ਸੰਗਰੂਰ, 10 ਜੂਨ( ਭੁਪਿੰਦਰ ਵਾਲੀਆ )ਅੱਜ ਬਲਾਕ ਸੰਗਰੂਰ ਦੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰ ਸਹਿਬਾਨਾਂ ਦੀ ਇੱਕ ਭਰਵੀਂ ਮੀਟਿੰਗ ਕੀਤੀ ਗਈ। ਜਿਸ ਵਿੱਚ ਸੰਗਰੂਰ ਲੋਕ ਸਭਾ ਚੋਣਾਂ ਲਈ ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਦੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਰਣਨੀਤੀ ਤੈਅ ਕੀਤੀ।
ਬਲਾਕ ਸੰਗਰੂਰ ਦੇ ਸਮੂਹ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ, ਕਾਂਗਰਸ ਨੇ ਹਮੇਸ਼ਾ ਦੱਬੇ ਕੁਚਲੇ ਲੋਕਾਂ ਦਾ ਸਾਥ ਦਿੱਤਾ ਹੈ। ਉਨਾਂ ਕਿਹਾ ਅੱਜ ਸਾਨੂੰ ਕਾਂਗਰਸ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਦੀ ਵੱਡੀ ਲੋੜ ਹੈ। ਉਨਾਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਨੂੰ ਲੋਕਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ ਜਿਸ ਕਾਰਨ ਇਹ ਕਿਹਾ ਜਾ ਸਕਦਾ ਹੈ ਕਿ ਉਹ ਇਹ ਚੋਣ ਵੱਡੇ ਫਰਕ ਨਾਲ ਜਿੱਤਣਗੇ।
ਸ੍ਰੀ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਲੋਕ ਵਿਰੋਧੀ ਚਿਹਰਾ ਥੋੜੇ ਹੀ ਸਮੇਂ ਵਿੱਚ ਲੋਕਾਂ ਦੇ ਸਾਹਮਣੇ ਆ ਗਿਆ। ਅੱਜ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿਸ ਤਰਾਂ ਡਾਂਵਾਂ ਡੋਲ ਹੈ, ਉਸ ਤੋਂ ਲੱਗ ਰਿਹਾ ਹੈ ਕਿ ਸਰਕਾਰ ਹੱਥੋਂ ਇਹ ਕੰਟਰੋਲ ਖੋ ਗਿਆ ਹੈ ਜਿਸ ਕਾਰਨ ਦਿਨ ਦਿਹਾੜੇ ਗੈਂਗਸਟਰ ਕਤਲ ਕਰ ਰਹੇ ਹਨ, ਕਰੋੜਾਂ ਦੀਆਂ ਲੁੱਟਾਂ ਹੋ ਰਹੀਆਂ ਹਨ ਲੋਕਾਂ ਨੂੰ ਪੁਰਾਣੇ ਕਾਲੇ ਦੌਰ ਦੇ ਦਿਨ ਯਾਦ ਆਉਣ ਲੱਗੇ ਹਨ। ਹੁਣ ਲੋਕ ਬਦਲਾਵ ਦੇ ਨਾਂ ਤੇ ਵੋਟਾਂ ਮੰਗਣ ਵਾਲੀ ਇਸ ਪਾਰਟੀ ਨੂੰ ਸਬਕ ਸਿਖਾਉਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਉਨਾਂ ਦੇ ਨਾਲ ਹੋਰ ਵੀ ਕਾਂਗਰਸੀ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ। ਵਿਜੈ ਗੁਪਤਾ, ਸੁਭਾਸ਼ ਗਰੋਵਰ, ਮਹੇਸ ਕੁਮਾਰ ਮੇਸ਼ੀ, ਹਰਬੰਸ ਪ੍ਰਧਾਨ, ਪਰਮਿੰਦਰ ਬਜਾਜ, ਬਿੰਦਰ ਬਾਂਸਲ, ਸਤਪਾਲ ਧਾਲੀਵਾਲ, ਨਰੇਸ਼ ਗਾਬਾ,ਪਰਮਿੰਦਰ ਸ਼ਰਮਾ,ਹਰਪਾਲ ਸੋਨੂੰ, ਗੌਰਵ ਸਿੰਗਲਾ, ਚਮਕੌਰ ਸਿੰਘ ਜੱਸੀ, ਰੌਕੀ ਬਾਂਸਲ, ਬਲਵੀਰ ਕੌਰ ਸੈਣੀ,ਨਰੇਸ਼ ਸ਼ਰਮਾ, ਸ਼ੰਮੀ ਮਾਂਗਟ, ਸੰਗਰੂਰ ਬਲਾਕ ਦੇ ਵੱਖ ਵੱਖ ਪਿੰਡਾਂ ਤੋਂ ਸਰਪੰਚ ਸਾਹਿਬਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਮੌਜ਼ੂਦ ਸਨ।