ਪਟਿਆਲਾ ਵੈਲਫੇਅਰ ਸੁਸਾਇਟੀ ਨੇ ਲੋਕਾਂ ਨੂੰ ਵੰਡੇ ਕਪੜੇ ਦੇ ਥੈਲੇ

147

ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਾ ਕਰਨ ਕਾਰਣ ਲੋਕਾਂ ਨੂੰ ਮੂਫਤ ਵੰਡੇ ਕਪੜੇ ਦੇ ਲਿਫਾਫੇ
ਕਮਲੇਸ਼ ਗੋਇਲ ਖਨੌਰੀ
ਖਨੌਰੀ 19 ਜੁਲਾਈ – ਸਰਕਾਰ ਵੱਲੋਂ ਸਿੰਗਲ ਵਰਤੋਂ ਪਲਾਸਟਿਕ ਦੀ ਵਰਤੋਂ ਬੰਦ ਰੇਟ ਕਾਰਟ ਹਰ ਵਿਅਕਤੀ ਨੂੰ ਕੱਪੜੇ ਦੇ ਥੈਲੇ ਜਾਂ ਜੂਟ ਦੇ ਥੈਲੇ ਦੀ ਵਰਤੋਂ ਜ਼ਰੂਰੀ ਬਨਾਉਣੀ ਚਾਹੀਦੀ ਹੈ। ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਾ ਕਾਰਣ ਲੋਕਾਂ ਨੂੰ ਕੱਪੜੇ ਦੇ ਥੈਲੇ ਵੀ ਮੁਫਤ ਵੰਡੇ ਜਾ ਰਹੇ ਹਨ। ਅੱਜ ਸੋਸਾਇਟੀ ਦੇ ਮੈਬਰਾਂ ਨੂੰ ਵੀ ਇਹ ਥੈਲੇ ਵੰਡੇ ਗਏ ਅਤੇ ਅਪੀਲ ਕੀਤੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰਨ। ਸੋਸਾਇਟੀ ਵੱਲੋਂ ਜ਼ਰੂਰਤਮੰਦ ਲੜਕੀਆਂ ਨੂੰ ਰੋਜ਼ਗਾਰ ਵੀ ਦਿੱਤਾ ਜਾ ਰਿਹਾ ਹੈ। ਆਉ ਅਸੀਂ ਸਾਡੇ ਰਲ ਮਿਲ ਕੇ ਹੰਭਲਾ ਮਾਰੀਏ ਤੇ ਵਾਤਾਵਰਨ ਨੂੰ ਸੁੱਧ ਬਣਾਉਣ ਲਈ ਆਪਣਾ ਯੋਗਦਾਨ ਪਾਈਏ। ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੈਅਰਮੈਨ ਸ੍ਰੀ ਆਦਰਸ਼ ਪਾਲ ਵਿੰਗ ਅਤੇ ਮੈਂਬਰ ਸਕੱਤਰ ਸ੍ਰੀ ਕਰਨੇਸ਼ ਗਰਗ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ। ਦਸਵੀਂ ਵਿੱਚ ਵਿਦਿਆਰਥੀਆਂ ਦੀ ਮੈਰਿਟ ਆਉਣ ਤੇ ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜੋ ਸ਼ਲਾਘਾਯੋਗ ਕਦਮ ਹੈ। ਇਹ ਵਿਚਾਰ ਸ੍ਰ ਮਨਜੀਤ ਸਿੰਘ ਨਾਰੰਗ ਆਈ.ਏ.ਐਸ. (ਰਿਟਾਇਰਡ) ਨੇ ਬੱਚਿਆਂ ਨੂੰ ਇਨਾਮ ਦਿੰਦੇ ਹੋਏ ਕਹੇ। ਉਹਨਾਂ ਨਾਲ ਸ੍ਰ ਉਜਾਗਰ ਸਿੰਘ ਸਾਬਕਾ ਡੀ.ਪੀ.ਆਰ.ਓ ਵੀ ਨਾਲ ਸਨ। ਡਾ.ਪ੍ਰਸੋਤਮ ਗੋਇਲ , ਐਮ.ਐਸ. ਸਿੱਧੂ ਹਰਬੰਸ ਬਾਂਸਲ ਪਦਮ ਸ੍ਰੀ ਡਾ. ਆਰ.ਐਲ.ਮਿੱਤਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਵਿਜੈ ਕੁਮਾਰ ਗੋਇਲ ਪ੍ਰਧਾਨ ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਨੇ ਕਿਹਾ ਕਿ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਪਾਲਸਟਿਕ ਦੇ ਲਿਫਾਫੇ ਦੀ ਵਰਤੋਂ ਬੰਦ ਕਰੀਅ ਅਤੇ ਕੱਪੜੇ ਦੇ ਥੈਲੇ ਦੀ ਵਰਤੋਂ ਕਰੀਏ। ਦਸਵੀਂ ਵਿੱਚ ਮੈਰਿਟ ਤੇ ਆਉਣ ਵਾਲੇ ਬੱਚਿਆਂ ਜਸਪ੍ਰੀਤ ਕੌਰ, ਸਿਮਰਨਜੀਤ ਕੌਰ, ਸੁਨਇਨਾ ਰਾਣੀ, ਮਾਨਸੀ. ਸਿਮਰਨਜੀਤ ਕੌਰ, ਖੁਸੀ ਯਾਦਵ, ਸਿਮਰਨ ਕੌਰ , ਮਾਨਸੀ ਸਰਕਾਰੀ ਸਕੂਲ ਨਿਊ ਪਾਵਰ ਹਾਊਸ ਕਾਲੋਨੀ , ਖੁਸੀ, ਸੁਰਜੀਤ ਕੌਰ, ਦਿਵਿਆ ਅੰਜਲੀ, ਵਿਵੇਕ ਬਘੇਲ, ਤਰਨਜੀਤ, ਮਨਪ੍ਰੀਤ ਕੌਰ , ਕ੍ਰਿਸ਼ਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ , ਅਤੇ ਪਲਕ ਸਰਕਾਰੀ ਫੀਲਖਾਨਾ ਸਕੂਲ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸ੍ਰੀ ਐਸ.ਕੇ.ਖੋਸਲਾ ਪ੍ਰਿੰਸੀਪਲ ਡਾ. ਨਰਿੰਦਰ ਕੁਮਾਰ ਪ੍ਰਿੰਸੀਪਲ ਅਤੇ ਅਕਸੈ ਕੁਮਾਰ ਗੋਇਲ ਫੀਲ ਖਾਨਾ ਨੂੰ ਵੀ ਸਨਮਾਨਿਤ ਕੀਤਾ ਗਿਆ। ਸਾਵਨ ਵੀ ਅੱਜ ਮਨਾਇਆ ਗਿਆ l ਇਸ ਅਵਸਰ ਤੇ ਸ੍ਰੀ ਰਾਕੇਸ਼ ਜਿੰਦਰ, ਨਰੇਸ਼ ਮਿੱਤਲ, ਸੁਖਦੇਵ ਕੋਸ਼ਲ, ਰਾਵਿੰਦਰ ਸਿੰਘ ਸਭਰਵਾਰ , ਡਾ. ਅਨਿਲ ਗੋਇਲ ਹਾਜ਼ਰ ਸਨ। ਸ੍ਰੀ ਸਾਗਰ ਸੂਦ , ਬਜੇਦਿੰਰ ਠਾਕੁਰ, ਸ੍ਰੀਮਤੀ ਪੁਨਿਤ ਗੋਇਲ ਅਤੇ ਡਾ. ਸੀਮਾ ਭਾਟਿਆ ਨੇ ਆਪਣੀ ਰਚਨਾਵਾਂ ਨਾਲ ਸਾਰੇ ਲੋਕਾਂ ਦਾ ਮਨ ਮੋਹ ਲਿਆ।

Google search engine