ਮਾਲਵਾ ਲਿਖਾਰੀ ਸਭਾ ਦੇ ਨੌਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ 26 ਜੂਨ ਨੂੰ
ਗੁਰਮੀਤ ਸਿੰਘ ਸੋਹੀ ਨੂੰ ਦਿੱਤਾ ਜਾਵੇਗਾ ਮੇਘ ਗੋਇਲ ( ਖਨੌਰੀ ) ਯਾਦਗਾਰੀ ਨਵ-ਪ੍ਰਤਿਭਾ ਪੁਰਸਕਾਰ
ਕਮਲੇਸ਼ ਗੋਇਲ ਖਨੌਰੀ
ਖਨੌਰੀ 20 ਜੂਨ – ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਆਪਣੇ ਨੌਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ 26 ਜੂਨ ਦਿਨ ਐਤਵਾਰ ਨੂੰ ਸਹੀ 10:00 ਵਜੇ ਤੋਂ ਬਾਅਦ ਦੁਪਹਿਰ 2:00 ਵਜੇ ਤੱਕ ਸੁਤੰਤਰ ਭਵਨ , ਬਰਨਾਲਾ ਕੈਂਚੀਆਂ , ਸੰਗਰੂਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸ਼ਾਨਦਾਰ ਸਮਾਗਮ ਦੀ ਪ੍ਰਧਾਨਗੀ ਸ੍ਰੀਮਤੀ ਰਾਜਵਿੰਦਰ ਕੌਰ ਬਰਾੜ ਕਰਨਗੇ ਅਤੇ ਸ੍ਰੀਮਤੀ ਬਲਜੀਤ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਉੱਭਰਦੇ ਕਵੀ ਗੁਰਮੀਤ ਸਿੰਘ ਸੋਹੀ ਨੂੰ ਮੇਘ ਗੋਇਲ ਯਾਦਗਾਰੀ ਨਵ – ਪ੍ਰਤਿਭਾ ਪੁਰਸਕਾਰ ਦਿੱਤਾ ਜਾਵੇਗਾ। ਇਸ ਮੌਕੇ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ।