ਮੋਦੀ ਸਰਕਾਰ ਦੀ ਕੈਬਨਿਟ ਮੰਤਰੀ ਸੁਮਿਰਤੀ ਇਰਾਨੀ ਦਾ ਪੁਤਲਾ ਫ਼ੂਕਿਆ

418

ਸੰਗਰੂਰ 29 ਜੁਲਾਈ
-ਬੀਜੇਪੀ ਦੀ ਮੋਦੀ ਸਰਕਾਰ ਦੀ ਮੰਤਰੀ ਸੁਮਿਰਤੀ ਇਰਾਨੀ ਦਾ ਇੰਡੀਆ ਯੂਥ ਕਾਂਗਰਸ ਵਲੋਂ ਸਥਾਨਕ ਸਟੇਸ਼ਨ ਚੌਕ ਵਿੱਚ ਪੁਤਲਾ ਫੂਕਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਬੱਬੂ ਸਿੰਘ ਵਲਜੋਤ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਮਿੱਠੂ ਲੱਡਾ ਅਤੇ ਬੱਬੂ ਸਿੰਘ ਵਲਜੋਤ ਹਲਕਾ ਪ੍ਰਧਾਨ ਸੰਗਰੂਰ ਦੀ ਅਗਵਾਈ ਹੇਠ ਯੂਥ ਕਾਂਗਰਸ ਦੀ ਟੀਮ ਨੂੰ  ਨਾਲ ਲੈਕੇ ਰੇਲਵੇ ਚੋਂਕ ਸੰਗਰੂਰ ਵਿੱਚ ਸਿਮਰਤੀ ਇਰਾਨੀ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਪੂਤਲਾ ਫੂਕਿਆ ਗਿਆ ਅਤੇ  ਬੀਜੇਪੀ ਦੀ ਮੋਦੀ ਸਰਕਾਰ ਨੂੰ ਰੱਜ ਕੇ ਭੰਡਿਆ । ਇਸ ਮੌਕੇ ਤੇ ਰਾਜ ਭਲਵਾਨ, ਦਵਿੰਦਰ ਸਿੰਘ ਧਾਲੀਵਾਲ ਯੂਥ ਇੰਟਕ ਪ੍ਰਧਾਨ ਤੇ ਸਕਤੀਜੀਤ ਸਿੰਘ, ਹਰਜੀਤ ਮਾਹੀ, ਪਰਵੇਜ਼ ਬੌਬੀ, ਅਸ਼ੋਕ ਕੁਮਾਰ, ਪ੍ਰਵੀਨ ਕੁਮਾਰ, ਰਿੰਕੂ, ਕਰਨਦੀਪ, ਕਾਲਾ ਸਿੰਘ ਯੂਥ ਮੈਬਰ ਹਾਜ਼ਰ ਸਨ।

Google search engine