ ਨਾਲ ਜਿਥੇ ਅਗਰਵਾਲ ਸਭਾ ਦੇ ਕੰਮਕਾਜਾਂ ਵਿਚ ਬਹੁਤ ਤੇਜ਼ੀ ਆਵੇਗੀ ਰਾਜ ਕੁਮਾਰ ਟੋਨੀ ਵੱਲੋਂ ਪ੍ਰਧਾਨਗੀ ਦੀ ਚੋਣ ਵੇਲੇ ਬਹੁਤ ਹੀ ਹਿੰਮਤ ਅਤੇ ਉਤਸ਼ਾਹ ਨਾਲ ਬੜੀ ਹੀ ਦਲੇਰੀ ਨਾਲ ਕੰਮ ਕੀਤਾ ਅਤੇ ਸਾਡੇ ਅੱਗਰਵਾਲ ਭਰਾਵਾਂ ਨਾਲ ਰਲ ਮਿਲ ਕੇ ਪਵਨ ਗੁਪਤਾ ਐਡਵੋਕੇਟ ਜੀ ਨੂੰ ਚੋਣ ਜਿਤਵਾਈ। ਰਾਜ ਕੁਮਾਰ ਟੋਨੀ ਜੋ ਇੱਕ ਬਹੁਤ ਹੀ ਮਿਹਨਤੀ ਇਮਾਨਦਾਰ, ਅਤੇ ਸੰਗਰੂਰ ਜ਼ਿਲ੍ਹੇ ਪੰਜਾਬ ਦੀ ਆਨ ਬਾਨ ਅਤੇ ਸ਼ਾਨ ਹਨ ਹਰ ਇੱਕ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਹਨ। ਕਦੇ ਕਿਸੇ ਨੂੰ ਨਿਰਾਸ਼ ਨਹੀਂ ਕਰਦੇ ਕੋਈ ਵੀ ਜੇਕਰ ਇਹਨਾਂ ਨੂੰ ਕੰਮ ਕਹਿੰਦਾ ਹੈ ਤਾਂ ਆਪਣਾ ਕੰਮ ਸਮਝ ਕੇ ਕਰਦੇ ਹਨ, ਹਰ ਇੱਕ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਹਨ। ਰਾਜ ਕੁਮਾਰ ਟੋਨੀ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਉਸ ਨੂੰ ਜੋ ਸਭਾ ਵੱਲੋਂ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਅੱਗਰਵਾਲ ਭਰਾਵਾਂ ਦਾ ਮਾਣ ਅਤੇ ਸਨਮਾਨ ਵਧਾਉਣ ਅਤੇ ਉਨ੍ਹਾਂ ਦੀਆਂ ਸਮੱਸਿਆ ਦਾ ਹੱਲ ਕਰਨ ਲਈ ਯਤਨਸ਼ੀਲ ਹੋਣਗੇ।

Google search engine