ਖਰੜ/ਮੋਹਾਲੀ : ਅਪ੍ਰੈਲ 6,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਡਿਆਲਾ ਵਿਖੇ
ਨਵੇਂ ਵਿਦਿਅਕ ਸਾਲ ਦੇ ਸ਼ੁਰੂ ਤੋਂ ਹੀ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਦੇ ਉਪਰਾਲੇ ਕਰਦਿਆਂ ਅੰਗਰੇਜ਼ੀ ਵਿਸ਼ੇ ਦੇ ਪੇਪਰ ਰੀਡਿੰਗ ਮੁਕਾਬਲੇ ਆਯੋਜਿਤ ਕੀਤੇ ਗਏ।
ਰਿਚਾ ਤਨੇਜਾ ਅਤੇ ਸਿਮਰਨਜੀਤ ਕੌਰ ਦੀ ਦੇਖ ਰੇਖ ਅਧੀਨ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਪੂਰੇ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਜ਼ਿਆਦਾ ਉਤਸ਼ਾਹ ਨਾਲ ਭਾਗ ਲਿਆ।
ਛੇਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਨੈਤਿਕ ਨੂੰ ਜਦ ਕਿ ਦੂਜਾ ਸਥਾਨ ਜੈਦੀਪ ਨੂੰ ਮਿਲਿਆ। ਸੱਤਵੀਂ ਜਮਾਤ ਵਿੱਚੋਂ ਮਹਿਕ ਰਾਣੀ ਅਤੇ ਕੁਨਾਲ ਸਿੰਘ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ‘ਤੇ ਰਹੇ।
ਇਸੇ ਤਰ੍ਹਾਂ ਅੱਠਵੀਂ ਜਮਾਤ ਵਿੱਚੋਂ ਤੇਜਸ ਚੌਧਰੀ ਅਤੇ ਅਮਿਤ ਜਦ ਕਿ ਦਸਵੀਂ ਜਮਾਤ ਵਿੱਚੋਂ ਵਰਿੰਦਰ ਸਿੰਘ ਅਤੇ ਰੁਪਿੰਦਰਜੀਤ ਸਿੰਘ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ‘ਤੇ ਰਹੇ।
ਸਕੂਲ ਦੇ ਮੀਡੀਆ ਇੰਚਾਰਜ ਮਨਦੀਪ ਸਿੰਘ ਨੇ ਦੱਸਿਆ ਕਿ ਮੈਡਮ ਰੇਣੂ ਅਤੇ ਰਾਜਵੀਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਗੁਰਿੰਦਰ ਕੌਰ ਅਤੇ ਅਮਨਦੀਪ ਕੌਰ ਨੇ ਸਹਿਯੋਗੀ ਅਧਿਆਪਕਾਂ ਵਜੋਂ ਕੰਮ ਕੀਤਾ।
ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਇਸ ਮੌਕੇ ਸਕੂਲ-ਮੁਖੀ ਨੇ ਅਪੀਲ ਕੀਤੀ ਕਿ ਬਾਕੀ ਵਿਸ਼ਿਆਂ ਦੇ ਵੀ ਅਜਿਹੇ ਮੁਕਾਬਲੇ ਹੋਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਜੀਵਨ ਵਿੱਚ ਉਚਾਈਆਂ ਛੂਹ ਸਕਣ।