ਅਮਰਗੜ੍ਹ 23 ਜੁਲਾਈ (ਭੁਪਿੰਦਰ ਵਾਲੀਆ ) ਕੇਂਦਰ ਸਰਕਾਰ ਈ ਡੀ ਦੀ ਦੁਰਵਰਤੋ ਕਰਕੇ 2024 ਦੀਆ ਚੋਣਾ ਵਿਰੋਧੀ ਧਿਰਾਂ ਨੂੰ ਡਰਾ ਕੇ ਜਿੱਤਣਾ ਚਾਹੁੰਦੀ ਹੈ। ਇਸ ਲਈ ਕਦੇ ਬਿਨਾਂ ਕਸੂਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜੀ ਨੂੰ ਪੁੱਛਗਿੱਛ ਲਈ ਬੁਲਾਇਆ ਜਾਂਦਾ ਹੈ ਅਤੇ ਕਦੇ ਸ੍ਰੀ ਰਾਹੁਲ ਗਾਂਧੀ ਜੀ ਨੂੰ ਲਗਾਤਾਰ ਬੁਲਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਕਾਂਗਰਸ ਪਾਰਟੀ ਕੇਂਦਰ ਦੇ ਇਹਨਾਂ ਦਬਕਿਆ ਤੋ ਡਰਨ ਵਾਲੀ ਨਹੀ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਪ੍ਰਿਤਪਾਲ ਕੌਰ ਬਡਲਾ ਕੋਆਰਡੀਨੇਟਰ ਪੰਜਾਬ ਪ੍ਰਦੇਸ਼ ਮਹਿਲਾਂ ਕਾਂਗਰਸ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ। ਬੀਬੀ ਬਡਲਾ ਨੇ ਕਿਹਾ ਕਿ ਭਾਜਪਾ ਡਰਾ ਧਮਕਾ ਕੇ ਦੂਜੀਆ ਪਾਰਟੀਆ ਦੇ ਆਗੂਆ ਨੂੰ ਭਾਜਪਾ ਵਿੱਚ ਸ਼ਾਮਲ ਕਰ ਰਹੀ ਹੈ ਜਿਸਦੀ ਉਦਹਾਰਣ ਈ ਡੀ ਤੋ ਡਰਦਿਆ ਕੁਝ ਲੀਡਰਾਂ ਵੱਲੋ ਪਿਛਲੇ ਦਿਨੀ ਭਾਜਪਾ ਦਾ ਪੱਲਾ ਫੜਿਆ ਗਿਆ ਹੈ ਉਹ ਭਾਜਪਾ ਅਤੇ ਉਸਦੀ ਬੀ ਟੀਮ ਆਮ ਆਦਮੀ ਪਾਰਟੀ ਦੀ ਨਜ਼ਰ ਵਿੱਚ ਪਾਕ ਸਾਫ ਹੋ ਗਏ ਹਨ ਤੋ ਮਿਲਦੀ ਹੈ। ਬੀਬੀ ਬਡਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਸੰਘਰਸ਼ ਕੀਤਾ ਹੈ ਅਤੇ ਹੁਣ ਵੀ ਪਾਰਟੀ ਕੇਂਦਰ ਦੇ ਇਹਨਾਂ ਦਬਕਿਆ ਤੋ ਨਹੀ ਡਰੇਗੀ ਬਲਕਿ ਕੇਂਦਰ ਦੇ ਇਸ ਜੁਲਮ ਦੇ ਖਿਲਾਫ ਦੇਸ਼ ਵਿਆਪੀ ਅੰਦੋਲਨ ਖੜਾ ਕੀਤਾ ਜਾਵੇਗਾ ਤਾਂ ਜੋ ਪੂਰੇ ਦੇਸ਼ ਨੂੰ ਭਾਜਪਾ ਦੀਆ ਦਮਨਕਾਰੀ ਨੀਤੀਆ ਤੋ ਜਾਣੂ ਕਰਵਾਇਆ ਜਾ ਸਕੇ। ਬੀਬੀ ਬਡਲਾ ਨੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਕੁਰਬਾਨੀਆ ਭਰਿਆ ਹੈ ਹੁਣ ਵੀ ਦੇਸ਼ ਨੂੰ ਭਾਜਪਾ ਦੇ ਇਸ ਜੁਲਮ ਤੋ ਆਜ਼ਾਦ ਕਰਵਾਉਣ ਲਈ ਜੋ ਵੀ ਕੁਰਬਾਨੀ ਕਰਨੀ ਪਈ ਕਾਂਗਰਸ ਪਾਰਟੀ ਪਿੱਛੇ ਨਹੀ ਹਟੇਗੀ। ਇਸ ਦੌਰਾਨ ਮਹੰਤ ਬਲਦੇਵ ਸਿੰਘ ਭੁਰਥਲਾ, ਪੰਚ ਜਸਵੰਤ ਸਿੰਘ ਬਾਠਾ, ਪੰਚ ਰੂਪ ਸਿੰਘ, ਚੇਅਰਮੈਨ ਕ੍ਰਿਸ਼ਨ ਜੰਡਾਲੀ, ਪ੍ਰਵੀਨ ਕਾਂਗੜਾ, ਰਖਵਿੰਦਰ ਕੋਰ, ਅਬਦੁਲ ਹਮੀਦ ਆਦਿ ਵਰਕਰ ਹਾਜ਼ਰ ਸਨ।