*ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਅਤੇ ਗਾਰਡਨਜ਼ ਐਂਡ ਇਨਵਾਇਰਮੈਂਟ ਸੁਸਾਇਟੀ ਵੱਲੋੰ ਰੱਖੜੀ ਦੇ ਪੱਵਿਤਰ ਤਿਉਹਾਰ ਅਤੇ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਸਮਾਰਟ ਸਕੂਲ ਫ਼ੀਲਖ਼ਾਨਾ ਵਿਖੇ ਬੂਟੇ ਭੇੰਟ ਕੀਤੇ ਗਏ*
ਕਮਲੇਸ਼ ਗੋਇਲ ਖਨੌਰੀ
ਖਨੌਰੀ 11 ਅਗਸ – ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਅਤੇ ਗਾਰਡਨਜ਼ ਐਂਡ ਇਨਵਾਇਰਮੈਂਟ ਸੁਸਾਇਟੀ ਵੱਲੋੰ ਰੱਖੜੀ ਦੇ ਪੱਵਿਤਰ ਤਿਉਹਾਰ ਅਤੇ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਸਮਾਰਟ ਸਕੂਲ ਫ਼ੀਲਖ਼ਾਨਾ ਵਿਖੇ ਬੂਟੇ ਭੇੰਟ ਕੀਤੇ ਗਏ। ਇਸ ਮੌਕੇ ਤੇ ਪ੍ਰਿੰਸੀਪਲ ਡਾ ਰਜਨੀਸ਼ ਗੁਪਤਾ ਨੇ ਕਿਹਾ ਕਿ ਸਾਰੇ ਸੰਸਾਰ ਵਿੱਚ ਗਲੋਬਲ ਵਾਰਮਿੰਗ ਦਾ ਖ਼ਤਰਾ ਮੰਡਰਾ ਰਿਹਾ ਹੈ। ਮੌਸਮ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਰਹੀ ਹੈ। ਵਿਕਾਸ ਦੇ ਨਾਮ ਉੱਤੇ ਬਹੁਤ ਜ਼ਿਆਦਾ ਦਰੱਖਤ ਕੱਟੇ ਜਾ ਰਹੇ ਹਨ ਅਤੇ ਨਵੇਂ ਦਰੱਖਤ ਨਹੀਂ ਲਗਾਏ ਜਾ ਰਹੇ। ਉਨ੍ਹਾਂ ਨੇ ਦੱਸਿਆ ਕਿ ਸਾਨੂੰ ਸਭ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਜਿਸ ਨਾਲ ਵਾਤਾਵਰਣ ਸ਼ੁੱਧ ਹੋਵੇਗਾ ਅਤੇ ਮਨੁੱਖ ਦੀ ਜ਼ਿੰਦਗੀ ਸਿਹਤਮੰਦ ਬਣੇਗੀ। ਇਸ ਮੌਕੇ ਤੇ ਸੁਸਾਇਟੀ ਪ੍ਰਧਾਨ ਵਿਜੈ ਕੁਮਾਰ ਗੋਇਲ ਨੇ ਦੱਸਿਆ ਕਿ ਸਾਨੂੰ ਸਭ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਖਾਸ ਕਰਕੇ ਆਪਣੇ ਜਨਮਦਿਨ ਅਤੇ ਬੱਚਿਆਂ ਦੇ ਜਨਮਦਿਨ ਮੌਕੇ ਸਭ ਨੂੰ ਇੱਕ – ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ । ਇਸ ਮੌਕੇ ਤੇ ਸਕੂਲ ਮੀਡੀਆ ਕੋਆਰਡੀਨੇਟਰ ਅਕਸ਼ੈ ਕੁਮਾਰ, ਕੰਵਰਜੀਤ ਸਿੰਘ ਧਾਲੀਵਾਲ , ਬਲਵਿੰਦਰ ਸਿੰਘ ਜੱਸਲ , ਸਿਮਰਨਪ੍ਰੀਤ ਕੌਰ , ਅਨੁਪਮਾ ਗੁਪਤਾ , ਰੇਸ਼ਮਾ ਕਾਲੜਾ ਆਦਿ ਸਟਾਫ਼ ਮੈੰਬਰਾਨ ਮੌਜੂਦ ਸਨ।