ਪੰਜਾਬ ਸਰਕਾਰ ਨਸ਼ੇ ਤੋਂ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕਰੇ — ਗੁੱਜਰਾਂ

ਸੰਗਰੂਰ 30 ਜੁਲਾਈ (ਸੁਖਵਿੰਦਰ ਸਿੰਘ ਬਾਵਾ)-

-ਚਿੱਟੇ ਵਰਗੇ ਮਾਰੂ ਨਸ਼ੇ ਨੂੰ ਰੋਕਣ ਤੋਂ ਲਾਚਾਰ ਸਿਸਟਮ ਕਾਰਨ ਪਿੰਡ, ਨਗਰ, ਨਿਗਮ ਅਤੇ ਸ਼ਹਿਰ ਪੂਰੀ ਤਰ੍ਹਾਂ ਇਸ ਮਾਰੂ ਨਸ਼ੇ ਦੀ ਲਪੇਟ ਵਿੱਚ ਆ ਗਏ ਹਨ। ਹੁਣ ਤੱਕ ਪੁਲਿਸ ਅਧਿਕਾਰੀਆਂ ਦੀ ਜਿੰਮੇਵਾਰੀ ਤਹਿ ਕਰਨ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਸਿਰਫ਼ ਗੱਲਾਂ ਹੀ ਹੋਈਆਂ ਹਨ। ਜ਼ਿੰਮੇਵਾਰ ਅਧਿਕਾਰੀਆਂ ਨੂੰ ਇਲਾਕੇ ਅੰਦਰ ਚਿੱਟਾ ਵਿਕਣ ਤੇ ਜਵਾਬਦੇਹ ਬਣਾਉਣ ਦੀ ਕਵਾਇਦ ਸ਼ੁਰੂ ਨਹੀਂ ਹੋ ਸਕੀ। ਸਗੋਂ ਇਸਦੇ ਉਲਟ ਨਸ਼ਿਆਂ ਤੋਂ ਚਿੰਤਿਤ ਲੋਕ ਜਾਨ ਤਲੀ ਤੇ ਧਰ ਨਸ਼ਾ ਵੇਚਣ ਵਾਲਿਆਂ ਨੂੰ ਹੱਥ ਪਾਉਂਦੇ ਹਨ ਤਾਂ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਵਾਲੇ ਸੇਵਕਾਂ ਤੇ ਪਰਚੇ ਦਰਜ਼ ਕਰ ਦਿੱਤੇ ਜਾਂਦੇ ਹਨ। ਜ਼ੋ ਅਤਿ ਨਿੰਦਣਯੋਗ ਘਿਨਾਉਣਾ ਕਿਰਦਾਰ ਹੈ।

ਇੰਜ ਗੁੱਜਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਚੀਮਾਂ ਸਾਹਿਬ ਨੂੰ ਭਾਵੁਕ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਪੱਧਰ ਤੇ ਸਰਕਾਰ ਦੀਆਂ ਨਸਾਂ ਵਿਰੋਧੀ ਕਮੇਟੀਆਂ ਵਿੱਚੋਂ ਡੰਮੀ ਮੂਰਤਾਂ ਨੂੰ ਬਾਹਰ ਕਰਕੇ ਸੁੱਚੇ ਕਿਰਦਾਰ ਵਾਲੇ ਨਸ਼ਾ ਵਿਰੋਧੀ ਲੋਕਾਂ ਨੂੰ ਸ਼ਾਮਲ ਕਰਕੇ ਪੁਨਰਗਠਨ ਕੀਤਾ ਜਾਵੇ ਅਤੇ ਨਸ਼ਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਬਣਾਈਆਂ ਇਹਨਾਂ ਕਮੇਟੀ ਮੈਂਬਰਾਂ ਦੇ ਡੋਪ ਟੈਸਟ ਪਾਜੇਟਿਵ ਆਉਣਗੇ।

ਪੰਜਾਬ ਪੁਲਿਸ ਦੇ ਥਾਣਿਆਂ ਨੂੰ ਲੋਕਾਂ ਦੇ ਸਹਿਯੋਗ ਨਾਲ ਚਿੱਟੇ ਵਰਗੇ ਮਾਰੂ ਨਸ਼ਿਆਂ ਦੇ ਖਾਤਮੇ ਲਈ ਪਹੁੰਚ ਕਰਨ ਦੇ ਹੁਕਮ ਸਹੀ ਰੂਪ ਵਿੱਚ ਲਾਗੂ ਕੀਤੇ ਜਾਣ ਦੀ ਕਵਾਇਦ ਤੇਜ਼ ਕੀਤੀ ਜਾਵੇ। ਤਾਂ ਜ਼ੋ ਲੋਕਾਂ ਨੂੰ ਨਸ਼ਿਆਂ ਦੇ ਸੰਤਾਪ ਤੋਂ ਰਾਹਤ ਮਿਲ ਸਕੇ।

ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਤੋਂ, ਬੇਆਸ ਪੰਜਾਬ ਨੂੰ ਆਪ ਸਰਕਾਰ ਤੋਂ ਨਸ਼ਿਆਂ ਦੇ ਖਾਤਮੇ ਲਈ ਵੱਡੀ ਆਸ ਹੈ। ਇਸ ਸਮੇਂ ਸੂਬਾ ਪ੍ਰਧਾਨ ਇੰਜ ਅਵਤਾਰ ਸਿੰਘ ਸ਼ੇਰਗਿੱਲ , ਇੰਜ ਦਵਿੰਦਰ ਸਿੰਘ ਪਿਸ਼ੌਰ, ਇੰਜ ਭਾਨ ਸਿੰਘ ਜੱਸੀ ਪੇਧਨੀ, ਇੰਜ ਚਰਨਜੀਤ ਸਿੰਘ ਅਲੀਪੁਰ ਵੀ ਹਾਜ਼ਰ ਸਨ।।