ਤਾਲਮੇਲ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 8,9, ਅਤੇ 10 ਸਤੰਬਰ ਦੇ ਸਮਾਗਮਾਂ ਦੀ ਹੋਈ ਵਿਉਂਤਬੰਦੀ
ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਭਰਨਗੇ ਹਾਜ਼ਰੀ
ਸੰਗਰੂਰ 1 ਸਤੰਬਰ (ਸੁਖਵਿੰਦਰ ਸਿੰਘ ਬਾਵਾ)-
ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸ਼ਰਧਾ ਪੂਰਬਕ ਮਨਾਉਣ ਹਿਤ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਸਬੰਧ ਵਿੱਚ ਤਾਲਮੇਲ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਇਸਤਰੀ ਸਤਿਸੰਗ ਸਭਾਵਾਂ ਦੇ ਮੈਂਬਰਾਂ ਨਾਲ ਜਸਵਿੰਦਰ ਸਿੰਘ ਪਿ੍ੰਸ ਮੁਖੀ ਤਾਲਮੇਲ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ।
ਹਰਪ੍ਰੀਤ ਸਿੰਘ ਪ੍ਰੀਤ ਜਨਰਲ ਸਕੱਤਰ ਨੇ ਸਵਾਗਤ ਕਰਦਿਆਂ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ 8,9 ਸਤੰਬਰ ਦੀ ਰਾਤਰੀ ਨੂੰ ਅਤੇ 10 ਸਤੰਬਰ ਨੂੰ ਸਵੇਰੇ ਹੋਣਗੇ। ਦਲਬੀਰ ਸਿੰਘ ਬਾਬਾ, ਸਤਨਾਮ ਸਿੰਘ ਦਮਦਮੀ, ਭਾਈ ਗੁਰਧਿਆਨ ਸਿੰਘ ਦੁਆਰਾ ਕੀਤੇ ਵਿਸ਼ੇਸ਼ ਉੱਦਮ ਸਦਕਾ 8 ਸਤੰਬਰ ਦੀ ਰਾਤਰੀ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਸਿਮਰਪੀ੍ਤ ਸਿੰਘ ਅਤੇ ਭਾਈ ਹਰਜੋਤ ਸਿੰਘ ਜ਼ਖ਼ਮੀ, ਭਾਈ ਸੁ਼ਭਦੀਪ ਸਿੰਘ 9 ਸਤੰਬਰ ਦੀ ਰਾਤਰੀ ਅਤੇ ਭਾਈ ਸੰਦੀਪ ਸਿੰਘ 10 ਸਤੰਬਰ ਸਵੇਰ ਦੇ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰਨਗੇ ਜਦੋਂ ਕਿ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਬਲਵਿੰਦਰ ਸਿੰਘ ਡੇਹਰਾਦੂਨ ਵਾਲੇ 9 ਸਤੰਬਰ ਦੀ ਰਾਤਰੀ ਅਤੇ 10 ਸਤੰਬਰ ਸਵੇਰ ਦੇ ਸਮਾਗਮ ਵਿੱਚ ਸੰਗਤਾਂ ਨਾਲ ਕਥਾ ਵਿਚਾਰ ਕਰਨਗੇ।
ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਵੀਰ ਸਿੰਘ ਕੋਹਾੜਕਾ ਦਾ ਜਥਾ ਰੋਜ਼ਾਨਾ ਕੀਰਤਨ ਦਰਬਾਰ ਦੀ ਆਰੰਭਤਾ ਕਰੇਗਾ।ਸੁਰਿੰਦਰ ਪਾਲ ਸਿੰਘ ਸਿਦਕੀ ਪੈ੍ਸ ਸਕੱਤਰ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ੍ ਆਖੰਡ ਪਾਠ ਦੇ ਭੋਗ 8 ਸਤੰਬਰ ਨੂੰ ਸਵੇਰੇ 8 ਵਜੇ ਪਾਏ ਜਾਣਗੇ ਅਤੇ 10 ਸਤੰਬਰ ਨੂੰ ਸਵੇਰੇ 8 ਤੋਂ 10 ਵਜੇ ਤੱਕ ਇਸਤਰੀ ਸਤਿਸੰਗ ਸਭਾਵਾਂ ਵੱਲੋਂ ਸੀ੍ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਕੀਤਾ ਜਾਵੇਗਾ।
ਜਸਵਿੰਦਰ ਸਿੰਘ ਪਿ੍ੰਸ, ਰਾਜਵਿੰਦਰ ਸਿੰਘ ਲੱਕੀ,ਪਰਮਿੰਦਰ ਸਿੰਘ ਸੋਬਤੀ, ਗੁਰਵਿੰਦਰ ਸਿੰਘ ਸਰਨਾ, ਗੁਰਮੀਤ ਸਿੰਘ ਸਾਹਨੀ, ਭਾਈ ਸੁੰਦਰ ਸਿੰਘ ਹੈੱਡ ਗ੍ਰੰਥੀ ਆਦਿ ਪ੍ਰਬੰਧਕਾਂ ਦੀ ਦੇਖ ਰੇਖ ਹੇਠ ਸਮਾਗਮ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਨਰਿੰਦਰ ਪਾਲ ਸਿੰਘ ਸਾਹਨੀ, ਗੁਰਿੰਦਰ ਸਿੰਘ ਗੁਜਰਾਲ, ਗੁਰਿੰਦਰ ਵੀਰ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ , ਹਾਕਮ ਸਿੰਘ, ਜਤਿੰਦਰ ਸਿੰਘ ਰੇਖੀ, ਭਾਈ ਸਤਵਿੰਦਰ ਸਿੰਘ ਭੋਲਾ, ਭਾਈ ਗੁਰਪ੍ਰੀਤ ਸਿੰਘ ਮੰਗਵਾਲ, ਜਤਿੰਦਰ ਪਾਲ ਸਿੰਘ ਹੈਪੀ, ਮੋਹਨ ਸਿੰਘ, ਮਹਿੰਦਰ ਕੁਮਾਰ, ਤੇਜਾ ਸਿੰਘ, ਜਗਦੀਪ ਸਿੰਘ, ਸਵਰਨ ਕੌਰ, ਹਰਿੰਦਰ ਕੌਰ, ਰੇਖਾ ਕਾਲੜਾ, ਬਲਵੰਤ ਕੌਰ, ਸੰਤੋਸ਼ ਕੌਰ, ਵਰਿੰਦਰ ਕੌਰ, ਪਰਮਜੀਤ ਕੌਰ ਆਦਿ ਵੱਖ ਵੱਖ ਸੰਸਥਾਵਾਂ ਵੱਲੋਂ ਹਾਜ਼ਰ ਸਨ।