ਬਾਪੂ

ਉਂਗਲ ਫੜ ਕੇ ਮੈਨੂੰ ਚੱਲਣਾ ਸਿਖਾਇਆ।
ਮੇਰੇ ਮੂੰਹੋਂ ਨਿਕਲੀ ਹਰ ਗੱਲ ਨੂੰ ਪੁਗਾਇਆ।
ਮੇਰੀ ਖਾਤਰ ਆਪਣੀਆ ਜਰੂਰਤਾਂ ਨੂੰ ਭੁਲਾਇਆ ।
ਹਨੇਰੇ ਵਿੱਚ ਫਸੀ ਨੂੰ ਸੂਰਜ ਬਣ ਕੇ ਰੁਸ਼ਨਾਇਆ।
ਭੁੱਖ ਨੂੰ ਸਹਾਰ ਪਹਿਲਾਂ ਮੈਨੂੰ ਖਵਾਇਆ।
ਦੇਖ ਕੇ ਵਿੱਚ ਤਕਲੀਫ ਦੇ ਮੈਨੂੰ
ਮੇਰਾ ਹਰ ਦਰਦ ਆਪ ਵੰਡਾਇਆ।
ਦਿਨ ਰਾਤ ਕਰਕੇ ਮਿਹਨਤ ਮੇਰੇ ਲਈ
ਮੇਰੀਆਂ ਇੱਛਾਵਾਂ ਨੂੰ ਪੂਰਾ ਕਰਾਇਆ।
ਚੁਗ ਕੇ ਮੇਰੀ ਜ਼ਿੰਦਗੀ ਵਿਚੋਂ ਸਾਰੇ ਦੁੱਖ
ਖੁਸ਼ੀਆਂ ਦਾ ਤਾਜ ਮੇਰੇ ਸਿਰ ਪਹਿਨਾਇਆ।
ਮੇਰੀ ਗਲਤੀ ਕਰਨ ਤੇ ਪਿਆਰ ਨਾਲ ਸਮਝਾਇਆ।
ਸਾਰੀ ਦੁਨੀਆ ਵਿਰੁੱਧ ਹੋਣ ਤੇ ਨਾਲ ਖੜ੍ਹ
ਜ਼ਮਾਨੇ ਨਾਲ ਲੜਨ ਲਈ ਹੌਂਸਲਾ ਵਧਾਇਆ।
ਮੇਰੇ ਸੁਪਨਿਆਂ ਦੀ ਉਡਾਰੀ ਭਰਨ ਲਈ
ਖੁਦ ਖੰਭ ਬਣ ਕੇ ਮੈਨੂੰ ਆਪ ਉਡਾਇਆ।
ਕਿਵੇਂ ਕਰਾ ਤੇਰੇ ਪਿਆਰ ਨੂੰ ਮੈਂ ਬਿਆਨ ਬਾਪੂ
ਤੇਰੇ ਪਿਆਰ ਨੂੰ ਬਿਆਨਣ ਲਈ ਕੁਝ ਲਿਖਣਾ ਨਾ ਆਇਆ।
ਤੂੰ ਰਹੇ ਸਲਾਮਤ ਇਹੀ ਹੈ ਦੁਆ ਮੇਰੀ ਬਸ
ਖੁਸ਼ਕਿਸਮਤ ਹਾਂ ਮੈਂ ਕਿ ਤੇਰਾ ਪਿਆਰ ਮੇਰੇ ਹਿੱਸੇ ਆਇਆ।
ਰਮਣੀਕ ਕੌਰ
ਮੁਕਤਸਰ
7340826330
ਪਤਰਕਾਰ – ਕਮਲੇਸ਼ ਗੋਇਲ ਖਨੌਰੀ