ਸੰਗਰੂਰ 22 ਜੁਲਾਈ:(ਭੁਪਿੰਦਰ ਵਾਲੀਆਂ) ਪੰਜਾਬ ਨੂੰ ਐਮ.ਐੱਸ.ਪੀ ਕਮੇਟੀ ਤੋਂ ਬਾਹਰ ਰੱਖਣ ਦੇ ਫੈਸਲੇ ਦੀ ਨਿੰਦਾ ਕਰਦਿਆ ਗੁਰਮੇਲ ਸਿੰਘ ਘਰਾਚੋਂ,ਅਤੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਡੇ ਖੇਤੀ ਪ੍ਰਧਾਨ ਸੂਬੇ ਪੰਜਾਬ ਨੂੰ ਐਮ.ਐੱਸ.ਪੀ ਸਬੰਧੀ ਬਣਾਈ ਗਈ ਕਮੇਟੀ ਵਿੱਚੋਂ ਬਾਹਰ ਰੱਖਕੇ ਕੇਂਦਰ ਸਰਕਾਰ ਸਾਡੇ ਸੂਬੇ ਦੇ ਕਿਸਾਨਾਂ ਨਾਲ ਧੋਖਾ ਕਮਾ ਰਹੀ ਹੈ,ਪਰ ਕੇਂਦਰ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਦੇਸ਼ ਵਿੱਚ ਹਰੀ ਕ੍ਰਾਂਤੀ ਲੈ ਕੇ ਆਉਣ ਵਾਲੇ ਪੰਜਾਬ ਦੇ ਅਣਖੀ ਅਤੇ ਮਿਹਨਤੀ ਲੋਕ ਆਪਣਾ ਹੱਕ ਚੰਗੀ ਤਰ੍ਹਾਂ ਲੈਣਾ ਜਾਣਦੇ ਹਨ ਜਿਸ ਦੀ ਤਾਜ਼ਾ ਉਦਾਹਰਣ ਤਿੰਨ ਕਾਲੇ ਖੇਤੀ ਕਨੂੰਨਾਂ ਨੂੰ ਵਾਪਸ ਕਰਵਾਉਣਾ ਹੈ ਜਿਸ ਨੂੰ ਪੂਰੇ ਸੰਸਾਰ ਨੇ ਵੇਖਿਆ ਹੈ। ਇਸ ਲਈ ਮੋਦੀ ਸਰਕਾਰ ਨੂੰ ਇਸ ਤੇ ਮੁੜ ਤੋ ਵਿਚਾਰ ਕਰਨਾ ਚਾਹੀਦਾ ਹੈ ਅਤੇ ਪੰਜਾਬ ਨੂੰ ਇਸ ਕਮੇਟੀ ਵਿੱਚ ਨੁਮਾਇੰਦਗੀ ਜਰੂਰ ਦੇਣੀ ਚਾਹੀਦੀ ਹੈ ਇਸ ਮੌਕੇ ਸੀਨੀਅਰ ਆਗੂ ਸਾਬਕਾ ਸਰਪੰਚ ਗੁਰਚਰਨ ਸਿੰਘ ਈਲਵਾਲ ਜਿਲਾ ਜਰਨਲ ਸਕੱਤਰ ਐਸ ਈ ਵਿੰਗ ਸ਼ਕਤੀ ਸਿੰਘ, ਸਰਕਲ ਪ੍ਰਧਾਨ ਸੋਨੂੰ ਸਿੰਘ ਮੌਜੂਦ ਸਨ।