ਭਾਜਪਾ ਆਗੂ ਅਰਵਿੰਦ ਖੰਨੇ ਦੇ ਖੇਮੇ ਵਿੱਚ ਮੌਕਾਪ੍ਰਸਤ

225

ਸੰਗਰੂਰ 31 ਮਈ (ਸੁਖਵਿੰਦਰ ਸਿੰਘ ਬਾਵਾ)- ਸੰਗਰੂਰ ਦੀ ਸਿਆਸਤ ਦੇ ਵੱਡੇ ਮਾਨ ਉਦਯੋਗਪਤੀ ਅਤੇ ਸਿਆਸੀ ਭਾਜਪਾ ਆਗੂ ਅਰਵਿੰਦ ਖੰਨਾ ਦੇ ਬਹੁਤ ਹੀ ਨੇੜਲੇ ਸਹਿਯੋਗੀ ਆਪਣੇ ਲਾਲਚ ਪ੍ਰਤੀ ਸਰਕਾਰੀ ਕੁਰਸੀ ਦੀ ਖਾਤਰ ਅਰਵਿੰਦ ਨੂੰ ਧੋਖਾ ਦੇਣ ਦੀ ਤਿਆਰੀ ਕਰ ਚੁੱਕਿਆ ਹੈ।

ਸੂਤਰਾਂ ਮੁਤਾਬਿਕ ਸੂਬਾ ਪੱਧਰ ਦੀ ਡਾਇਰੈਕਟਰ ਦੀ ਪਦਵੀ ਲਈ ਇਹ ਭਾਜਪਾ ਆਗੂ ਆਮ ਆਦਮੀ ਪਾਰਟੀ ਤੋਂ ਸਿਰੋਪਾ ਲੈਣ ਲਈ ਮੀਤ ਹੇਅਰ ਦੇ ਘਰ ਜਾ ਕੇ ਕਈ ਵਾਰ ਪੈਰ ਘੁੱਟ ਕੇ ਆਇਆ ਹੈ। ਮੀਤ ਹੇਅਰ ਵੱਲੋਂ ਉਸ ਨੂੰ ਵਧੀਆ ਭਰੋਸੇ ਵਿੱਚ ਲਿਆ ਤਾਂ ਗਿਆ ਹੈ, ਪਰ ਕੁਝ ਸ਼ਰਤਾਂ ਵੀ ਹਨ।

ਇਸ ਮਿਲਣੀ ਤੋਂ ਬਆਦ ਭਾਜਪਾ ਨੇਤਾ ਆਪਣੀ ਪਾਰਟੀ ਅਤੇ ਆਪਣੇ ਮਹਿਬੂਬ ਨੇਤਾ ਅਰਵਿੰਦ ਖੰਨਾ ਨੂੰ ਪਿੱਠ ਦਿਖਾ ਕੇ ਭੱਜਣ ਦੀ ਪੂਰੀ ਤਿਆਰੀ ਕਰੀ ਬੈਠਾ ਹੈ।

ਇਹ ਸ਼ਾਇਦ ਹੋ ਚੁੱਕਿਆ ਹੁੰਦਾ, ਪਰ ਅਨ ਮੌਕੇ ‘ਤੇ ਭਗਵੰਤ ਮਾਨ ਵੱਲੋਂ ਆਪਣੀ ਵਜ਼ਾਰਤ ਵਿੱਚ ਫੇਰ ਬਦਲ ਲਿਆਉਣ ਕਰਕੇ ਮਾਮਲਾ ਥੋੜ੍ਹਾ ਲਟਕ ਗਿਆ ਹੈ। ਭਾਜਪਾ ਨੇਤਾ ਦੀਆਂ ਧੜਕਣਾਂ ਬਹੁਤ ਵਧੀਆਂ ਹੋਈਆਂ ਹਨ।

ਹੁਣ ਸਭ ਤੋਂ ਵੱਡਾ ਸਵਾਲ ਇਹ ਬਣ ਜਾਂਦਾ ਹੈ, ਕਿ ਕੀ ਅਰਵਿੰਦ ਖੰਨਾ ਆਪਣੇ ਖ਼ੈਮੇ ਵਿਚਲੇ ਮੌਕਾਪ੍ਰਸਤਾਂ ਦੀ ਭੀੜ ਦਾ ਜਮਾ ਵੜਾ ਬਣਾਈ ਰੱਖੇਗਾ ਜਾਂ ਉਨ੍ਹਾਂ ਦੀ ਪਹਿਚਾਣ ਕਰਕੇ ਛਾਂਟੀ ਕਰੇਗਾ ਅਤੇ ਭਾਜਪਾ ਵਿੱਚ ਆਪਣੀ ਫਜੀਹਤ ਹੋਣ ਤੋਂ ਆਪਣੇ ਆਪ ਨੂੰ ਬਚਾ ਸਕੇਗਾ।

Google search engine