ਬਜ਼ੁਰਗਾਂ ਦੀ ਸੰਸਥਾ ਵੱਲੋਂ ਜਨਮ ਦਿਨ ਮੌਕੇ ਸਨਮਾਨ ਸਮਾਰੋਹ ਹੋਇਆ

60

ਹੋਮੀ ਭਾਬਾ ਹਸਪਤਾਲ ਵੱਲੋਂ ਸੰਸਥਾ ਦੇ ਵਆਲੰਟੀਅਰਾਂ ਨੂੰ ਦਿੱਤੇ ਗਏ ਪ੍ਰਸੰਸਾ ਸਰਟੀਫਿਕੇਟ

ਸੁਖਵਿੰਦਰ ਸਿੰਘ ਬਾਵਾ

ਸੰਗਰੂਰ 28 ਫਰਵਰੀ

ਬਜ਼ੁਰਗਾਂਦੀ ਭਲਾਈ ਨੂੰ ਸਮਰਪਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵੱਲੋਂ ਸਥਾਨਿਕ ਬਨਾਸਰ ਬਾਗ ਵਿਖੇ ਸਥਿਤ ਮੁੱਖ ਦਫ਼ਤਰ ਵਿਖੇ ਫਰਵਰੀ ਮਹੀਨੇ ਦੇ ਜਨਮ ਦਿਨ ਵਾਲੇ ਸੰਸਥਾ ਮੈਂਬਰਾਂ ਦੇ ਜਨਮ ਦਿਨ ਸਬੰਧੀ ਵਿਸ਼ੇਸ਼ ਸਨਮਾਨ ਸਮਾਰੋਹ ਸੰਸਥਾ ਪ੍ਰਧਾਨ ਪਾਲਾ ਮੱਲ ਸਿੰਗਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ।

ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਮੋਹਨ ਸ਼ਰਮਾ ਪੋ੍ਜੈਕਟ ਡਾਇਰੈਕਟਰ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਅਤੇ ਮੈਡਮ ਜਯੋਤੀ ਵਧਾਵਨ ਮੈਨੇਜਰ ਡੀ ਸੀ ਬੀ ਬੈਂਕ ਨੇ ਸ਼ਮੂਲੀਅਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਬਲਦੇਵ ਸਿੰਘ ਗੋਸਲ ਸਰਪ੍ਰਸਤ ਦੇ ਨਾਲ ਗੁਰਿੰਦਰਜੀਤ ਸਿੰਘ ਵਾਲੀਆ, ਰਾਜ ਕੁਮਾਰ ਗਰਗ, ਰਾਜ ਕੁਮਾਰ ਅਰੋੜਾ, ਸੁਰਿੰਦਰ ਪਾਲ ਸਿੰਘ ਸਿਦਕੀ, ਓ ਪੀ ਅਰੋੜਾ, ਪੇ੍ਮ ਚੰਦ ਗਰਗ, ਸੀ੍ਮਤੀ ਸੰਤੋਸ਼ ਆਨੰਦ ਅਤੇ ਕੁਸ਼ਲਿਆ ਦੇਵੀ ਸ਼ਾਮਲ ਹੋਏ।

ਸਭ ਤੋਂ ਪਹਿਲਾਂ ਚਲਾਣਾ ਕਰ ਚੁੱਕੇ ਸੰਸਥਾ ਦੇ ਮੈਂਬਰਾਂ ਨੂੰ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ ਗਈ। ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਸੀਨੀਅਰ ਮੀਤ ਪ੍ਰਧਾਨ ਗੁਰਿੰਦਰਜੀਤ ਸਿੰਘ ਵਾਲੀਆ ਨੇ ਸੰਸਥਾ ਵੱਲੋਂ ਬਜ਼ੁਰਗਾਂ ਦੀ ਸਿਹਤ ਤੰਦਰੁਸਤੀ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਦਸਦੇ ਹੋਏ ਸਵਾਗਤੀ ਸ਼ਬਦ ਕਹੇ। ਉਪਰੰਤ ਨਰਾਤਾ ਰਾਮ ਸਿੰਗਲਾ, ਰਾਜ ਕੁਮਾਰ ਅਰੋੜਾ, ਸੁਰਿੰਦਰ ਪਾਲ ਸਿੰਘ ਸਿਦਕੀ , ਸੋਮ ਨਾਥ, ਬਲਦੇਵ ਸਿੰਘ ਗੋਸਲ ਨੇ ਜਨਮ ਦਿਨ ਵਾਲੇ ਮੈਂਬਰਾਂ ਸਮੇਤ ਰਾਜ ਕੁਮਾਰ ਅਰੋੜਾ ਨੂੰ ਸਰਬਸੰਮਤੀ ਨਾਲ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਬਨਣ ਤੇ ਅਤੇ ਭੁਪਿੰਦਰ ਸਿੰਘ ਜੱਸੀ ਨੂੰ ਐਸੋਸੀਏਸ਼ਨ ਦੇ ਸੰਗਰੂਰ ਯੂਨਿਟ ਦੇ ਸਰਬਸੰਮਤੀ ਨਾਲ ਜਨਰਲ ਸਕੱਤਰ ਬਣਾਏ ਜਾਣ ਤੇ ਮੁਬਾਰਕਾਂ ਅਤੇ ਸੁ਼ਭ ਇਛਾਵਾਂ ਦਿੱਤੀਆਂ ।

ਆਪ ਨੇ ਖੁਸ਼ਹਾਲ ਜੀਵਨ ਜਿਊਣ ਦੇ ਨੁਕਤੇ ਸਾਂਝੇ ਕੀਤੇ ਅਤੇ ਸਮਾਜ ਸੇਵਾ ਲਈ ਪੇ੍ਰਿਤ ਕੀਤਾ। ਮੋਹਨ ਸ਼ਰਮਾ ਨੇ ਸੰਸਥਾ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਕਰਵਾਏ ਗਏ ਧਾਰਮਿਕ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਸੰਸਥਾ ਮੈਂਬਰਾਂ ਨੂੰ ਕਿਰਿਆਸ਼ੀਲ ਰਹਿਣ ਦਾ ਸੰਦੇਸ਼ ਦਿੱਤਾ। ਜਯੋਤੀ ਵਧਾਵਨ ਮੈਨੇਜਰ ਨੇ ਡੀ ਸੀ ਬੀ ਬੈਂਕ ਵੱਲੋਂ ਸੀਨੀਅਰ ਸਿਟੀਜ਼ਨਜ ਨੂੰ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਤੇ ਸੰਸਥਾ ਦਫ਼ਤਰ ਵਿਖੇ ਪਿਛਲੇ ਦਿਨੀਂ ਹੋਮੀ ਭਾਬਾ ਹਸਪਤਾਲ ਸੰਗਰੂਰ ਵੱਲੋਂ ਲਗਾਏ ਗਏ ਕੈਂਸਰ ਜਾਗਰੂਕਤਾ ਕੈਂਪ ਸਬੰਧੀ ਵਧੀਆ ਸੇਵਾਵਾਂ ਨਿਭਾਉਣ ਵਾਲੇ ਸੰਸਥਾ ਦੇ ਪ੍ਰਧਾਨ, ਜਨਰਲ ਸਕੱਤਰ ਦੇ ਨਾਲ ਸੁਧੀਰ ਵਾਲੀਆ, ਗੁਰਿੰਦਰਜੀਤ ਸਿੰਘ ਵਾਲੀਆ, ਅਮਰਜੀਤ ਸਿੰਘ ਪਾਹਵਾ, ਰਾਜ ਕੁਮਾਰ ਗਰਗ, ਸੁਰਿੰਦਰ ਪਾਲ ਸਿੰਘ ਸਿਦਕੀ, ਪੇ੍ਮ ਚੰਦ ਗਰਗ, ਬਲਵੰਤ ਸਿੰਘ ਹੇਅਰ, ਡਾ ਨਰਵਿੰਦਰ ਸਿੰਘ ਕੌਸ਼ਲ, ਡਾ ਇਕਬਾਲ ਸਿੰਘ, ਵਿਨੋਦ ਮਘਾਨ, ਸੁਰਿੰਦਰ ਸੋ਼ਰੀ, ਅਵਿਨਾਸ਼ ਸ਼ਰਮਾ, ਲਾਭ ਸਿੰਘ ਢੀਂਡਸਾ, ਗੁਰਮੀਤ ਸਿੰਘ ਕਾਲੜਾ, ਵਰਿੰਦਰ ਬਜਾਜ, ਬਾਲ ਕਿ੍ਸ਼ਨ ਸ਼ਰਮਾ, ਸੀ੍ਮਤੀ ਸੰਤੋਸ਼ ਆਨੰਦ, ਕੁਸ਼ਲਿਆ ਦੇਵੀ ਆਦਿ ਨੂੰ ਪ੍ਸੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਮਾਸਟਰ ਫ਼ਕੀਰ ਚੰਦ, ਸੁਰਜੀਤ ਸਿੰਘ, ਆਰ ਐਸ ਮਦਾਨ, ਗੁਰਮੀਤ ਸਿੰਘ ਵੱਲੋਂ ਗੀਤਾਂ ਰਾਹੀਂ ਪੇਸ਼ ਕੀਤੇ ਸਭਿਆਚਾਰਕ ਪ੍ਰੋਗਰਾਮ ਤੋਂ ਬਾਅਦ ਭਾਰਤੀ ਰੇਲਵੇ ਦੇ ਸੁਖਦੇਵ ਸਿੰਘ, ਹੈਪੀ ਜਿੰਦਲ (ਜਿੰਦਲ ਬੁੱਕ ਡਿਪੋ) , ਜਯੋਤੀ ਵਧਾਵਨ ਅਤੇ ਊਸ਼ਾ ਸੱਚਦੇਵਾ, ਪੰਕਜ ਸੱਚਦੇਵਾ,( ਸਵ: ਵੇਦ ਪ੍ਰਕਾਸ਼ ਸੱਚਦੇਵਾ ਪਰਿਵਾਰ) ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਸਾਹਿਤਕਾਰ ਸੱਤਦੇਵ ਸ਼ਰਮਾ ਨੇ ਆਪਣੀਆਂ ਲਿਖੀਆਂ ਪੁਸਤਕਾਂ ਸੰਸਥਾ ਦੀ ਲਾਇਬਰੇਰੀ ਲਈ ਭੇਂਟ ਕੀਤੀਆਂ।ਉਪਰੰਤ ਜਨਮ ਦਿਨ ਵਾਲੇ ਮੈਂਬਰਾਂ ਸਤਵੰਤ ਸਿੰਘ ਮੌੜ, ਸੁਰਜੀਤ ਸਿੰਘ, ਸੁਭਾਸ਼ ਚੰਦ ਅਰੋੜਾ, ਦਲਵਾਰਾ ਸਿੰਘ ਚਹਿਲ,ਸਤਪਾਲ ਸਿੰਗਲਾ, ਦੇਵ ਰਾਜ ਗਰਗ, ਵਿਜੈ ਕੁਮਾਰ ਗੋਇਲ,ਮੋਹਨ ਸ਼ਰਮਾ, ਲਾਜ ਦੇਵੀ ਆਦਿ ਨੂੰ ਹਾਰ ਪਾ ਕੇ ਅਤੇ ਗਿਫਟ ਆਈਟਮ ਦੇ ਕੇ ਪ੍ਰਧਾਨਗੀ ਮੰਡਲ ਦੇ ਨਾਲ ਵਿਨੋਦ ਮਘਾਨ,ਓ ਪੀ ਅਰੋੜਾ, ਕੁਲਵੰਤ ਸਿੰਘ ਕਸਕ, ਹਰੀ ਦਾਸ ਸ਼ਰਮਾ, ਹਰਬੰਸ ਸਿੰਘ ਕੁਮਾਰ, ਜਤਿੰਦਰ ਗੁਪਤਾ, ਪਰਮਜੀਤ ਕੌਰ ਵਾਲੀਆ, ਸਰੋਜ ਕੜਵਲ, ਕੁਲਦੀਪ ਕੌਰ, ਸੰਤੋਸ਼ ਸਿੰਗਲਾ ਆਦਿ ਨੇ ਸਨਮਾਨਿਤ ਕੀਤਾ ।ਪਾਲਾ ਮੱਲ ਸਿੰਗਲਾ ਨੇ ਸੰਸਥਾ ਵੱਲੋਂ ਕਰਵਾਏ ਧਾਰਮਿਕ ਸਮਾਗਮ ਵਿੱਚ ਯੋਗਦਾਨ ਪਾਉਣ ਵਾਲੇ ਸਹਿਯੋਗੀਆਂ ਅਤੇ ਸਮਾਗਮ ਵਿੱਚ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ।

Google search engine