ਡੇਰਾ ਸ਼ਰਧਾਲੂਆਂ ਨੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਵਿਅਕਤੀ ਨੂੰ ਮਿਲਾਇਆ ਪਰਿਵਾਰ ਨਾਲ

62
  • ਡੇਰਾ ਸ਼ਰਧਾਲੂਆਂ ਨੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਵਿਅਕਤੀ ਨੂੰ ਮਿਲਾਇਆ ਪਰਿਵਾਰ ਨਾਲ

    ** ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਕੀਤੀ ਸ਼ਲਾਘਾ

    ਸੁਨਾਮ ਊਧਮ ਸਿੰਘ ਵਾਲਾ 23 ਜੂਨ (ਅੰਸ਼ੂ ਡੋਗਰਾ) ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਸਮਾਜ ਲਈ ਵੀ ਪ੍ਰੇਰਨਾ ਸਰੋਤ ਬਣਦੇ ਜਾ ਰਹੇ ਹਨ। ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਅੱਗੇ ਤੋਰਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਸੜਕਾਂ ਤੇ ਬੇਸਹਾਰਾ ਘੁੰਮ ਰਹੇ ਇੱਕ ਦਿਮਾਗੀ ਤੌਰ ਤੇ ਪ੍ਰੇਸ਼ਾਨ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਕੇ ਇਕ ਸ਼ਲਾਘਾਯੋਗ ਕਾਰਜ ਕੀਤਾ ਹੈ।
    ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਦਰਾਂ ਮੈਂਬਰ ਜਸਪਾਲ ਇੰਸਾਂ ਨੇ ਕਿਹਾ ਕਿ ਉਹ ਕੱਲ੍ਹ ਕਿਸੇ ਘਰੇਲੂ ਕੰਮ ਨੂੰ ਲੈ ਕੇ ਸੰਗਰੂਰ ਬੱਸ ਸਟੈਂਡ ਰੋਡ ਤੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਉੱਥੇ ਇਹ ਦਿਮਾਗੀ ਤੌਰ ਤੇ ਪ੍ਰੇਸ਼ਾਨ ਵਿਅਕਤੀ ਟੱਕਰਿਆ ਜਿਸ ਉਪਰੰਤ ਉਨ੍ਹਾਂ ਆਪਣੇ ਸਾਥੀ ਤੇਰਾ ਸ਼ਰਧਾਲੂਆਂ ਨਾਲ ਸੰਪਰਕ ਕਰ ਕੇ ਉਕਤ ਵਿਅਕਤੀ ਨਾਲ ਗੱਲਬਾਤ ਕੀਤੀ ਤਾਂ ਇਹ ਕੁਝ ਜ਼ਿਆਦਾ ਨਹੀਂ ਦੱਸ ਸਕਿਆ ਪਰੰਤੂ ਇਸ ਨੇ ਆਪਣਾ ਪਿੰਡ ਭਵਾਨੀਗਡ਼੍ਹ ਦੱਸਿਆ ਜਿਸ ਤੋਂ ਬਾਅਦ ਉਥੇ ਡੇਰਾ ਸਰਧਾਲੂਆਂ ਨਾਲ ਸੰਪਰਕ ਕਰਕੇ ਇਸ ਦੇ ਘਰਦਿਆਂ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਉਹ ਦੇਰ ਰਾਤ 11 ਵਜੇ ਉਕਤ ਵਿਅਕਤੀ ਦੇ ਘਰ ਭਵਾਨੀਗਡ਼੍ਹ ਵਿਖੇ ਪਹੁੰਚੇ ਅਤੇ ਉਕਤ ਵਿਅਕਤੀ ਨੂੰ ਉਸ ਦੇ ਘਰਦਿਆਂ ਨੂੰ ਸੌਂਪਿਆ ਗਿਆ ਉਨ੍ਹਾਂ ਦੱਸਿਆ ਕਿ ਉਸ ਵਿਅਕਤੀ ਦਾ ਨਾਂਅ ਦੀਪਕ ਸਿੰਘ ਪੁੱਤਰ ਬੰਤ ਸਿੰਘ ਵਾਸੀ ਕੱਦਾ ਵਾਲਾ ਮੁਹੱਲਾ ਭਵਾਨੀਗੜ੍ਹ ਸੀ।
    ਉਨ੍ਹਾਂ ਅੱਗੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ 139 ਮਾਨਵਤਾ ਭਲਾਈ ਕਾਰਜਾਂ ਦੇ ਵਿੱਚੋਂ ਇਹ ਕਾਰਜ ਇੱਕ ਹੈ ਅਤੇ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਸਿੱਖਿਆ ਅਨੁਸਾਰ ਆਪਣੇ ਪਰਿਵਾਰ ਤੋਂ ਵਿੱਛੜੇ ਲੋਕਾਂ ਨੂੰ ਪਰਿਵਾਰ ਨਾਲ ਮਿਲਾ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ।
    ਜਸਪਾਲ ਇੰਸਾਂ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਪਰਿਵਾਰਕ ਮੈਂਬਰਾਂ ਨੇ ਪੂਜਨੀਕ ਹਜੂਰ ਪਿਤਾ ਜੀ ਦਾ ਕੋਟਿਨ-ਕੋਟ ਧੰਨਵਾਦ ਕੀਤਾ ਅਤੇ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ।
    ਇਸ ਮੌਕੇ ਸੇਵਾਦਾਰ ਜਸਪਾਲ ਇੰਸਾਂ 15 ਮੈਬਰ ਜਿੰਮੇਵਾਰ ਬਲਾਕ ਸੁਨਾਮ, ਹਰਵਿੰਦਰ ਬੱਬੀ ਇੰਸਾਂ 15 ਮੈਬਰ ਸੰਗਰੂਰ, ਪ੍ਰੇਮੀ ਬੱਬੂ ਖੁਰਾਣਾ, ਚਮਕੌਰ ਉਪਲੀ, ਬੱਬੂ ਬਲਵਾੜ ਕਲਾਂ, ਸੇਵਕ ਇੰਸਾਂ , ਗੋਲੂ ਇੰਸਾਂ, ਸ਼ੈਟੀ ਇੰਸਾਂ ਹਾਜ਼ਰ ਸਨ

Google search engine