ਸੰਗਰੂਰ 18 ਅਗਸਤ (ਭੁਪਿੰਦਰ ਵਾਲੀਆ) ਸ਼ਹਿਰ ਦੀ ਸੁੰਦਰ ਬਸਤੀ ਮਾਤੂ ਰਾਮ ਦੀ ਕੋਠੀ ਚ ਸੀਵਰੇਜ ਬੰਦ ਕਾਰਨ ਫੈਲੀ ਗੰਦਗੀ ਨਾਲ ਬਿਮਾਰ ਹੋਏ ਲੋਕੇ ਦਾ ਇਲਾਜ ਕਰਨ ਲਈ ਭਾਰਤੀਯ ਅੰਬੇਡਕਰ ਮਿਸ਼ਨ ਵੱਲੋ ਮੁੱਦਾ ਚੁੱਕਣ ਤੋ ਬਾਅਦ ਸਹਿਤ ਵਿਭਾਗ ਪੂਰੀ ਤਰਾ ਹਰਕਤ ਚ ਆ ਗਿਆ ਹੈ ਉੱਥੇ ਹੀ ਦੂਜੇ ਪਾਸੇ ਸੀਵਰੇਜ ਬੰਦ ਦੀ ਸਮੱਸਿਆ ਜਿਓ ਦੀ ਤਿਓ ਹੀ ਬਣੀ ਹੋਈ ਹੈ ਗੌਰਤਲਬ ਹੈ ਕਿ ਬਿਤੇ 7 ਅਗਸਤ ਨੂੰ ਉਕਤ ਜਗਾ ਤੇ ਫੈਲੀ ਗੰਦਗੀ ਕਾਰਨ ਬਸਤੀ ਵਿੱਚ ਰਹਿੰਦੇ ਲੋਕ ਗੰਭੀਰ ਬਿਮਾਰੀਆ ਦੇ ਸ਼ਿਕਾਰ ਹੋ ਰਹੇ ਸਨ ਜਿਸ ਤੋ ਪੀੜਤ ਇੱਕ 13 ਸਾਲਾ ਮਾਸੂਮ ਬੱਚੀ ਦੀ ਮੌਤ ਹੋ ਗਈ ਸੀ ਜਿਸ ਸਬੰਧੀ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋ ਇਸ ਨੂੰ ਲੈ ਕਿ ਆਵਾਜ ਬੁਲੰਦ ਕੀਤੀ ਗਈ ਜਿਸ ਤੋ ਬਾਅਦ ਜਿਲਾ ਸਿਹਤ ਅਫਸਰ ਡਾ ਕਿਰਪਾਲ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਮਾਹਿਰ ਡਾਕਟਰਾ ਦੀ ਟੀਮ ਵੱਲੋ ਸੁੰਦਰ ਬਸਤੀ ਸਣੇ ਸਮੂਹ ਸਲੱਮ ਏਰੀਏ ਦਾ ਘਰ ਘਰ ਜਾ ਕਿ ਚੈਕਅਪ ਕੀਤਾ ਗਿਆ ਅਤੇ ਉਨ੍ਹਾ ਦੇ ਟੈਸਟ ਕਰ ਬਿਮਾਰ ਲੋਕਾ ਨੂੰ ਸਿਹਤ ਵਿਭਾਗ ਵੱਲੋ ਮੋਬਾਇਲ ਵੈਨ ਰਾਹੀ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿੰਨਾ ਦਾ ਅੱਜ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਹਸਪਤਾਲ ਪਹੁੰਚਾ ਕੇ ਸਿਹਤ ਦਾ ਹਾਲ ਚਾਲ ਪੁੱਛਿਆ ਇਸ ਸਬੰਧੀ ਸ਼੍ਰੀ ਦਰਸ਼ਨ ਕਾਂਗੜਾ ਨੇ ਦੱਸਿਆ ਕਿ ਉਨ੍ਹਾ ਵੱਲੋ ਇਹ ਸਾਰਾ ਮਾਮਲਾ ਜਿਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਉਹਨਾ ਕਿਹਾ ਕਿ ਸਿਹਤ ਵਿਭਾਗ ਵੱਲੋ ਇਸ ਨੂੰ ਪੂਰੀ ਤਰਾ ਗੰਭੀਰਤਾ ਨਾਲ ਲਿਆ ਗਿਆ ਪਰੰਤੂ ਸੀਵਰੇਜ ਬੋਰਡ ਇਸ ਸਮੱਸਿਆ ਦਾ ਸਥਾਈ ਹੱਲ ਨਹੀ ਕੀਤਾ ਗਿਆ ਜਿਸ ਕਾਰਨ ਦੁਬਾਰਾ ਇਹ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਜੇਕਰ ਸੀਵਰੇਜ ਬੋਰਡ ਨੇ ਇਸ ਵੱਲ ਧਿਆਨ ਨਾ ਦਿੱਤਾ ਤਾ ਮਜਬੂਰਨ ਭਾਰਤੀਯ ਅੰਬੇਡਕਰ ਮਿਸ਼ਨ ਵੱਲੋ ਸੁੰਦਰ ਬਸਤੀ ਦੇ ਲੋਕਾ ਨੂੰ ਨਾਲ ਲੈ ਕਿ ਸੀਵਰੇਜ ਬੋਰਡ ਵਿਰੁੱਧ ਮੋਰਚਾ ਖੋਲ੍ਹਿਆ ਜਾਵੇਗਾ।