ਭਗਵੰਤ ਮਾਨ ਸਰਕਾਰ ਨੇ 26454 ਅਸਾਮੀਆਂ ’ਤੇ ਭਰਤੀ ਲਈ ਇਸ਼ਤਿਹਾਰ ਕੀਤਾ ਜਾਰੀ

204

ਭਗਵੰਤ ਮਾਨ ਸਰਕਾਰ ਨੇ 26454 ਅਸਾਮੀਆਂ ’ਤੇ ਭਰਤੀ ਲਈ ਇਸ਼ਤਿਹਾਰ ਕੀਤਾ ਜਾਰੀ

ਚੰਡੀਗੜ੍ਹ, 5 ਮਈ, 2022: ਭਗਵੰਤ ਮਾਨ ਸਰਕਾਰ ਨੇ ਮੰਤਰੀ ਮੰਡਲ ਵਿਚ ਫ਼ੈਸਲਾ ਲੈਣ ਤੋਂ ਬਾਅਦ 25 ਵੱਖ ਵੱਖ ਵਿਭਾਗਾਂ ਵਿਚ 26454 ਅਸਾਮੀਆਂ ’ਤੇ ਰੈਗੂਲਰ ਭਰਤੀ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਇਹ ਇਸ਼ਤਿਹਾਰ ਵੱਖ ਵੱਖ ਇਸ਼ਤਿਹਾਰਾਂ ਵਿਚ ਪ੍ਰਕਾਸ਼ਿਤ ਹੋਏ ਹਨ।

ਇਸ ਇਸ਼ਤਿਹਾਰ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਐੱਸ ਐੱਸ ਐੱਸ ਬੀ ਵਿਚ ਅਰਜ਼ੀਆਂ ਜਮਾਂ ਕਰਨ ਲਈ ਪੋਰਟਲ 23 ਮਈ 2022 ਨੂੰ ਜਾਂ ਇਸ ਤੋਂ ਪਹਿਲਾਂ ਖੋਲ੍ਹਿਆ ਜਾਵੇਗਾ ਜਦੋਂ ਕਿ ਪੀ ਐੱਸ ਪੀ ਸੀ ਐੱਲ ਤੇ ਬਾਬਾ ਫ਼ਰੀਦ ਯੂਨੀਵਰਸਿਟੀ ਵਿਚ ਅਰਜ਼ੀਆਂ ਦੇਣ ਲਈ ਪੋਰਟਲ ਖੁੱਲ੍ਹੇ ਹਨ ਤੇ ਪੀ ਪੀ ਐੱਸ ਰਾਹੀਂ ਅਪਲਾਈ ਕਰਨ ਵਾਸਤੇ ਮਿਤੀ ਵੱਖਰੇ ਤੌਰ ’ਤੇ ਨੋਟੀਫਾਈ ਕੀਤੀ ਜਾਵੇਗੀ।

Google search engine