ਮਹਿਲਾ ਜੂਨੀਅਰ ਏਸ਼ੀਆ ਕੱਪ: ਭਾਰਤ ਨੇ ਜਿੱਤਿਆ ਪਲੇਠਾ ਹਾਕੀ ਖਿਤਾਬ

ਭਾਰਤ ਨੇ ਅੱਜ ਚਾਰ ਵਾਰ ਚੈਂਪੀਅਨ ਰਹੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ। ਭਾਰਤ ਲਈ ਅਨੂ ਤੇ ਨੀਲਮ ਨੇ ਗੋਲ ਦਾਗੇ ਜਦੋਂ ਕਿ ਕੋਰੀਆ ਲਈ ਇਕ ਇਕੋ ਗੋਲ ਸਿਓ ਯੇਓਨ ਨੇ ਕੀਤਾ।

May be an image of 5 people, people playing tennis, trampoline and text

ਪਹਿਲਾ ਕੁਆਰਟਰ ਗੋਲ ਬਰਾਬਰ ਰਹਿਣ ਮਗਰੋਂ ਭਾਰਤ ਨੇ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਅਨੂ ਦੇ ਗੋਲ ਕਰਕੇ ਬੜ੍ਹਤ ਬਣਾਈ। ਅਨੂ ਨੇ ਗੋਲ ਕਰ ਕੇ ਭਾਰਤ ਨੂੰ 1-0 ਤੋਂ ਅੱਗੇ ਕੀਤਾ। ਦੱਖਣੀ ਕੋਰੀਆ ਨੇ ਹਾਲਾਂਕਿ ਤਿੰਨ ਮਿੰਟ ਬਾਅਦ ਪਾਰਕ ਸਿਓ ਯੇਓਨ ਦੇ ਗੋਲ ਦੀ ਬਦੌਲਤ ਸਕੋਰ 1-1 ਕਰ ਦਿੱਤਾ।

May be an image of 4 people, people playing American football, people playing football, people playing hockey, people playing tennis and text

ਨੀਲਮ ਨੇ 41ਵੇਂ ਮਿੰਟ ਵਿੱਚ ਦੱਖਣੀ ਕੋਰੀਆ ਦੀ ਗੋਲਕੀਪਰ ਦੇ ਸੱਜੇ ਪਾਸਿਉਂ ਗੋਲ ਦਾਗ ਕੇ ਭਾਰਤ ਨੂੰ 2-1 ਤੋਂ ਅੱਗੇ ਕਰ ਦਿੱਤਾ ਜੋ ਫੈਸਲਾਕੁਨ ਸਕੋਰ ਸਾਬਿਤ ਹੋਇਆ। ਇਸ ਮਗਰੋਂ ਭਾਰਤੀ ਟੀਮ ਨੇ ਆਖਰੀ ਕੁਆਰਟਰ ਵਿੱਚ ਆਪਣੀ ਬੜ੍ਹਤ ਬਰਕਰਾਰ ਰੱਖਦਿਆਂ ਜਿੱਤ ਦਰਜ ਕੀਤੀ। ਦੱਖਣੀ ਕੋਰੀਆ ਨੂੰ ਪੈਨਲਟੀ ਕਾਰਨਰ ਵਜੋਂ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਟੀਮ ਇਸ ਦਾ ਲਾਹਾ ਨਹੀਂ ਲੈ ਸਕੀ।

May be an image of 3 people, people playing hockey, people playing tennis and text that says "ODISHA OUR"

ਉਨ੍ਹਾਂ ਕਿਹਾ,‘ਸਾਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕੋਰੀਆ ਨੂੰ ਹਰਾਉਣ ਲਈ ਸਾਨੂੰ ਕਿਹੜੇ ਪਾਸੇ ਖਾਸ ਧਿਆਨ ਦੀ ਲੋੜ ਹੈ।’ ਪ੍ਰੀਤੀ ਨੇ ਕਿਹਾ ਕਿ ਫਾਈਨਲ ਨੂੰ ਲੈ ਕੇ ਅਸੀਂ ਘਬਰਾਏ ਹੋਏ ਸੀ ਪਰ ਸਾਨੂੰ ਪਤਾ ਸੀ ਕਿ ਟੀਮ ਵਜੋਂ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ ਅਤੇ ਅਸੀਂ ਇਸੇ ਤਰ੍ਹਾਂ ਹੀ ਕੀਤਾ।

May be an image of 13 people and text

ਇਸ ਤੋਂ ਪਹਿਲਾਂ ਮਹਿਲਾ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ 2012 ਵਿੱਚ ਉਸ ਸਮੇਂ ਰਿਹਾ ਸੀ ਜਦੋਂ ਟੀਮ ਬੈਂਕਾਕ ਵਿੱਚ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਸੀ ਪਰ ਚੀਨ ਤੋਂ 2-5 ਤੋਂ ਹਾਰ ਗਈ ਸੀ। ਮੈਚ ਦੀ ਸਰਬੋਤਮ ਖਿਡਾਰੀ ਚੁਣੀ ਗਈ ਭਾਰਤੀ ਕਪਤਾਨ ਪ੍ਰੀਤੀ ਨੇ ਕਿਹਾ ਕਿ ਰਾਊਂਡ ਰੋਬਿਨ ਪੜਾਅ ਵਿੱਚ ਕੋਰੀਆ ਖ਼ਿਲਾਫ਼ 1-1 ਤੋਂ ਡਰਾਅ ਖੇਡਣ ਤੋਂ ਬਾਅਦ ਉਨ੍ਹਾਂ ਇਸ ਮੁਕਾਬਲੇ ਲਈ ਰਣਨੀਤੀ ਬਣਾਈ ਸੀ।

May be an image of 2 people, people playing football, people playing tennis and text

ਜੇਤੂ ਖਿਡਾਰੀਆਂ ਨੂੰ ਦੋ ਦੋ ਲੱਖ ਦੇਵੇਗਾ ਹਾਕੀ ਇੰਡੀਆ

ਹਾਕੀ ਇੰਡੀਆ ਨੇ ਖਿਤਾਬ ਜਿੱਤਣ ਵਾਲੇ ਟੀਮ ਦੇ ਹਰ ਖਿਡਾਰੀ ਨੂੰ ਦੋ ਲੱਖ ਰੁਪਏ ਨਕਦ ਦੇਣ ਅਤੇ ਸਹਿਯੋਗੀ ਸਟਾਫ ਦੇ ਹਰ ਮੈਂਬਰ ਨੂੰ ਇਕ ਇਕ ਲੱਖ ਰੁਪਏ ਨਕਦ ਦੇਣ ਦਾ ਐਲਾਨ ਕੀਤਾ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ,‘ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਕਿ ਭਾਰਤੀ ਜੂਨੀਅਰ ਮਹਿਲਾ ਟੀਮ ਨੇ ਪਹਿਲੀ ਵਾਰ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ।’

ਮਹਿਲਾ ਹਾਕੀ ਟੀਮ ਨੇ ਜਿੱਤਿਆ ਜੂਨੀਅਰ ਏਸ਼ੀਆ ਕੱਪ,ਦੱਖਣ ਕੋਰੀਆ ਨੂੰ ਹਰਾ ਬਣੀ ਚੈਂਪੀਅਨ -  TV Punjab | Punjabi News Channel

ਨੋਟ: ਜੇਕਰ ਤੁਹਾਡੇ ਕੋਲ ਕੋਈ ਵੱਡੀ ਖ਼ਬਰ ਹੈ, ਤਾਂ ਤੁਸੀਂ ਉਸ ਨੂੰ ਸਮੇਤ ਸਬੂਤ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਡੇ ਪੁਰਾਣੇ ਕੰਮਾਂ ਦੇ ਇਤਿਹਾਸ ਨੂੰ ਦੇਖਦੇ ਹੋਏ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਖ਼ਬਰ ਸਹੀ ਹੋਣ ਦੀ ਸੂਰਤ ਵਿੱਚ ਜ਼ਰੂਰ ਲੱਗੇਗੀ, ਚਾਹੇ ਕਿਸੇ ਦੇ ਵੀ ਖ਼ਿਲਾਫ਼ ਹੋਵੇ। ਡਰਨਾ ਨਹੀਂ ਹੈ,ਅਸੀਂ ਪੰਜਾਬ ਨੂੰ ਬਣਾਉਣਾ ਹੈ। ਪੰਜਾਬ ਨਾਮਾ ਦੇ ਨਾਲ ਖਲੋਣਾ ਹੈ।

May be an image of 4 people, people playing American football, people playing football and text

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ Google Store ‘ਤੇ ਸਾਡੇ  ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Punjab Nama ਦੇ YouTube ਚੈਨਲ ਨੂੰ Subscribe ਕਰ ਲਵੋ। Punjab Nama ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ ਫੋਲੋ ਕਰ ਸਕਦੇ ਹੋ।