ਦਿੜ੍ਹਬਾ ਮੰਡੀ, 21 ਜੁਲਾਈ

-ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ਾਂ ਤਹਿਤ ਸੀ ਐਮ ਡੀ ਸ੍ਰ ਬਲਦੇਵ ਸਿੰਘ ਸਰਾਂ ਜੀ ਦੀ ਅਗਵਾਈ ਹੇਠ ਪੰਜਾਬ ਦੇ ਖਪਤਕਾਰਾਂ ਲਈ ਨਿਰਵਿਘਨ ਬਿਜਲੀ ਸਪਲਾਈ ਚਾਲੂ ਰੱਖਣਾ ਅਤੇ ਸਪਲਾਈ ਸੰਬੰਧੀ ਲੋਕਾਂ ਦੇ ਮਸਲੇ ਹੱਲ ਕਰਨ ਅਤੇ ਸਰਕਾਰ ਵੱਲੋਂ ਲੋਕਾਂ ਲਈ ਲਾਗੂ ਸਕੀਮਾਂ ਦਾ ਫ਼ਾਇਦਾ ਆਮ ਜਨਤਾ ਨੂੰ ਦੇਣ ਲਈ ਪਾਵਰਕੌਮ ਦੇ ਮੁਲਾਜ਼ਮ, ਅਧਿਕਾਰੀ ਸਖ਼ਤ ਮਿਹਨਤ ਕਰ ਰਹੇ ਹਨ।

ਸਮਾਜਸੇਵੀ ਇੰਜ ਜਗਦੀਪ ਸਿੰਘ ਗੁੱਜਰਾਂ ਨੇ ਅੱਜ ਦਿੜ੍ਹਬਾ ਉਪ ਮੰਡਲ ਵਿਚ ਆਪਣੀ ਡਿਊਟੀ ਸੰਭਾਲਦੇ ਹੋਏ ਕਿਹਾ ਕਿ ਮੈਂ ਆਪਣੀ ਡਿਊਟੀ ਨੂੰ ਹਮੇਸ਼ਾ ਜਨਤਾ ਦੀ ਸੇਵਾ ਵਿੱਚ ਸਮਰਪਿਤ ਹੋਕੇ ਨਿਭਾਇਆ ਹੈ। ਗੁੱਜਰਾਂ ਨੇ ਕਿਹਾ ਕਿ ਬਿਜਲੀ ਚੋਰੀ, ਭਿ੍ਸ਼ਟਾਚਾਰ ਅਤੇ ਨਸ਼ਿਆਂ ਖਿਲਾਫ਼ ਸੰਗਰੂਰ ਸ਼ਹਿਰ ਦੇ ਲੋਕਾਂ ਅਤੇ ਮੁਲਾਜ਼ਮਾਂ ਵੱਲੋਂ ਮਿਲਿਆਂ ਸਹਿਯੋਗ ਹਮੇਸ਼ਾ ਯਾਦਗਾਰੀ ਬਣਿਆ ਰਹੇਗਾ ਅਤੇ ਮੈਨੂੰ ਉਮੀਦ ਰਹੇਗੀ ਕਿ ਦਿੜ੍ਹਬਾ ਇਲਾਕੇ ਵੱਲੋਂ ਇਹਨਾਂ ਸਮਾਜਿਕ ਅਲਾਮਤਾਂ ਨੂੰ ਖ਼ਤਮ ਕਰਨ ਲਈ ਪਾਵਰਕੌਮ ਅਤੇ ਪੁਲਿਸ ਨੂੰ ਪੂਰਾ ਸਾਥ ਦਿੱਤਾ ਜਾਵੇਗਾ। ਜਿਸ ਲਈ ਨੌਜਵਾਨ ਵਰਗ ਨੂੰ ਖੁਲ੍ਹੇ ਦਿਲ ਨਾਲ ਅੱਗੇ ਆਉਣਾ ਪਵੇਗਾ।

ਗੁੱਜਰਾਂ ਨੇ ਚਿੱਟੇ ਵਰਗੇ ਮਾਰੂ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਲੋਕਾਂ ਤੋਂ ਸਾਥ ਮੰਗਿਆ ਅਤੇ ਗੁੱਜਰਾਂ ਨੇ ਕਿਹਾ ਕਿ ਡਿਊਟੀ ਦੇ ਨਾਲ ਉਹ ਹਰ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮਾਂ ਵਿੱਚ ਸਹਿਯੋਗ ਦੇਣ ਲਈ ਨਿਰਸਵਾਰਥ ਅਤੇ ਨਿਰੰਤਰ ਦਿਨ ਰਾਤ ਮਿਹਨਤ ਕਰਦੇ ਰਹਿਣਗੇ।

ਇਸ ਮੌਕੇ ਏਕਤਾ ਮੰਚ ਵੱਲੋਂ ਦਵਿੰਦਰ ਸਿੰਘ ਪਿਸ਼ੌਰ, ਪ੍ਰਧਾਨ ਜਸਵਿੰਦਰ ਸਿੰਘ ਪਿਸ਼ੌਰ ਸਰਕਲ ਸੰਗਰੂਰ, ਚਰਨਜੀਤ ਸਿੰਘ ਚੰਨੀ, ਪਰਦੀਪ ਸਿੰਘ ਘਰਾਚੋਂ, ਹਰਦੀਪ ਸਿੰਘ ਖੇੜੀ, ਹਰਜਿੰਦਰ ਸਿੰਘ ਗੁੱਜਰਾਂ, ਦਰਸ਼ਨ ਸਿੰਘ ਖਨਾਲ, ਸੁਖਵਿੰਦਰ ਸਿੰਘ ਵਿਰਕ,ਗੁਰਵਿੰਦਰ ਸਿੰਘ ਬਿੱਟੂ ਆਗੂ ਬੀ ਸੀ ਵਿੰਗ, ਗੁਰਜੀਤ ਸਿੰਘ ਰਾਜਪੁਰਾ।ਇੰਦਰਜੀਤ ਸ਼ਰਮਾਂ ਆਪ ਆਗੂ, ਧਰਮਪਾਲ ਕਾਲਾ ਪ੍ਧਾਨ ਆਦਿ ਹਾਜ਼ਰ ਸਨ। ਇਸ ਮੌਕੇ ਲੱਡੂ ਵੰਡਕੇ ਸਮਾਜਸੇਵੀ ਜੇਈ ਜਗਦੀਪ ਸਿੰਘ ਗੁੱਜਰਾਂ ਦਾ ਸਵਾਗਤ ਕੀਤਾ ਗਿਆ।