ਸੰਗਰੂਰ 19 ਜੁਨ ( ਭੁਪਿੰਦਰ ਵਾਲੀਆ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਕੈਡੀਡੇਟ ਸ ਸਿਮਰਨਜੀਤ ਸਿੰਘ ਮਾਨ ਨੂੰ ਉਸ ਮੌਕੇ ਭਾਰੀ ਬਲ ਮਿਲਿਆ ਜਦੋਂ ਗ੍ਰੰਥੀ,ਰਾਗੀ ਸਭਾ ਸੰਗਰੂਰ ਨੇ ਪੁਰਨ ਸਮਰਥਨ ਦੇਣ ਦਾ ਐਲਾਨ ਕੀਤਾ ਭਾਈ ਬਚਿੱਤਰ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਸੋਮਵਾਰ ਦਿੜ੍ਹਬਾ ਤੋਂ ਮੋਟਰਸਾਈਕਲਾਂ ਤੇ ਮਾਰਚ ਕੱਢ ਕੇ ਸ ਸਿਮਰਨਜੀਤ ਸਿੰਘ ਮਾਨ ਲਈ ਪ੍ਰਚਾਰ ਕਰਨਗੇ ਉਨ੍ਹਾਂ ਦੱਸਿਆ ਕਿ ਇਹ ਮਾਰਚ ਦਿੜ੍ਹਬਾ ਤੋਂ ਚੱਲਕੇ ਪਿੰਡਾਂ ਤੋਂ ਹੁੰਦਾ ਹੋਇਆ ਵਾਇਆ ਸੰਗਰੂਰ ਤੋਂ ਧੁਰੀ ਵਿਖੇ ਸਮਾਪਤ ਹੋਵੇਗਾ ਉਨ੍ਹਾਂ ਕਿਹਾ ਕਿ ਸ ਸਿਮਰਨਜੀਤ ਸਿੰਘ ਮਾਨ ਹੀ ਪੰਜਾਬ ਦੇ ਹੱਕਾਂ ਤੇ ਪਹਿਰਾ ਦੇ ਸਕਦੇ ਹਨ ਅਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਸਕਦੇ ਹਨ ਉਨ੍ਹਾਂ ਕਿਹਾ ਕਿ ਇਹ ਉਹ ਲੀਡਰ ਹਨ ਜਿਨ੍ਹਾਂ ਧਰਮ ਜਾਤ ਤੋਂ ਉੱਪਰ ਉੱਠ ਇਨਸਾਫ ਲਈ ਸੰਘਰਸ਼ ਕੀਤਾ ਇਸ ਮੌਕੇ ਉਨ੍ਹਾਂ ਨਾਲ ਨਾਜਰ ਸਿੰਘ ਬਹੁਤਾ, ਗੁਰਪ੍ਰੀਤ ਸਿੰਘ ਰਾਮਪੁਰਾ, ਸੁਖਰਾਜ ਸਿੰਘ,ਭਾਈ ਮਨਦੀਪ ਸਿੰਘ,ਭਾਈ ਕੁਲਵੰਤ ਸਿੰਘ ਬੁਰਜ, ਅਮਰਜੀਤ ਸਿੰਘ ਭਾਈ ਹਰਨੇਕ ਸਿੰਘ ਹਾਜ਼ਰ ਸਨ