ਦਾਮਨ ਬਾਜਵਾ ਨੇ ਕੇਂਦਰੀ ਮੰਤਰੀ ਸ੍ਰੀ ਗਜੇੰਦਰ ਸ਼ੇਖਾਵਤ ਦੀ ਅਗਵਾਈ ਹੇਠ ਕਈ ਸਰਪੰਚਾਂ , ਚੇਅਰਮੈਨ ਅਤੇ ਆਹੁਦੇਦਾਰਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਵਾਇਆਂ

ਸੁਨਾਮ (ਅੰਸ਼ੂ ਡੋਗਰਾ) ਕੱਲ ਸ਼ਾਮ, ਸੁਨਾਮ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਮੈਡਮ ਦਾਮਨ ਥਿੰਦ ਸੁਨਾਮ ਵੱਲੋਂ ਜਸਵੰਤ ਰੋਇਲ ਪੈਲੇਸ ਸੁਨਾਮ ਸੰਗਰੂਰ ਰੋਡ ਵਿਖੇ ਹਲਕੇ ਸੁਨਾਮ ਦੇ ਸਰਪੰਚ ਸਹਿਬਾਨਾਂ ਅਤੇ ਹਲਕੇ ਦੇ ਸਮੂਹ ਵਰਕਰ ਸਹਿਬਾਨਾਂ ਨੂੰ ਇਕੱਠੇ ਕਰਕੇ ਸੁਨਾਮ ਵਿਖੇ ਕੇਂਦਰੀ ਮੰਤਰੀ ਸ੍ਰੀ ਗਜੇੰਦਰ ਸ਼ੇਖਾਵਤ ਦਾ ਪਹੁੰਚਣ ਤੇ ਆਪਣੇ ਸਾਥੀਆਂ ਨਾਲ ਭਾਰੀ ਗਿਣਤੀ ਵਿੱਚ ਵੱਡਾ ਇਕੱਠ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਕੇ ਮੈਡਮ ਦਾਮਨ ਥਿੰਦ ਬਾਜਵਾ ਨੇ ਦੱਸਿਆਂ ਅੱਜ ਕੇਂਦਰੀ ਮੰਤਰੀ ਸ੍ਰੀ ਗਜੇੰਦਰ ਸ਼ੇਖਾਵਤ ਜੀ ਦਾ ਜਿੱਥੇ ਸੁਨਾਮ ਵਿਖੇ ਅਸੀ ਪਹੁੰਚਣ ਤੇ ਨਿੱਘਾ ਸਵਾਗਤ ਕਰਦੇ ਹਾਂ ਉੱਥੇ ਹੀ ਅਸੀ ਹਲਕੇ ਸੁਨਾਮ ਦੇ ਭਾਰਤੀ ਜਨਤਾ ਪਾਰਟੀ ਦੇ ਆਪਣੇ ਇਸ ਪਰਿਵਾਰ ਵਿੱਚ ਨਵੇਂ ਸਾਥੀਆਂ ਨੂੰ ਆਪਣੇ ਨਾਲ ਸ਼ਾਮਲ ਕਰਕੇ ਭਾਰਤੀ ਜਨਤਾ ਪਾਰਟੀ ਦੇ ਘੇਰੇ ਨੂੰ ਹੋਰ ਵਿਸ਼ਾਲ ਕਰ ਬਣਾ ਰਹੇ ਹਾਂ।
ਮੈਡਮ ਬਾਜਵਾ ਨੇ ਕੇਂਦਰੀ ਮੰਤਰੀ ਸ਼੍ਰੀ ਗਜੇੰਦਰ ਸ਼ੇਖਾਵਤ ਅਤੇ ਸ੍ਰੀ ਅਰਵਿੰਦ ਖੰਨਾ ਸੰਗਰੂਰ ਸੀਨੀਅਰ ਲੀਡਰ ਅਤੇ ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ ਦੀ ਅਗਵਾਈ ਹੇਠ ਕਮਲਜੀਤ ਕੌਰ ਚੇਅਰਮੈਨ ਬਲਾਕ ਸੰਮਤੀ ਸੰਗਰੂਰ ਦੇ ਪਤੀ ਕੁਲਵਿੰਦਰ ਸਿੰਘ ਕਿੰਦਾ, ਰੀਤੂ ਗੋਇਲ ਪ੍ਰਧਾਨ ਨਗਰ ਕਾਂਗਰਸੀ ਦਿਹਾਤੀ ਪ੍ਰਧਾਨ ਸੁਨਾਮ, ਵਿਜੇ ਗੋਇਲ ਕਾਂਗਰਸ ਸ਼ਹਿਰੀ ਪ੍ਰਧਾਨ ਲੋਂਗੋਵਾਲ, ਪਰਮਜੀਤ ਸਿੰਘ ਸਰਪੰਚ ਦੁੱਲਟ ਵਾਲਾ, ਮਨਪ੍ਰੀਤ ਕੌਰ ਸਰਪੰਚ ਬਹਾਦਰਪੁਰ, ਪੁਸ਼ਪਿੰਦਰ ਸਿੰਘ ਦਾਰਾ ਸਰਪੰਚ ਪੱਤੀ ਭਰੀਆਂ,ਸਤਵੀਰ ਸਿੰਘ ਸਰਪੰਚ ਬਿਗੜਵਾਲ, ਰਾਜ ਸਿੰਘ ਸਰਪੰਚ, ਗੁਰਜੰਟ ਸਰਪੰਚ ਬਖਤੋਰ ਨਗਰ, ਦਰਸ਼ਨ ਸਰਪੰਚ ਨਮੋਲ, ਪੰਜਾਬ ਸਿੰਘ ਪੰਚ ਅਮਰ ਸਿੰਘ ਵਾਲੀ, ਗੁਰਪ੍ਰੀਤ ਸਿੰਘ ਕੋਆਪ੍ਰੇਟਿਵ ਸੋਸਾਇਟੀ ਪ੍ਰਧਾਨ ਢੱਡਰੀਆਂ, ਜੁਝਾਰ ਸਿੰਘ ਬਲਾਕ ਸੰਮਤੀ ਮੈਂਬਰ ਸਿੰਘਪੁਰਾ, ਤਿਰਲੋਕ ਸਿੰਘ ਸਾਬਕਾ ਸਰਪੰਚ ਬਿਸ਼ਨਪੁਰਾ, ਹਰਪ੍ਰੀਤ ਕੌਰ ਸਰਪੰਚ ਖੁਰਾਣਾ, ਵਿੱਕੀ ਸਿੰਘ ਲੋਂਗੋਵਾਲ, ਹਰਜੋਤ ਸਿੰਘ ਮਾਡਲ ਟਾਊਨ 2, ਜਗਸੀਰ ਸਿੰਘ ਨਾਗਰਾ, ਪ੍ਰੇਮ ਬਲਾਕ ਸੰਮਤੀ ਮੈਂਬਰ ਨਾਗਰਾ, ਬਲਕਾਰ ਸਿੰਘ ਕੈੰਪਰ ਜਨਰਲ ਸਕੱਤਰ ਯੂਥ ਕਾਂਗਰਸ ਸੰਗਰੂਰ, ਜਰਨੈਲ ਕੌਰ ਢਿੱਲੋਂ ਲੋਂਗੋਵਾਲ, ਨਿਰਮਲ ਕਿਲਾ ਭਰੀਆਂ, ਕਾਲੂ ਸਿੰਘ ਕਿਲਾ ਭਰੀਆਂ ਆਦਿ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ। ਮੈਡਮ ਬਾਜਵਾ ਨੇ ਕਿਹਾ ਕਿ ਲੋਕ ਇਹ ਲੋਕ ਸਭਾ ਸੰਗਰੂਰ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਜਿੱਤ ਹਾਸਲ ਕਰਵਾਉਣਗੇ। ਇਸ ਮੋਕੇ ਕੇਂਦਰੀ ਮੰਤਰੀ ਸ੍ਰੀ ਗਜੇੰਦਰ ਸ਼ੇਖਾਵਤ ਜੀ ਨੇ ਸ਼ਾਮਲ ਹੋਏ ਸਾਥੀਆਂ ਨੂੰ ਅਤੇ ਸਮੂਹ ਵਰਕਰਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਪਾਰਟੀ ਹਰ ਵਰਕਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।