ਡੇਰਾ ਸ਼ਰਧਾਲੂਆਂ ਨੇ 27ਵਾਂ ਮੰਦਬੁੱਧੀ ਲੜਕਾ ਮਿਲਾਇਆ ਪਰਿਵਾਰ ਨਾਲ

** ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਕੀਤੀ ਸ਼ਲਾਘਾ

ਸੁਨਾਮ ਊਧਮ ਸਿੰਘ ਵਾਲਾ 13 ਜੂਨ (ਅੰਸ਼ੂ ਡੋਗਰਾ) ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਸਮਾਜ ਲਈ ਵੀ ਪ੍ਰੇਰਨਾ ਸਰੋਤ ਬਣਦੇ ਜਾ ਰਹੇ ਹਨ। ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਅੱਗੇ ਤੋਰਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਸੜਕਾਂ ਤੇ ਬੇਸਹਾਰਾ ਘੁੰਮ ਰਿਹਾ ਇੱਕ ਮੰਦਬੁੱਧੀ ਲੜਕਾ ਉਸ ਦੇ ਪਰਿਵਾਰ ਨਾਲ ਮਿਲਾ ਕੇ ਇਕ ਸ਼ਲਾਘਾਯੋਗ ਕਾਰਜ ਕੀਤਾ ਹੈ। ਦੱਸਣਯੋਗ ਹੈ ਕਿ ਸੁਨਾਮ ਬਲਾਕ ਦੇ ਡੇਰਾ ਸ਼ਰਧਾਲੂਆਂ ਵੱਲੋਂ ਇਹ 27ਵਾਂ ਮੰਦਬੁੱਧੀ ਲੜਕਾ ਆਪਣੇ ਪਰਿਵਾਰ ਨਾਲ ਮਿਲਾਇਆ ਹੈ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਨਾਮ ਬਲਾਕ ਦੇ ਪੰਦਰਾਂ ਮੈਂਬਰ ਜ਼ਿੰਮੇਵਾਰ ਜਸਪਾਲ ਇੰਸਾਂ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਨਜ਼ਦੀਕ ਬਰਨਾਲਾ ਕੈਂਚੀਆਂ ਸੰਗਰੂਰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ 17,18 ਸਾਲ ਦੀ ਉਮਰ ਦਾ ਮੰਦਬੁੱਧੀ ਲੜਕਾ ਬੇਸਹਾਰਾ ਘੁੰਮਦਾ ਮਿਲਿਆ ਤਾਂ ਉਨ੍ਹਾਂ ਆਪਣੇ ਸਾਥੀ ਪੰਦਰਾਂ ਮੈਂਬਰ ਹਰਵਿੰਦਰ ਬੱਬੀ ਇੰਸਾਂ, 15 ਸੇਵਕ ਇੰਸਾਂ, ਕਾਲਾ ਹਰੀਪੁਰਾ ਅਤੇ ਰਿੰਕੂ ਇੰਸਾਂ ਨਾਲ ਤਾਲਮੇਲ ਕਰਕੇ ਉਕਤ ਨੌਜਵਾਨ ਦੀ ਥਾਣਾ ਸਿਟੀ ਸੰਗਰੂਰ ਵਿਖੇ ਜਾਣਕਾਰੀ ਦੇਣ ਤੋਂ ਬਾਅਦ ਉਸ ਨੂੰ ਨਾਮ ਚਰਚਾ ਘਰ ਸੰਗਰੂਰ ਵਿਖੇ ਲਿਜਾਇਆ ਗਿਆ ਜਿਥੇ ਉਸ ਦੀ ਸਾਂਭ ਸੰਭਾਲ ਕੀਤੀ ਗਈ। ਜਸਪਾਲ ਇੰਸਾਂ ਨੇ ਦੱਸਿਆ ਕਿ ਉਕਤ ਨੌਜਵਾਨ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਲੜਕਾ ਦਿੜ੍ਹਬਾ-ਪਾਤੜਾਂ ਨੇੜੇ ਪਿੰਡ ਰਾਏਧਰਾਣੇ ਦਾ ਰਹਿਣ ਵਾਲਾ ਹੈ, ਉਪਰੰਤ ਉਨ੍ਹਾਂ ਬਲਾਕ ਲਹਿਰਾ, ਦਿੜ੍ਹਬਾ, ਪਾਤੜਾਂ ਦੇ ਸੇਵਾਦਾਰਾਂ ਨਾਲ ਸੰਪਰਕ ਕਰਕੇ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ ਜਿਸ ਤੋਂ ਬਾਅਦ ਰਾਤ ਕਰੀਬ 11 ਵਜੇ ਨਾਮ ਚਰਚਾ ਘਰ ਦਿੜ੍ਹਬਾ ਵਿਖੇ ਪਰਿਵਾਰ ਨੂੰ ਸੱਦ ਉਕਤ ਲੜਕਾ ਪਰਿਵਾਰ ਨੂੰ ਸੌਂਪਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ 139 ਮਾਨਵਤਾ ਭਲਾਈ ਕਾਰਜਾਂ ਦੇ ਵਿੱਚੋਂ ਇਹ ਕਾਰਜ ਇੱਕ ਹੈ ਅਤੇ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਸਿੱਖਿਆ ਅਨੁਸਾਰ ਆਪਣੇ ਪਰਿਵਾਰ ਤੋਂ ਵਿੱਛੜੇ ਲੋਕਾਂ ਨੂੰ ਪਰਿਵਾਰ ਨਾਲ ਮਿਲਾ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਉਨ੍ਹਾਂ ਦੱਸਿਆ ਕਿ ਸੁਨਾਮ ਬਲਾਕ ਦੇ ਸੇਵਾਦਾਰਾਂ ਵੱਲੋਂ ਇਹ 27ਵਾਂ ਮੰਦਬੁੱਧੀ ਲੜਕਾ ਆਪਣੇ ਪਰਿਵਾਰ ਨਾਲ ਮਿਲਾਇਆ ਹੈ। ਜਸਪਾਲ ਇੰਸਾਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਆਏ ਪੰਚਾਇਤ ਮੈਂਬਰ ਬੱਲਾ ਸਿੰਘ ਨੇ ਪੂਜਨੀਕ ਹਜੂਰ ਪਿਤਾ ਜੀ ਦਾ ਕੋਟਿਨ-ਕੋਟ ਧੰਨਵਾਦ ਕੀਤਾ ਅਤੇ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਪ੍ਰੇਮ ਇੰਸਾਂ 25 ਮੈਬਰ ਦਿੜ੍ਹਬਾ, ਹਰਵਿੰਦਰ ਇੰਸਾਂ 15 ਮੈਬਰ ਸੰਗਰੂਰ, ਸੇਵਕ ਇੰਸਾਂ 15 ਮੈਬਰ ਸੰਗਰੂਰ, ਕਾਲਾ ਇੰਸਾਂ ਹਰੀਪੁਰਾ, ਸਮਸ਼ੇਰ ਰਿੰਕੂ ਇੰਸਾਂ, ਹਰਦੀਪ ਇੰਸਾਂ ਸੰਗਰੂਰ,
ਬੱਲਾ ਸਿੰਘ ਪੰਚਾਇਤ ਮੈਂਬਰ ਰਾਏਧਰਾਣਾ, ਚਮਕੌਰ ਸਿੰਘ (ਪਿਤਾ) ਤੇਜਪਾਲ ਸਿੰਘ ਰਾਏਧਰਾਣਾ ਹਾਜ਼ਰ ਸਨ।