ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਜਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦੇ ਅਹੁਦੇਦਾਰਾਂ ਦਾ ਐਲਾਨ

ਜਿਲ੍ਹਾ ਕਾਂਗਰਸ ਕਮੇਟੀ ਵਿੱਚ ਸ਼ਾਮਲ ਸੰਗਰੂਰ ਸ਼ਹਿਰ ਦੇ ਕਾਂਗਰਸੀ ਆਗੂ

ਸੰਗਰੂਰ, 4 ਅਗਸਤ (ਸੁਖਵਿੰਦਰ ਸਿੰਘ ਬਾਵਾ)

-ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਲ੍ਹਾ ਕਾਂਗਰਸ ਸੰਗਰੂਰ ਦੇ ਅਹੁਦੇਦਾਰਾਂ ਦੇ ਨਾਮਾ ਦਾ ਐਲਾਨ ਕਰ ਦਿੱਤਾ ਹੈ।

ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਇੰਚਾਾਰਜ ਕੈਪਟਨ ਸੰਦੀਪ ਸਿੰਘ ਸੰਧੂ ਵਲੋੋਂ 137 ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਜਿਲ੍ਹਾ ਕਾਂਗਰਸ ਦਾ ਇਕ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ 24, ਜਨਰਲ ਸਕੱਤਰ 51, ਸਕੱਤਰ 49 , ਬੁਲਾਰੇ 5, ਇਕ ਕੈਸ਼ੀਅਰ, 2 ਅਫਿਸ ਸਕੱਤਰ, ਪ੍ਰੈਸ ਮੀਡੀਆ ਇੰਚਾਰਜ਼, ਇਕ ਸੋਸਲ ਮੀਡੀਆਂ ਇੰਚਰਜ਼ ਦੇ ਨਾਮ ਸ਼ਾਮਲ ਕੀਤੇ ਹਨ।

ਜਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਦੀ ਅਗਵਾਈ ਵਾਲੀ ਜਿਲ੍ਹਾ ਕਮੇਟੀ ਵਿਚ ਸੰਗਰੂਰ ਦੇ ਕਈ ਸੀਨੀਅਰ ਕਾਂਗਰਸੀਆਂ ਨੂੰ ਸ਼ਾਮਲ ਕੀਤਾ ਗਿਆ । ਸੰਗਰੂਰ ਸ਼ਹਿਰ ਦੇ ਜਿਨ੍ਹਾਂ ਕਾਂਗਰਸੀ ਆਗੂਆਂ ਨੂੰ ਜਿਲ੍ਹਾ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ,  ਉਹਨਾਂ ਵਿਚ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਪਹਿਲਾ ਵੀ ਇਸ ਅਹੁਦੇ ਤੇ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਮੀਤ ਪ੍ਰਧਾਨਾਂ ਵਿੱਚ ਸੰਗਰੂਰ ਨਗਰ ਕੌਂਸਲ ਦੇ 3 ਸਾਬਕਾ ਪ੍ਰਧਾਨਾ ਸਮੇਤ ਐਡਵੋਕੇਟ ਪਰਮਿੰਦਰ ਬਜਾਜ, ਐਡਵੋਕੇਟ ਮਹੇਸ਼ ਕੁਮਾਰ ਮੇਸ਼ੀ, ਹਰਬੰਸ ਲਾਲ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਬਿੰਦਰ ਬਾਂਸਲ ਨੂੰ ਸ਼ਾਮਲ ਕੀਤਾ ਗਿਆ ਹੈ।

ਜਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ ਦੀ ਸੂਚੀ ਵਿਚ ਸੰਗਰੂਰ ਸ਼ਹਿਰ ਦੇ ਦੋ ਕਾਂਗਰਸੀ ਆਗੂਆਂ ਨਰੇਸ਼ ਗਾਬਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੰਗਰੂਰ ਅਤੇ ਰਣਵੀਰ ਕੁਮਾਰ ਨੂੰ ਜੁੰਮੇਵਾਰੀ ਮਿਲੀ ਹੈ। ਇਸੇ ਤਰ੍ਹਾ ਹੀ ਸਕੱਤਰ ਵਿਚ ਕਾਂਗਰਸੀ ਆਗੂ ਜਗਜੀਤ ਸਿੰਘ ਕਾਲਾ, ਜਸਪਾਲ ਵਲੇਚਾ, ਮਨਦੀਪ ਕੌਰ, ਸੰਜੇ ਬਾਂਸਲ ਅਤੇ ਹਾਕਮ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਜਿਲ੍ਹਾ ਕਾਂਗਰਸ ਕਮੇਟੀ ਦੇ ਬੁਲਾਰਿਆ ਵਿਚ ਹਰਪਾਲ ਸਿੰਘ ਸੋਨੀ ਨੂੰ ਸੰਗਰੂਰ ਸ਼ਹਿਰ ਤੋਂ ਜੁੰਮੇਵਾਰੀ ਮਿਲੀ ਹੈ ।