ਸੰਗਰੂਰ 6 ਜੂਨ (ਭੁਪਿੰਦਰ ਵਾਲੀਆ)-
ਸ੍ਰ. ਮਨਦੀਪ ਸਿੰਘ ਸਿੱਧੂ IPS, ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਸੰਗਰੂਰ ਵਿਖੇ ਹੋ ਰਹੀ ਜਿਮਨੀ ਚੋਣ ਨੂੰ ਮੱਦੇ ਨਜਰ ਰੱਖਦੇ ਹੋਏ ਬਾਰਡਰ ਪਰ ਇੰਟਰ ਸਟੇਟ ਨਾਕੇ ਤੇ ਜਿਲਾ ਵਿੱਚ ਮਿਹਨਤ ਅਤੇ ਲਗਨ ਨਾਲ ਦਿਨ ਰਾਤ ਨਾਕਾਬੰਦੀਆਂ ਅਤੇ ਗਸ਼ਤਾਂ ਕੀਤੀਆਂ ਜਾ ਰਹੀਆਂ, ਜਿਸਦੇ ਨਤੀਜੇ ਥਾਣਾ ਸਦਰ ਧੂਰੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬੱਸ ਸਟੈਂਡ ਪਿੰਡ ਲੱਡਾ ਵਿਖੇ ਸਟੇਟ ਬੈਂਕ ਆਫ ਇੰਡੀਆਂ ਬ੍ਰਾਂਚ ਨੂੰ ਕਰੀਬ 04.40 ਵਜੇ ਸਵੇਰੇ ਲੁੱਟਣ ਦੀ ਕੋਸ਼ਿਸ ਕਰਦੇ 02 ਲੁਟੇਰੇ ਮੌਕੇ ਪਰ ਕਾਬੂ।
ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਦਰ ਧੂਰੀ ਵਿਖੇ ਵਕਤ ਕਰੀਬ ਸਵੇਰੇ 04.40 ਪਰ ਇਤਲਾਹ ਮਿਲੀ ਕਿ ਸਟੇਟ ਬੈਂਕ ਆਫ ਇੰਡੀਆਂ ਬ੍ਰਾਂਚ ਬੱਸ ਸਟੈਂਡ ਲੱਡਾ ਵਿਖੇ ਬੈਂਕ ਅੰਦਰੋਂ ਕੁਝ ਅਜੀਬ ਅਵਾਜਾਂ ਸੁਣਾਈ ਦੇ ਰਹੀਆਂ ਹਨ, ਤੇ ਪੁਲਿਸ ਪਾਰਟੀ ਪਹਿਲਾਂ ਹੀ ਇਲਾਕਾ ਵਿੱਚ ਹੋਣ ਕਰਕੇ ਪੁਲਿਸ ਦੀ ਮੁਸਤੈਦੀ ਸਦਕਾ ਤੁਰੰਤ ਕਾਰਵਾਈ ਕਰਦੇ ਹੋਏ ਸ:ਥ: ਸੁਰਜੀਤ ਸਿੰਘ ਥਾਣਾ ਸਦਰ ਧੂਰੀ ਸਮੇਤ ਪੁਲਿਸ ਪਾਰਟੀ ਦੇ ਤੁਰੰਤ ਬੱਸ ਸਟੈਂਡ ਪਿੰਡ ਲੱਡਾ ਬੈਂਕ ਪਰ ਪੁੱਜਾ, ਜਿੱਥੇ ਬੈਂਕ ਦੇ ਅੰਦਰ ਭੀਖਨ ਰਾਮ ਪੁੱਤਰ ਕਿਸਨ ਵਾਸੀ ਨੇੜੇ ਗੁੱਗਾ ਮਾੜੀ ਮਤਲੋਡਾ ਥਾਣਾ ਮਤਲੋਡਾ ਜਿਲਾ ਪਾਨੀਪਤ ਨੂੰ ਚੈਸਟ ਤੋੜਦੇ ਹੋਏ ਅਤੇ ਬਾਹਰ ਨਿਗਰਾਨੀ ਪਰ ਖੜੇ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਗਿਆਨ ਚੰਦ ਵਾਸੀ ਨਾਇਕ ਬਸਤੀ ਲੱਡਾ ਕੋਠੀ ਨੂੰ ਮੌਕਾ ਪਰ ਕਾਬੂ ਕਰ ਲਿਆ ਅਤੇ ਮੁਕੱਦਮਾ ਨੰਬਰ 115 ਮਿਤੀ 06.06.2022 ਅ/ਧ 392, 427, 34 ਹਿੰ:ਡੰ: ਥਾਣਾ ਸਦਰ ਧੂਰੀ ਬਰਖਿਲਾਫ ਭੀਖਨ ਰਾਮ ਪੁੱਤਰ ਕਿਸਨ ਵਾਸੀ ਨੇੜੇ ਗੁੱਗਾ ਮਾੜੀ ਮਤਲੋਡਾ ਥਾਣਾ ਮਤਲੋਡਾ ਜਿਲਾ ਪਾਨੀਪਤ ਅਤੇ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਗਿਆਨ ਚੰਦ ਵਾਸੀ ਨਾਇਕ ਬਸਤੀ ਲੱਡਾ ਕੋਠੀ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ। ਦੌਰਾਨੇ ਤਫਤੀਸ ਦਰਾਜ ਤੋੜ ਕੇ ਕੱਢੇ ਕਰੀਬ 2000/- ਰੁਪਏ ਬਰਾਮਦ ਕਰਵਾਏ। ਮੁਕੱਦਮੇ ਦੀ ਤਫਤੀਸ ਜਾਰੀ ਹੈ।
ਦੌਰਾਨੇ ਪੁੱਛਗਿਛ ਇਹ ਗੱਲ ਸਾਹਮਣੇ ਆਈ ਹੈ ਕਿ ਭੀਖਨ ਰਾਮ ਕੱਲ ਹੀ ਲਵਪ੍ਰੀਤ ਸਿੰਘ ਉਰਫ ਲਵਲੀ ਨੂੰ ਮਿਲਿਆ ਸੀ। ਜਿਸਨੇ ਕਿਹਾ ਕਿ ਮੈਨੂੰ ਕਿਤੇ ਨੌਕਰੀ ਲਵਾ ਦੇ ਤਾਂ ਲਵਪ੍ਰੀਤ ਸਿੰਘ ਉਕਤ ਨੇ ਕਿਹਾ ਕਿ ਆਪਾਂ ਬੱਸ ਸਟੈਂਡ ਪਿੰਡ ਲੱਡਾ ਪਰ ਮੌਜੂਦ ਬੈਂਕ ਹੀ ਲੁੱਟ ਲੈਂਦੇ ਹਾਂ। ਬੈਂਕ ਤੋੜਨ ਲਈ ਸੱਬਲ ਤੇ ਰਾੜ ਆਦਿ ਦਾ ਪ੍ਰਬੰਧ ਕੀਤਾ ਗਿਆ, ਸਲਾਹ ਮਸਵਰਾ ਕਰਨ ਤੋਂ ਬਾਅਦ ਅੱਜ ਸਵੇਰੇ ਕਰੀਬ 04.40 ਪਰ ਭੀਖਨ ਬੈਂਕ ਅੰਦਰ ਚੱਲਾ ਗਿਆ ਅਤੇ ਲਵਪ੍ਰੀਤ ਸਿੰਘ ਉਰਫ ਲਵਲੀ ਬੈਂਕ ਦੇ ਬਾਹਰ ਖੜਾ ਰਿਹਾ, ਜਿਸਨੇ ਬੈਂਕ ਅੰਦਰ ਦਾਖਲ ਹੋ ਕੇ ਪਹਿਲਾਂ ਟੇਬਲ ਦੇ ਦਰਾਜ ਤੋੜੇ, ਦਰਾਜ ਵਿੱਚ ਪਏ 2000/- ਰੁਪਏ ਚੁੱਕ ਲਏ ਤੇ ਚੈਸਟ ਤੋੜਨ ਦੀ ਕੋਸਿਸ ਕੀਤੀ। ਜੋ ਮੌਕਾ ਪਰ ਫੜੇ ਗਏ।
ਦੋਸੀ ਦਾ ਨਾਮ ਪਤਾ ਅਤੇ ਉਮਰ: 1. ਭੀਖਨ ਰਾਮ ਪੁੱਤਰ ਕਿਸਨ ਵਾਸੀ ਨੇੜੇ ਗੁੱਗਾ ਮਾੜੀ ਮਤਲੋਡਾ ਥਾਣਾ ਮਤਲੋਡਾ ਜਿਲਾ ਪਾਨੀਪਤ, ਬਰਾਮਦਗੀ 2000/- ਰੁਪਏ, ਪੜਾਈ ਅੱਠਵੀਂ ਪਾਸ, ਕਿੱਤਾ ਮਿਹਨਤ ਮਜਦੂਰੀ
2. ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਗਿਆਨ ਚੰਦ ਵਾਸੀ ਨਾਇਕ ਬਸਤੀ ਲੱਡਾ ਕੋਠੀ, ਬਰਾਮਦਗੀ ਨਿੱਲ, ਪੜਾਈ ਅਨਪੜ, ਕਿੱਤਾ ਮਿਹਨਤ ਮਜਦੂਰੀ