ਦਲਿਤਾ ਨੂੰ ਅਣਗੌਲਿਆ ਕਰਨਾ ਸਰਕਾਰ ਨੂੰ ਪਿਆ ਭਾਰੂ: ਦਰਸ਼ਨ ਸਿੰਘ ਕਾਂਗੜਾ

ਸੰਗਰੂਰ 27 ਜੂਨ

-ਬੀਤੇ ਦਿਨੀ ਲੋਕ ਸਭਾ ਜਿਮਨੀ ਚੋਣ ਸੰਗਰੂਰ ਦੇ ਆਏ ਚੋਣ ਨਤੀਜੇ ਵਿੱਚ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਨੇ ਜੇਤੂ ਰਹੇ ਸਿਮਰਨਜੀਤ ਸਿੰਘ ਮਾਨ ਨੂੰ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ ।

ਮਿਸ਼ਨ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ  ਕਿਹਾ ਕਿ ਇਹ ਚੋਣ ਨਤੀਜਾ ਸੂਬਾ ਸਰਕਾਰ ਅਤੇ ਹੋਰ ਸਿਆਸੀ ਪਾਰਟੀਆ ਵੱਲੋ ਦਲਿਤਾ ਨੂੰ ਅਣਗੌਲਿਆ ਕਰਨ ਦਾ ਨਤੀਜਾ ਹੈ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਜਿੱਥੇ ਪੰਜਾਬ ਅੰਦਰ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਵੱਲੋ ਸੂਬੇ ਵਿੱਚ ਦਲਿਤਾ ਦੀ ਸਭ ਤੋ ਵੱਧ ਅਬਾਦੀ ਹੋਣ ਅਤੇ ਮੌਜੂਦਾ ਵਿਧਾਨ ਸਭਾ ਚ 35 ਵਿਧਾਇਕ ਹੋਣ ਦੇ ਬਾਵਜੂਦ ਆਪ ਵੱਲੋ ਭੇਜੇ 7 ਮੈਂਬਰ ਰਾਜ ਸਭਾ ਵਿੱਚ ਇੱਕ ਵੀ ਦਲਿਤ ਭਾਈਚਾਰੇ ਨਾਲ ਸਬੰਧਤ ਨਹੀ ਭੇਜਿਆ ਗਿਆ ਏਥੇ ਹੀ ਬੱਸ ਨਹੀ ਆਪ ਸਰਕਾਰ ਵੱਲੋ ਦਲਿਤਾ ਨੂੰ ਨਿਸ਼ਾਨਾ ਬਣਾਉਂਦੇਆ ਦਲਿਤਾ ਦੀ ਭਲਾਈ ਹਿੱਤ ਚਲ ਰਹੀਆ ਸਕੀਮਾ ਨੂੰ ਬੰਦ ਕੀਤਾ ਗਿਆ ਜਿਸ ਦੇ ਚਲਦਿਆ ਅਜ ਆਯੁਸ਼ਮਾਨ ਸਿਹਤ ਬੀਮਾ ਸਕੀਮ ਬੰਦ ਹੋਣ ਕਾਰਨ ਗਰੀਬ ਲੋਕ ਅਪਣਾ ਇਲਾਜ ਕਰਵਾਉਣ ਤੋ ਅਸਮਰੱਥ ਹਨ।

ਸ਼ਗਨ ਸਕੀਮ ਦੀ ਰਾਸ਼ੀ ਵੀ ਜਾਰੀ ਨਹੀ ਕੀਤੀ ਗਈ ਆਟਾ ਦਾਲ ਸਕੀਮ ਵੀ ਆਖ਼ਰੀ ਸਾਂਹਾ ਤੇ ਹੈ ਅਤੇ ਅਪਣੇ ਵਾਅਦੇ ਮੁਤਾਬਿਕ ਆਪ ਸਰਕਾਰ ਵੱਲੋ ਦਲਿਤਾ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਨਹੀ ਕੀਤੀ ਗਈ ਅਤੇ ਨਾ ਹੀ ਉਹਨਾ ਦੇ ਬਕਾਇਆ ਬਿਲ ਮੁਆਫ ਕੀਤੇ ਗਏ ਹਨ ਇਸ ਤੋ ਇਲਾਵਾ ਹੋਰ ਵੀ ਅਨੇਕਾ ਦਲਿਤ ਭਲਾਈ ਸਕੀਮਾ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ ਉੱਥੇ ਦੂਜੇ ਪਾਸੇ ਹੋਰ ਸਿਆਸੀ ਪਾਰਟੀਆ ਵੱਲੋ ਵੀ ਦਲਿਤਾ ਦੇ ਹੱਕਾ ਲਈ ਮਜ਼ਬੂਤੀ ਨਾਲ ਆਵਾਜ ਬੁਲੰਦ ਨਹੀ ਕੀਤੀ ਗਈ ਜਿਸ ਦਾ ਖਾਮਿਆਜਾ ਉਹਨਾ ਨੂੰ ਇਸ ਜਿਮਨੀ ਚੋਣ ਵਿੱਚ ਭੁਗਤਣਾ ਪਿਆ ਕੌਮੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਸਣੇ ਸਮੂਹ ਸਿਆਸੀ ਪਾਰਟੀਆ ਨੂੰ ਸਬਕ ਸਿਖਾਉਣ ਲਈ ਇਸ ਚੋਣ ਵਿੱਚ ਵੱਡੀ ਗਿਣਤੀ ਦਲਿਤਾ ਨੇ ਹਿੱਸਾ ਨਾ ਲੈਂਦਿਆ ਅਪਣੀ ਵੋਟ ਦਾ ਇਸਤੇਮਾਲ ਹੀ ਨਹੀ ਕੀਤਾ ।

ਉਹਨਾ ਕਿਹਾ ਕਿ ਇਹ ਲੋਕਤੰਤਰ ਹੈ ਜੇ ਲੋਕ ਰਾਜ ਗੱਦੀ ਤੇ ਬਿਠਾਉਣਾ ਜਾਣਦੇ ਹਨ ਤਾਂ ਉਹ ਸਬਕ ਸਿਖਾਉਣਾ ਵੀ ਜਾਣਦੇ ਹਨ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਨਵੇ ਚੁਣੇ ਸੰਸਦ ਸਿਮਰਨਜੀਤ ਸਿੰਘ ਮਾਨ ਦਲਿਤਾ ਖਾਸ ਕਰਕੇ ਗਰੀਬਾ ਦੀਆ ਉਮੀਦਾ ਤੇ ਖਰੇ ਉਤਰਨਗੇ ।

ਇਸ ਮੌਕੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨਾਲ ਭਾਰਤੀਯ ਅੰਬੇਡਕਰ ਮਿਸ਼ਨ ਦੇ ਹਰਜਿੰਦਰ ਕੌਰ ਚੱਬੇਵਾਲ, ਮੁਕੇਸ਼ ਰਤਨਾਕਰ, ਰਾਮਕ੍ਰਿਸ਼ਨ ਰਾਮਾ ਮੰਡੀ,ਸੁਖਪਾਲ ਸਿੰਘ ਭੰਮਾਬਦੀ,ਕੇਵਲ ਸਿੰਘ ਬਾਠਾ, ਡਾ ਬਲਵੰਤ ਸਿੰਘ ਗੁੰਮਟੀ, ਰਣਜੀਤ ਸਿੰਘ ਹੈਪੀ, ਗੁਰਪ੍ਰੀਤ ਸਿੰਘ ਕਲਾਲ ਮਾਜਰਾ, ਜਰਨੈਲ ਸਿੰਘ ਬੱਲੂਆਣਾ, ਅਮਨ ਸਿਕਨ ਸੁਨਾਮ, ਕ੍ਰਿਸ਼ਨ ਸੰਘੇੜਾ, ਚਮਕੌਰ ਸਿੰਘ ਸ਼ੇਰਪੁਰ ਆਦਿ ਹਾਜ਼ਰ ਸਨ ।