ਨੰਨ੍ਹੀ ਛਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕਰੋੜਾਂ ਰੁਪਏ ਕਿਸ ਖਾਤੇ ਦਿੱਤੇ ਜਾ ਰਹੇ ਹਨ?

ਪੰਜਾਬ ਦੀਆਂ ਧੀਆਂ ਦੀ ਮਦਦ ਕਰਨ ਲਈ ਅਕਾਲੀ ਸਰਕਾਰ ਦੇ ਰਾਜ ਵੇਲੇ ਇਕ ਗੈਰ ਸਰਕਾਰੀ ਸੰਸਥਾ ਦੇਖਣ ਵਿੱਚ ਆਈ ਸੀ, ਨੰਨ੍ਹੀ ਛਾਂ! ਜਿਸ ਨੇ ਧੀਆਂ ਲਈ ਕੰਮ ਕੀਤੇ ਨਹੀਂ ਕੀਤੇ ਇਹ ਤਾਂ ਪਤਾ ਨਹੀਂ ਪਰ ਅਕਾਲੀ ਦਲ ਬਾਦਲ ਦਾ ਜਨ ਸੰਪਰਕ ਦਾ ਕੰਮ ਬਾਖ਼ੂਬੀ ਨੇਪਰੇ ਚੜ੍ਹਾਇਆ ਹੈ।

ਉਸੇ ਸੰਸਥਾ ਨੰਨ੍ਹੀ ਛਾਂ ਦੀ ਮੁੱਖ ਕਾਰਜਕਾਰੀ ਅਫ਼ਸਰ ਸ੍ਰੀਮਤੀ ਚੰਚਲ ਕੌਸ਼ਿਕ ਹਨ, ਜੋ ਕਿ ਪੀਟੀਸੀ ਪੰਜਾਬੀ ਗੋਲਡ ਉਪਰ ਚਲਦੇ ਸਿੱਖੀ ਪ੍ਰਚਾਰ ਦੇ ਇਕ ਖ਼ਾਸ ਪ੍ਰੋਗਰਾਮ ਗਾਵਓ ਸੱਚੀ ਬਾਣੀ ਦੀ ਨਿਰਮਾਤਾ ਹੈ। ਪੀਟੀਸੀ ਨੇ ਇਹ ਪ੍ਰੋਗਰਾਮ ਬਣਾਉਣ ਲਈ ਚੰਚਲ ਕੌਸ਼ਿਕ ਦੀ ਕੰਪਨੀ 24 ਫਰੇਮ ਪ੍ਰਾਈਵੇਟ ਲਿਮ ਨੂੰ ਇਹ ਠੇਕਾ ਦਿੱਤਾ ਹੋਇਆ ਹੈ।

ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਇਸ ਪ੍ਰੋਗਰਾਮ ਨੂੰ ਖ਼ੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਪੇਸ਼ਕਾਰੀ ਕਰਦੀ ਹੈ, ਜਿਸ ਲਈ ਹਰ ਐਪੀਸੋਡ ਦਾ 5 ਲੱਖ ਰੁਪਏ ਇਸ ਕੰਪਨੀ ਨੂੰ ਜਾ ਰਹੇ ਹਨ। ਇਸ ਬੀਬੀ ਦੀ ਯੋਗਤਾ ਇਹੋ ਹੈ ਕਿ ਚੰਚਲ ਕੌਸ਼ਿਕ ਬੀਬੀ ਹਰਸਿਮਰਤ ਕੌਰ ਬਾਦਲ ਜੀ ਦੇ ਬਹੁਤ ਕਰੀਬੀ ਹਨ, ਅਤੇ ਸ਼੍ਰੋਮਣੀ ਕਮੇਟੀ ਦਾ ਇਹ ਪੈਸਾ ਉਨ੍ਹਾਂ ਦੇ ਖਾਤੇ ਵਿੱਚ ਜਾ ਰਿਹਾ ਹੈ।

ਹੋਰ ਪੂਰੀ ਕਹਾਣੀ ਬਾਰੇ ਜਾਣਨ ਲਈ ਤੁਸੀਂ ਇਸ ਖ਼ਬਰ ਵਿੱਚ ਪਏ ਵੀਡੀਓ ਦੇ ਲਿੰਕ ‘ਤੇ ਜਾ ਕੇ ਸਿਰਫ਼ 8 ਮਿੰਟ ਦੇ ਵੀਡੀਓ ਨੂੰ ਦੇਖ ਸਕਦੇ ਹੋ। ਤੁਹਾਨੂੰ ਪਤਾ ਚੱਲੇਗਾ ਕਿ ਬਾਦਲ ਪਰਿਵਾਰ ਕਿਸ ਤਰਾਂ ਨਾਲ ਸ਼੍ਰੋਮਣੀ ਕਮੇਟੀ ਦਾ ਪੈਸਾ ਇਕੱਠਾ ਕਰ ਰਹੀ ਹੈ ਅਤੇ ਗੈਰ ਸਿੱਖਾਂ ਨੂੰ ਸਿੱਖੀ ਰਹਿਤ ਮਰਿਆਦਾ ਵਾਲੇ ਪ੍ਰੋਗਰਾਮ ਬਣਾਉਣ ਲਈ ਕਮੇਟੀ ਤੋਂ ਉਨ੍ਹਾਂ ਪੈਸਾ ਕੈਸ਼ ਕਰਵਾਏ ਜਾ ਰਹੇ ਹਨ।