ਪੰਜਾਬ ਚ ਰੋਜ਼ਾਨਾ ਹੋ ਰਹੀ ਗੁੰਡਾਗਰਦੀ ਦਾ ਜਵਾਬ ਦੇਵੇਗੀ ਪੰਜਾਬ ਦੀ ਜਨਤਾ ..ਪਰਮਾਨੰਦ ਕਾਸਲ
ਸੁਨਾਮ ਊਧਮ ਸਿੰਘ ਵਾਲਾ 19 ਜੂਨ (ਅੰਸ਼ੂ ਡੋਗਰਾ)ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਚੱਲ ਰਹੀ ਹੈ ਅਤੇ ਰੋਜ਼ਾਨਾ ਹੋ ਰਹੀ ਗੁੰਡਾਗਰਦੀ ਦਾ ਜਵਾਬ ਪੰਜਾਬ ਦੀ ਜਨਤਾ ਸੰਗਰੂਰ ਦੀ ਲੋਕ ਸਭਾ ਚੋਣਾਂ ਚ ਦੇਵੇਗੀ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਸੀਨੀਅਰ ਕਾਂਗਰਸੀ ਨੇਤਾ ਪਰਮਾਨੰਦ ਕਾਂਸਲ ਨੇ ਕਿਹਾ ਕਿ ਦਲਵੀਰ ਗੋਲਡੀ ਜੀ ਨੌਜਵਾਨ ਅਤੇ ਮਿਹਨਤੀ ਲੀਡਰ ਹਨ ਉਨ੍ਹਾਂ ਨੇ ਆਪਣੇ ਹਲਕੇ ਚ ਜਿਹੜੇ ਕੰਮ ਕੀਤੇ ਹਨ ਅੱਜ ਲੋਕ ਉਸ ਨੂੰ ਯਾਦ ਕਰਦੇ ਹਨ ਉਨ੍ਹਾਂ ਨੇ ਸਦਾ ਆਪਣੇ ਲੋਕਾਂ ਦੇ ਹਿੱਤਾਂ ਲਈ ਕੰਮ ਕੀਤੇ ਹਨ ਜਿਸ ਨੂੰ ਲੈ ਕੇ ਅੱਜ ਸੰਗਰੂਰ ਲੋਕ ਸਭਾ ਚੋਣਾਂ ਚ ਹਰ ਉਮਰ ਦੇ ਵਿਅਕਤੀ ਵਲੋ ਦਲਵੀਰ ਗੋਲਡੀ ਨੂੰ ਜਿਤਾਉਣ ਦਾ ਫੈਸਲਾ ਕਰ ਦਿੱਤਾ ਹੈ ਅਤੇ ਆਉਣ ਵਾਲੀ 23 ਤਾਰੀਖ ਨੂੰ ਲੋਕ ਵੱਧ ਤੋਂ ਵੱਧ ਕਾਂਗਰਸ ਨੂੰ ਵੋਟਾਂ ਪਾ ਕੇ ਜਿਤਾਉਣਗੇ
ਇਸ ਮੌਕੇ ਜਗਜੀਤ ਸਿੰਘ ਦਰਦੀ,ਗੁਰਮੀਤ ਸਰਮਾ,ਹਰਮੇਸ ਮੇਸੀ, ,ਜਸਵਿੰਦਰ ਰੰਧਾਵਾ ਪਟਿਆਲਾ,ਟੀਨਾ ਚੌਧਰੀ ਪਠਾਨਕੋਟ ਆਦਿ ਮੌਜੂਦ ਸੀ
ਟਿੱਪਣੀ ਕਰਨ ਲਈ ਤੁਹਾਨੂੰ ਦਾਖਲ ਹੋਣਾ ਪਵੇਗਾ।